Close
Menu

ਦਿੱਲੀ ਕੈਬ ਜਬਰ ਜਨਾਹ ਮਾਮਲਾ ‘ਚ ਸਨਸਨੀਖ਼ੇਜ਼ ਖ਼ੁਲਾਸੇ

-- 09 December,2014

ਨਵੀਂ ਦਿੱਲੀ,  ਦਿੱਲੀ ਦੇ ਓਬਰ ਕੈਬ ਜਬਰ ਜਨਾਹ ਮਾਮਲੇ ‘ਚ ਨਵਾਂ ਖੁਲਾਸਾ ਹੋਇਆ ਹੈ। ਪੁਲਿਸ ਦੀ ਪੁੱਛ ਗਿਛ ਦੌਰਾਨ ਇਸ ਗੱਲ ਦਾ ਖੁਲਾਸਾ ਹੋਇਆ ਕਿ ਦੋਸ਼ੀ ਡਰਾਈਵਰ ਸ਼ਿਵ ਕੁਮਾਰ ਯਾਦਵ ਨੇ ਪੀੜਤ ਲੜਕੀ ਨਾਲ ਜਬਨ ਜਨਾਹ ਤੋਂ ਬਾਅਦ ਉਸ ਨੂੰ ਦੰਦਾ ਨਾਲ ਕੱਟਿਆ ਅਤੇ ਕੁੱਟ ਮਾਰ ਕੀਤੀ। ਪੁਲਿਸ ਨੇ ਦੋਸ਼ੀ ਕੋਲੋਂ ਦੋ ਮੋਬਾਈਲ ਫੋਨ ਬਰਾਮਦ ਕੀਤੇ ਹਨ। ਪੁਲਿਸ ਨੇ ਦੋਸ਼ੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਧਾਰਾ 188, 420 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਨਾਲ ਹੀ ਇਸ ਮਾਮਲੇ ‘ਚ ਦੋਸ਼ੀ ਖਿਲਾਫ ਚਾਰਜ ਸ਼ੀਟ 20 ਦਿਨ ਦੇ ਅੰਦਰ ਦਾਖਲ ਹੋਵੇਗੀ। ਲੜਕੀ ਨਾਲ ਜਬਰ ਜਨਾਹ ਕਰਨ ਤੋਂ ਬਾਅਦ ਦੋਸ਼ੀ ਚਾਲਕ ਨੇਪਾਲ ਭੱਜਣ ਦੀ ਫ਼ਿਰਾਕ ਵਿਚ ਸੀ ਪਰ ਮਥੁਰਾ ‘ਚ ਪੁਲਿਸ ਨੇ ਕਾਬੂ ਕਰ ਲਿਆ। ਯਾਦਵ ਤਿੰਨ ਮੋਬਾਈਲ ਫੋਨ ਇਸਤੇਮਾਲ ਕਰ ਰਿਹਾ ਸੀ ਅਤੇ ਪੁਲਿਸ ਉਸ ਨੂੰ ਮੇਰਠ ਲੈ ਜਾ ਕੇ ਉਸ ਸਮਾਰਟਫੋਨ ਨੂੰ ਹਾਸਲ ਕਰਨ ਦਾ ਯਤਨ ਕਰੇਗੀ ਜਿਸ ‘ਤੇ ਓਬਰ ਦੇ ਐਪ ਦਾ ਇਸਤੇਮਾਲ ਕੀਤਾ ਗਿਆ ਸੀ।

Facebook Comment
Project by : XtremeStudioz