Close
Menu

ਦਿੱਲੀ ‘ਚ ਅੱਤਵਾਦੀ ਹਮਲੇ ਦੀ ਸਾਜ਼ਸ਼ ਰਚ ਰਹੇ ਦੋ ਅੱਤਵਾਦੀ ਗ੍ਰਿਫ਼ਤਾਰ

-- 02 January,2015

ਨਵੀਂ ਦਿੱਲੀ,  ਦੇਸ਼ ਦੀ ਰਾਜਧਾਨੀ ਦਿੱਲੀ ਨੂੰ ਦਹਿਲਾ ਦੇ ਦੇਣ ਦੀ ਨਾਪਾਕ ਸਾਜ਼ਸ਼ ਰਚਦੇ ਦੋ ਸ਼ੱਕੀ ਅੱਤਵਾਦੀਆਂ ਨੂੰ ਪੁਲਿਸ ਨੇ ਨੋਇਡਾ ਤੋਂ ਗ੍ਰਿਫਤਾਰ ਕਰ ਲਿਆ ਹੈ। ਇਨ੍ਹਾਂ ਦੋਵਾਂ ਅੱਤਵਾਦੀਆਂ ਨੂੰ ਯੂ.ਪੀ. ਐਟੀ.ਐਸ. ਅਤੇ ਬੰਗਾਲ ਐਟੀ.ਐਸ. ਤੇ ਆਈ.ਬੀ. ਨੇ ਮਿਲ ਕੇ ਫੜਿਆ ਹੈ। ਗੌਰਤਲਬ ਹੈ ਕਿ ਆਈ.ਬੀ. ਨੇ ਪਹਿਲਾ ਹੀ ਅਲਰਟ ਜਾਰੀ ਕੀਤਾ ਸੀ ਕਿ ਦਿੱਲੀ ਦੇ ਨਜ਼ਦੀਕੀ ਇਲਾਕਿਆਂ ‘ਚ ਅੱਤਵਾਦੀ ਮੌਜੂਦ ਹਨ, ਜੋ ਕਿ ਦਿੱਲੀ ਵਰਗੇ ਵੱਡੇ ਸ਼ਹਿਰਾਂ ਨੂੰ ਆਪਣਾ ਨਿਸ਼ਾਨਾ ਬਣਾ ਸਕਦੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਗ੍ਰਿਫਤਾਰ ਕੀਤੇ ਗਏ ਅੱਤਵਾਦੀਆਂ ਵਿਚੋਂ ਇਕ ਬੰਗਲਾਦੇਸ਼ੀ ਹੈ, ਜੋ ਕਿ ਦੂਸਰੇ ਅੱਤਵਾਦੀਆਂ ਨੂੰ ਲੈਪਟਾਪ ਦੇਣ ਲਈ ਨੋਇਡਾ ਆਇਆ ਸੀ। ਅੱਤਵਾਦੀਆਂ ਕੋਲੋ ਬਰਾਮਦ ਕੀਤੇ ਗਏ ਲੈਪਟਾਪ ਵਿਚੋਂ ਖੁਫੀਆ ਏਜੰਸੀ ਨੂੰ ਰੇਕੀ ਕੀਤੇ ਗਏ ਸਥਾਨਾਂ ਅਤੇ ਯੂ.ਪੀ. ‘ਚ ਸਰਗਰਮ ਸਲੀਪਰ ਸੱੈਲ ਦੀ ਜਾਣਕਾਰੀ ਮਿਲੀ ਹੈ। ਜਿਸ ਤੋਂ ਬਾਅਦ ਪੁਲਿਸ ਨੇ ਸਲੀਪਰ ਸੈੱਲ ਨੂੰ ਫੜਨ ਲਈ ਆਪਣੇ ਅਪਰੇਸ਼ਨ ਤੇਜ਼ ਕਰ ਦਿੱਤੇ ਹਨ।

Facebook Comment
Project by : XtremeStudioz