Close
Menu

ਦਿਲਸ਼ਾਨ ਨੇ ਟੈਸਟ ਕ੍ਰਿਕਟ ਤੋਂ ਲਿਆ ਸੰਨਿਆਸ

-- 10 October,2013

General-Giap-copy7-640x360ਕੋਲੰਬੋ,10 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)-  ਸ਼੍ਰੀਲੰਕਾ ਕ੍ਰਿਕਟ ਟੀਮ ਦੇ ਸਲਾਮੀ ਬੱਲੇਬਾਜ਼ ਤਿਲਕਰਤਨੇ ਦਿਲਸ਼ਾਨ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲਿਆ। 36 ਸਾਲਾ ਦਿਲਸ਼ਾਨ ਨੇ ਆਪਣੇ 13 ਸਾਲ ਦੇ ਕੌਮਾਂਤਰੀ ਕੈਰੀਅਰ ਵਿਚ 87 ਟੈਸਟ ਮੈਚਾਂ ਵਿਚ 16 ਸੈਂਕੜਿਆਂ ਦੀ ਬਦੌਲਤ 5,492 ਦੌੜਾਂ ਬਣਾਈਆਂ।
ਖਬਰਾਂ ਮੁਤਾਬਕ ਦਿਲਸ਼ਾਨ ਨੇ ਕਿਹਾ, ”ਮੈਂ ਸ਼੍ਰੀਲੰਕਾ ਦੇ ਨੌਜਵਾਨ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਲਈ ਇਹ ਫੈਸਲਾ ਲਿਆ।” ਦਿਲਸ਼ਾਨੇ ਨੇ ਅੱਗੇ ਕਿਹਾ, ”ਮੈਂ ਜ਼ਿੰਬਾਬਵੇ ਨਾਲ ਹੋਣ ਵਾਲੀ ਲੜੀ ਤੋਂ ਬਾਅਦ ਸੰਨਿਆਸ ਲੈਣ ਦਾ ਫੈਸਲਾ ਕੀਤਾ ਸੀ ਪਰ ਬਦਕਿਮਸਤੀ ਨਾਲ ਲੜੀ ਮੁਅੱਤਲ ਹੋ ਗਈ।” ਦਿਲਸ਼ਾਨ ਨੇ ਸ਼੍ਰੀਲੰਕਾ ਵਲੋਂ ਜ਼ਿੰਬਾਬਵੇ ਵਿਰੁੱਧ 1999 ਵਿਚ ਕੌਮਾਂਤਰੀ ਕ੍ਰਿਕਟ ਵਿਚ ਸ਼ੁਰੂਆਤ ਕੀਤੀ ਸੀ। ਉਹ ਹਾਲਾਂਕਿ ਕੌਮਾਂਤਰੀ ਇਕ ਦਿਨਾ ਤੇ ਟੀ-20 ਵਿਚ ਆਪਣੀ ਖੇਡ ਜਾਰੀ ਰੱਖੇਗਾ।

Facebook Comment
Project by : XtremeStudioz