Close
Menu

ਦਾਰਜੀਿਲੰਗ ‘ਚ ਜ਼ਮੀਨ ਖਿਸਕਣ ਨਾਲ 38 ਮੌਤਾਂ, ਕਈ ਲਾਪਤਾ

-- 02 July,2015

ਸਿਲੀਗੁੜੀ, 2 ਜੁਲਾਈ -ਦਾਰਜੀਿਲੰਗ ਜ਼ਿਲ੍ਹੇ ਦੀਆਂ ਤਿੰਨ ਸਬ- ਡਵੀਜ਼ਨਾਂ ‘ਚ ਭਾਰੀ ਮੀਂਹ ਪੈਣ ਕਾਰਨ ਜ਼ਮੀਨ ਖਿਸਕਣ ਦੀ ਵਾਪਰੀ ਘਟਨਾ ‘ਚ 38 ਲੋਕਾਂ ਦੀ ਮੌਤ ਹੋ ਗਈ ਤੇ ਕਈ ਲੋਕ ਲਾਪਤਾ ਹਨ | ਦਾਰਜੀਿਲੰਗ, ਕਿਲੰਪੋਂਗ ਅਤੇ ਕਰਸੇਉਂਗ ਸਬ-ਡਵੀਜ਼ਨਾਂ ‘ਚ 25 ਥਾਵਾਂ ‘ਤੇ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ | ਜਿਸ ਨਾਲ ਰਾਸ਼ਟਰੀ ਮਾਰਗ 10 ਅਤੇ ਰਾਸ਼ਟਰੀ ਮਾਰਗ 55 ਨੂੰ ਵੀ ਨੁਕਸਾਨ ਪੁੱਜਾ ਤੇ ਇਸ ਖੇਤਰ ਦਾ ਹੋਰਨਾਂ ਖੇਤਰਾਂ ਨਾਲੋਂ ਸੰਪਰਕ ਟੁੱਟ ਗਿਆ | ਸ਼ਸਤਰ ਸੀਮਾ ਬਲ (ਐਸ ਐਸ ਬੀ) ਦੇ ਜਵਾਨਾਂ ਨੇ ਰਾਹਤ ਕਾਰਜ ਆਰੰਭ ਦਿੱਤੇ ਅਤੇ ਫ਼ੌਜ ਸੱਦਣ ਦੀ ਮੰਗ ਕੀਤੀ ਗਈ ਹੈ | ਕੋਲਕਾਤਾ ਵਿਖੇ ਆਫਤਾ ਪ੍ਰਬੰਧਨ ਮੰਤਰੀ ਜਾਵੇਦ ਖਾਨ ਨੇ ਦੱਸਿਆ ਕਿ ਦਾਰਜੀਿਲੰਗ ‘ਚ ਵੱਖ-ਵੱਖ ਸਥਾਨਾਂ ‘ਤੇ ਜ਼ਮੀਨ ਖਿਸਕਣ ਕਾਰਨ 38 ਵਿਅਕਤੀਆਂ ਦੀ ਮੌਤ ਹੋ ਗਈ | ਸਰਹੱਦੀ ਸੜਕ ਸੰਗਠਨ (ਬੀ ਆਰ ਓ) ਦੇ ਕਰਮਚਾਰੀ ਬੰਦ ਹੋਈਆਂ ਸੜਕਾਂ ਨੂੰ ਸਾਫ ਕਰ ਰਹੇ ਹਨ | ਮੁੱਖ ਮੰਤਰੀ ਮਮਤਾ ਬੈਨਰਜੀ ਜਿਹੜੇ ਮੁਰਸ਼ਿਦਾਬਾਦ ‘ਚ ਸਨ, ਨੇ ਟਵੀਟ ਕੀਤਾ ਕਿ ਉਹ ਸਥਿਤੀ ‘ਤੇ ਨੇੜਿਉਂ ਨਜ਼ਰ ਰੱਖ ਰਹੇ ਹਨ ਅਤੇ ਮੁਰਸ਼ਿਦਾਬਾਦ ‘ਚ ਮੀਟਿੰਗ ਕਰਨ ਤੋਂ ਬਾਅਦ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ | ਉਨ੍ਹਾਂ ਦੱਸਿਆ ਕਿ ਗ੍ਰਹਿ ਸਕੱਤਰ ਪਹਿਲਾਂ ਹੀ ਉੱਤਰੀ ਬੰਗਾਲ ‘ਚ ਮੌਜੂਦ ਹਨ | ਉੱਤਰੀ ਬੰਗਾਲ ਵਿਕਾਸ ਮੰਤਰੀ ਗੌਤਮ ਦੇਬ ਨੇ ਕਿਹਾ ਕਿ ਭਾਵੇਂ ਹੋਰ ਏਜੰਸੀਆਂ ਰਾਹਤ ਕਾਰਜਾਂ ‘ਚ ਲੱਗੀਆਂ ਹਨ ਪਰ ਰਾਹਤ ਕਾਰਜਾਂ ਲਈ ਫ਼ੌਜ ਨੂੰ ਬੁਲਾਉਣ ਦੀ ਮੰਗ ਕੀਤੀ ਗਈ ਹੈ | ਸੂਤਰਾਂ ਨੇ ਦੱਸਿਆ ਕਿ ਰਾਸ਼ਟਰੀ ਮਾਰਗ 55 ਜਿਹੜਾ ਸਿਲੀਗੁੜੀ, ਮਤੀਗਰਾ ਨੂੰ ਦਾਰਜੀਿਲੰਗ ਨਾਲ ਜੋੜਦਾ ਹੈ, ਨੂੰ ਮਿਰਿਕ ਅਤੇ ਰੋਹਣੀ ਵਿਖੇ ਨੁਕਸਾਨ ਪੁੱਜਾ ਹੈ | ਇਸ ਮਾਰਗ ‘ਤੇ ਇਕ ਪੁਲ ਨਿੰਬੂਝੋੜਾ ਵਿਖੇ ਰੁੜ੍ਹ ਗਿਆ | ਰਾਸ਼ਟਰੀ ਮਾਰਗ 31 ਨੁਕਸਾਨੇ ਜਾਣ ਨਾਲ ਬਹੁਤ ਸਾਰੇ ਲੋਕ ਉਥੇ ਫਸੇ ਹੋਏ ਹਨ |
ਪ੍ਰਧਾਨ ਮੰਤਰੀ ਵੱਲੋਂ ਦੁੱਖ ਪ੍ਰਗਟ-
ਨਵੀਂ ਦਿੱਲੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਬੰਗਾਲ ‘ਚ ਜ਼ਮੀਨ ਖਿਸਕਣ ਕਾਰਨ ਮਾਰੇ ਗਏ ਲੋਕਾਂ ਲਈ ਦੁੱਖ ਪ੍ਰਗਟ ਕੀਤਾ ਹੈ ਅਤੇ ਮਿ੍ਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਮੁਆਵਜ਼ੇ ਦੇ ਤੌਰ ‘ਤੇ ਦੇਣ ਦਾ ਐਲਾਨ ਕੀਤਾ | ਉਨ੍ਹਾਂ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਕਿਰਨ ਰਿਜੀਜੂ ਨੂੰ ਸਥਿਤੀ ਦਾ ਜਾਇਜ਼ਾ ਲੈਣ ਲਈ ਉਥੇ ਜਾਣ ਦੇ ਨਿਰਦੇਸ਼ ਦਿੱਤੇ | ਪ੍ਰਧਾਨ ਮੰਤਰੀ ਨੇ ਕਿਹਾ ਕਿ ਐਨ. ਡੀ. ਆਰ. ਐਫ. ਦੀ ਟੀਮ ਹਰ ਸੰਭਵ ਸਹਾਇਤਾ ‘ਚ ਜੁਟੀ ਹੋਈ ਹੈ |

Facebook Comment
Project by : XtremeStudioz