Close
Menu

ਦਿਮਿਤ੍ਰੋਵ ਨੂੰ ਹਰਾਕੇ ਫੈਡਰਰ ਸੈਮੀਫਾਈਨਲ ‘ਚ

-- 26 October,2013

Roger Federer pumps his fistਬਾਸੇਲ,26 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)-ਦੁਨੀਆ ਦੇ ਸਾਬਕਾ ਨੰਬਰ ਇਕ ਖਿਡਾਰੀ ਰੋਜ਼ਰ ਫੈਡਰਰ ਨੇ ਬੁਲਗਾਰੀਆ ਦੇ ਗ੍ਰਿਗੋਰ ਦਿਮਿਤ੍ਰੋਵ ਨੂੰ 6-3, 7-6 ਨਾਲ ਹਰਾ ਕੇ ਇੰਡੋਰ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ‘ਚ ਜਗ੍ਹਾ ਬਣਾਈ। ਆਪਣੇ ਜਨਮ ਸਥਾਨ ‘ਤੇ ਖੇਡ ਰਹੇ ਪੰਜ ਵਾਰ ਦੇ ਚੈਂਪੀਅਨ ਫੈਡਰਰ ਨੂੰ ਸ਼ੁੱਕਰਵਾਰ ਨੂੰ ਦਿਮਿਤ੍ਰੋਵ ਨੂੰ ਹਰਾਉਣ ‘ਚ ਜ਼ਿਆਦਾ ਪਰੇਸ਼ਾਨੀ ਨਹੀਂ ਹੋਈ। 17 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਫੈਡਰਰ ਨੇ ਇਸ ਦੇ ਨਾਲ ਹੀ 10 ਦਿਨਾਂ ਦੇ ਅੰਦਰ ਲੰਡਨ ‘ਚ ਸ਼ੁਰੂ ਹੋ ਰਹੇ 8 ਖਿਡਾਰੀਆਂ ਦੇ ਵਿਸ਼ਵ ਟੂਰ ਫਾਈਨਲ ਦੇ ਲਈ ਵੀ ਆਪਣਾ ਦਾਅਵਾ ਮਜ਼ਬੂਤ ਕਰ ਲਿਆ ਹੈ। ਫੈਡਰਰ ਜੇਕਰ ਐਤਵਾਰ ਨੂੰ ਆਪਣਾ 6ਵਾਂ ਖਿਤਾਬ ਜਿੱਤ ਲੈਂਦੇ ਹਨ ਤਾਂ ਵਿਸ਼ਵ ਟੂਰ ਦੇ ਲਈ ਕੁਆਲੀਫਾਈ ਕਰ ਜਾਣਗੇ।

Facebook Comment
Project by : XtremeStudioz