Close
Menu

ਦਿਲੀਪ ਕੁਮਾਰ ਨੂੰ ਹਸਪਤਾਲ ਤੋਂ ਛੁੱਟੀ ਮਿਲੀ

-- 26 September,2013

ਮੁੰਬਈ,26 ਸਤੰਬਰ (ਦੇਸ ਪ੍ਰਦੇਸ ਟਾਈਮਜ਼)- ਬਾਲੀਵੁੱਡ ਅਦਾਕਾਰ ਦਿਲੀਪ ਕੁਮਾਰ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਦਿਲੀਪ ਕੁਮਾਰ ਦੀ ਪਤਨੀ ਅਤੇ ਅਦਾਕਾਰਾ ਸਾਇਰਾ ਬਾਨੋ ਦੇ ਪ੍ਰਬੰਧਕ ਮੁਰਸ਼ੀਦ ਖਾਨ ਦੇ ਮੁਤਾਬਕ ਦਿਲੀਪ ਹੁਣ ਪੂਰੀ ਤਰ੍ਹਾਂ ਠੀਕ ਹਨ। 15 ਸਤੰਬਰ ਦੀ ਰਾਤ ਤੋਂ ਹੀ ਦਿਲੀਪ ਕੁਮਾਰ ਮੁੰਬਈ ਦੇ ਲੀਲਾਵਤੀ ਹਸਪਤਾਲ ‘ਚ ਭਰਤੀ ਸਨ। ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ। ਦਿਲੀਪ ਕੁਮਾਰ ਜਦੋਂ ਤੋਂ ਹਸਪਤਾਲ ‘ਚ ਹਨ, ਉਦੋਂ ਤੋਂ ਹੀ ਲੋਕ ਉਨ੍ਹਾਂ ਦੀ ਸਲਾਮਤੀ ਲਈ ਦੁਆਵਾਂ ਕਰ ਰਹੇ ਹਨ। ਮੰਗਲਵਾਰ ਨੂੰ ਅਮਿਤਾਭ ਬੱਚਨ ਨੇ ਵੀ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ। ਅਮਿਤਾਭ ਨੇ ਦਿਲੀਪ ਸਾਹਬ ਨਾਲ ਪੂਰਾ ਅੱਧਾ ਘੰਟਾ ਬਿਤਾਇਆ ਸੀ, ਉਥੇ ਹੀ ਸਲਮਾਨ ਖਾਨ ਵੀ ਦਿਲੀਪ ਸਾਹਿਬ ਨੂੰ ਮਿਲਣ ਲਈ ਪੁੱਜੇ ਸਨ।

Facebook Comment
Project by : XtremeStudioz