Close
Menu

ਦਾਰਫੁਰ ਦੀਆਂ ਸੜਕਾਂ ‘ਤੇ ਭਾਰੀ ਪ੍ਰਦਰਸ਼ਨ, ਕਰਫਿਊ ਲਾਗੂ

-- 20 September,2013

ਖਾਰਤੂਮ—20 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਸੂਡਾਨ ਦੇ ਪੱਛਮ ‘ਚ ਸਥਿਤ ਦਾਰਫੁਰ ‘ਚ ਇਕ ਪ੍ਰਸਿੱਧ ਵਪਾਰੀ ਦੀ ਹੱਤਿਆ ਤੋਂ ਬਾਅਦ ਸ਼ੁੱਕਰਵਾਰ ਨੂੰ ਹਿੰਸਾ ਦੀਆਂ ਘਟਨਾਵਾਂ ਨੂੰ ਕੰਟਰੋਲ ਕਰਨ ਦੌਰਾਨ ਪੁਲਸ ਨੂੰ ਹੰਝੂ ਗੈਸ ਦੀ ਵਰਤੋਂ ਕਰਨੀ ਪਈ। ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਵਪਾਰੀ ਦੀ ਹੱਤਿਆ ਤੋਂ ਬਾਅਦ ਗੁੱਸੇ ‘ਚ ਆਏ ਹਜ਼ਾਰਾਂ ਦੀ ਗਿਣਤੀ ‘ਚ ਪ੍ਰਦਰਸ਼ਨਕਾਰੀ ਸੜਕਾਂ ‘ਤੇ ਉਤਰੇ ਅਤੇ ਸਰਕਾਰੀ ਇਮਾਰਤਾਂ ਅਤੇ ਖੜੀਆਂ ਕਾਰਾਂ ਨੂੰ ਅੱਗ ਲਗਾ ਦਿੱਤੀ ਅਤੇ ਥਾਂ-ਥਾਂ ਟਾਇਰਾਂ ਨੂੰ ਸਾੜ ਕੇ, ਸੜਕਾਂ ‘ਤੇ ਟੈਫ੍ਰਿਕ ਨੂੰ ਰੋਕਿਆ। ਹਾਲਾਤਾਂ ਨੂੰ ਵਿਗੜਦੇ ਦੇਖ ਪੁਲਸ ਨੇ ਹਿੰਸਕ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਕਰਨ ਲਈ ਹੰਝੂ ਗੈਸ ਦਾ ਸਹਾਰਾ ਲਿਆ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਦੱਖਣੀ ਦਾਰਫੁਰ ਰਾਜ ਦੀ ਰਾਜਧਾਨੀ ‘ਚ ਨਯਾਲਾ ‘ਚ ਇਸ ਘਟਨਾ ਤੋਂ ਬਾਅਦ ਸਾਵਧਾਨੀ ਵਰਤਦਿਆਂ ਰਾਤ ਦਾ ਕਰਫਿਊ ਲਗਾ ਦਿੱਤਾ ਗਿਆ। ਰਾਜ ਦੇ ਗਵਰਨਰ ਅਦਮ ਮੁਹੰਮਦ ਜਾਰ ਅਲ ਨਬੀ ਨੇ ਇਸ ਘਟਨਾ ‘ਚ ਦਾਰਫੁਰੀ ਜਨਜਾਤੀ ਬਾਗੀਆਂ ਦੇ ਸ਼ਾਮਲ ਹੋਣ ਦਾ ਦੋਸ਼ ਲਗਾਇਆ ਅਤੇ ਕਿਹਾ ਹੈ ਕਿ ਇਹ ਸਮੱਸਿਆ ਇਕ ਰਾਤ ਦੇ ਕਰਫਿਊ ਨਾਲ ਖਤਮ ਨਹੀਂ ਹੋਵੇਗੀ। ਜ਼ਿਕਰਯੋਗ ਹੈ ਕਿ ਮ੍ਰਿਤਕ ਵਪਾਰੀ ਦੀ ਹੱਤਿਆ ਕੁਝ ਅਣਪਛਾਤੇ ਬੰਦੂਕਧਾਰੀਆਂ ਨੇ ਪਿਛਲੇ ਦਿਨੀਂ ਕੀਤੀ ਸੀ। ਸੂਡਾਨ ਦੇ ਪੱਛਮੀ ਹਿੱਸੇ ‘ਚ ਸਪੇਨ ਦੇ ਆਕਾਰ ਦਾ ਖੇਤਰ ਤਕਰੀਬਨ ਇਕ ਦਹਾਕੇ ਤੋਂ ਜਾਤੀਵਾਦੀ ਹਿੰਸਾ ਦਾ ਗੜ੍ਹ ਬਣਿਆ ਹੋਇਆ ਹੈ। ਕਈ ਯਤਨਾਂ ਦੇ ਬਾਵਜੂਦ ਇਸ ਖੇਤਰ ‘ਚ ਕਾਨੂੰਨ ਵਿਵਸਥਾ ਨੂੰ ਸੰਚਾਲਤ ਕਰਨਾ ਪ੍ਰਸ਼ਾਸਨ ਦੇ ਲਈ ਟੇਢੀ ਖੀਰ ਸਾਬਿਤ ਹੋ ਰਿਹਾ ਹੈ।

Facebook Comment
Project by : XtremeStudioz