Close
Menu

ਦਿੱਲੀ ਕੈਬ ਜਬਰ ਜਨਾਹ ਮਾਮਲਾ : ਦੋਸ਼ੀ ਡਰਾਈਵਰ ਦਾ ਤੀਸਰਾ ਮੋਬਾਈਲ ਫੋਨ ਵੀ ਬਰਾਮਦ

-- 10 December,2014

ਨਵੀਂ ਦਿੱਲੀ, ਗੁੜਗਾਂਓ ਦੀ ਇਕ ਨਿੱਜ਼ੀ ਕੰਪਨੀ ‘ਚ ਕੰਮ ਕਰਨ ਵਾਲੀ 27 ਸਾਲ ਦੀ ਲੜਕੀ ਨਾਲ ਜਬਰ ਜਨਾਹ ਦੇ ਦੋਸ਼ੀ ਓਬੇਰ ਕੈਬ ਦੇ ਚਾਲਕ ਸ਼ਿਵ ਕੁਮਾਰ ਯਾਦਵ ਦੇ ਬਾਰੇ ‘ਚ ਇਕ ਤੋਂ ਬਾਅਦ ਇਕ ਹੈਰਾਨ ਕਰਨ ਵਾਲੇ ਖੁਲਾਸੇ ਹੋ ਰਹੇ ਹਨ। ਯਾਦਵ ਸਿਰਫ ਜਬਰ ਜਨਾਹ ਹੀ ਨਹੀਂ ਬਲਕਿ ਛੇੜਛਾੜ, ਆਰਮ ਐਕਟ ਤੇ ਲੁੱਟ-ਖੋਹ ਦਾ ਵੀ ਦੋਸ਼ੀ ਹੈ। ਦੋਸ਼ੀ ਸ਼ਿਵ ਕੁਮਾਰ ਯਾਦਵ ਦੇ ਤੀਸਰੇ ਮੋਬਾਈਲ ਫੋਨ ਨੂੰ ਪੁਲਿਸ ਨੇ ਅੱਜ ਬਰਾਮਦ ਕਰ ਲਿਆ ਹੈ। ਗੌਰਤਲਬ ਹੈ ਕਿ ਪੁਲਿਸ ਨੂੰ ਕੱਲ੍ਹ ਸ਼ਿਵ ਕੁਮਾਰ ਦੇ ਦੋ ਫੋਨ ਮਿਲੇ ਸਨ। ਕੈਬ ਸਰਵਿਸਜ਼ ਦੇਣ ਵਾਲੀ ਕੰਪਨੀ ਓਬੇਰ ਦੇ ਖਿਲਾਫ ਹਾਈਕੋਰਟ ‘ਚ ਮਾਮਲਾ ਮਨਜ਼ੂਰ ਕਰ ਲਿਆ ਗਿਆ ਹੈ। ਸ਼ੁੱਕਰਵਾਰ ਨੂੰ ਇਸ ਮਾਮਲੇ ‘ਚ ਦਿੱਲੀ ਹਾਈਕੋਰਟ ‘ਚ ਸੁਣਵਾਈ ਕੀਤੀ ਜਾਵੇਗੀ। ਓਬੇਰ ‘ਤੇ ਆਈ. ਟੀ. ਨਿਯਮਾਂ ਦੇ ਉਲੰਘਣ ਦਾ ਵੀ ਦੋਸ਼ ਹੈ। ਉਥੇ ਨਿਯਮ ਤੋੜਣ ਵਾਲੀ ਹੋਰ ਕੈਬ ਕੰਪਨੀਆਂ ‘ਤੇ ਵੀ ਮਾਮਲੇ ਦਰਜ ਕੀਤੇ ਗਏ ਹਨ। ਮਥੁਰਾ ਤੋਂ ਦੋਸ਼ੀ ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਦਿੱਲੀ ਸਰਕਾਰ ਨੇ ਓਬੇਰ ਨੂੰ ਕਾਲੀ ਸੂਚੀ ‘ਚ ਪਾ ਦਿੱਤਾ ਹੈ ਜਿਸ ਨਾਲ ਇਹ ਕੰਪਨੀ ਰਾਜਧਾਨੀ ‘ਚ ਕਿਸੇ ਤਰ੍ਹਾਂ ਦੀ ਟਰਾਂਸਪੋਰਟ ਸੇਵਾ ਉਪਲਬਧ ਨਹੀਂ ਕਰਵਾ ਸਕੇਗੀ। ਗੌਰਤਲਬ ਹੈ ਕਿ ਦੋਸ਼ੀ ਸ਼ਿਵ ਕੁਮਾਰ ਯਾਦਵ 2011 ‘ਚ ਜਬਰ ਜਨਾਹ ਦੇ ਇਕ ਮਾਮਲੇ ‘ਚ ਤਾਂ ਦੋਸ਼ੀ ਰਿਹਾ ਹੀ ਹੈ, 2013 ਦੇ ਜਬਰ ਜਨਾਹ ਦੇ ਇਕ ਮਾਮਲੇ ਵੀ ਉਹ ਜਮਾਨਤ ‘ਤੇ ਹੈ। ਪੁਲਿਸ ਨੇ ਯਾਦਵ ਨੂੰ ‘ਵੱਡਾ ਸ਼ੈਤਾਨ’ ਕਰਾਰ ਦਿੱਤਾ ਹੈ। ਅਧਿਕਾਰੀਆਂ ਮੁਤਾਬਿਕ ਯਾਦਵ ਨੇ ਪਿਛਲੇ ਸਾਲ ਉੱਤਰ ਪ੍ਰਦੇਸ਼ ਦੇ ਮੈਨਪੁਰੀ ‘ਚ ਇਕ ਮਹਿਲਾ ਨਾਲ ਕਥਿਤ ਤੌਰ ‘ਤੇ ਜਬਰ ਜਨਾਹ ਕੀਤਾ ਸੀ। ਇਕ ਮਹਿਲਾ ਨਾਲ ਛੇੜਖਾਣੀ ਤੋਂ ਇਲਾਵਾ ਘੱਟ ਤੋਂ ਘੱਟ ਦੋ ਹੋਰ ਅਜਿਹੇ ਮਾਮਲਿਆਂ ‘ਚ ਵੀ ਉਹ ਸ਼ਾਮਲ ਰਿਹਾ ਹੈ।

Facebook Comment
Project by : XtremeStudioz