Close
Menu

ਦਿਵਿਜ, ਰਾਜਾ ਸੇਂਟ ਪੀਟਰਸਬਰਗ ਓਪਨ ‘ਚੋਂ ਬਾਹਰ

-- 18 September,2013

ਸੇਂਟ ਪੀਟਰਸਬਰਗ- 18 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਭਾਰਤੀ ਟੈਨਿਸ ਖਿਡਾਰੀ ਦਿਵਿਜ ਸ਼ਰਣ ਅਤੇ ਪੂਰਵ ਰਾਜਾ ਦੀ ਜੋੜੀ ਨੂੰ ਲਗਾਤਾਰ ਦੂਜੀ ਵਾਰ ਪਹਿਲੇ ਦੌਰ ‘ਚ ਹਾਰ ਦਾ ਮੂੰਹ ਵੇਖਣਾ ਪਿਆ। ਉਹ ਸੇਂਟ ਪੀਟਰਸਬਰਗ ਓਪਨ ‘ਚ ਰੂਸ ਦੇ ਵਿਕਟਰ ਬਾਲੁਦਾ ਅਤੇ ਕੋਂਸਟੈਨਟਿਨ ਕ੍ਰਾਵਚੁਕ ਤੋਂ 6-7 :6:, 4-6 ਨਾਲ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਏ। ਭਾਰਤੀ ਜੋੜੀ ਲਕਜ਼ਮਬਰਗ ਚੈਲੇਂਜਰਜ਼ ਚੋਂ ਵੀ ਪਹਿਲੇ ਰਾਉਂਡ ‘ਚ ਬਾਹਰ ਹੋ ਗਈ ਸੀ। ਇਸ ਤੋਂ ਪਹਿਲਾਂ ਅਮਰੀਕੀ ਓਪਨ ‘ਚ ਉਨ੍ਹਾਂ ਦੀ ਮੁਹਿੰਮ ਰਹੀ। ਜਿਸ ਵਿਚ ਉਹ ਅੰਤਿਮ 16 ਤਕ ਪਹੁੰਚੇ ਸਨ। ਭਾਰਤੀ ਜੋੜੀ ਕੋਲ ਪਹਿਲਾਂ ਟਾਈਬ੍ਰੇਕ ‘ਚ 2 ਪੁਆਇੰਟ ਸਨ ਪਰ ਉਹ ਸਥਾਨਕ ਜੋੜੀ ਹੱਥੋਂ ਲਗਾਤਾਰ 4 ਅੰਕ ਗੁਆ ਬੈਠੇ। ਦੋਵਾਂ ਟੀਮਾਂ ਨੇ ਮਜਬੂਤ ਸਰਵਿਸ ਗੇਮ ਦਿਖਾਈ ਪਰ ਪਹਿਲੇ ਸੈੱਟ ‘ਚ ਕਿਸੇ ਦੀ ਵੀ ਸਰਵਿਸ ਨਹੀਂ ਟੁੱਟੀ। ਜਦੋਂਕਿ ਦੂਜੇ ਸੈਟ ‘ਚ ਦਿਵਿਜ ਅਤੇ ਰਾਜਾ ਦੀ ਸਰਵਿਸ ਪੰਜਵੀਂ ਗੇਮ ‘ਚ ਟੁੱਟ ਗਈ। ਰੂਸੀ ਜੋੜੀ ਨੇ ਇਸ ਤੋਂ ਬਾਅਦ ਆਰਾਮ ਨਾਲ ਮੈਚ ਆਪਣੇ ਨਾਂ ਕੀਤਾ। ਦਿਵਿਜ ਅਤੇ ਰਾਜਾ ਨੇ ਅੱਠਾਂ ‘ਚੋਂ 7 ਬ੍ਰੇਕ ਪੁਆਇੰਟ ਬਚਾਏ ਜਦੋਂਕਿ ਰੂਸੀ ਖਿਡਾਰੀਆਂ ਨੇ ਦੋਹਾਂ ਦਾ ਬਚਾਅ ਕੀਤਾ।

Facebook Comment
Project by : XtremeStudioz