Close
Menu

ਦਿੱਲੀ ‘ਚ ਫਿਦਾਈਨ ਹਮਲੇ ਦੀ ਆਸ਼ੰਕਾ, ਅਲਰਟ ਜਾਰੀ

-- 06 April,2015

ਨਵੀਂ ਦਿੱਲੀ, ਸੁਰੱਖਿਆ ਏਜੰਸੀਆਂ ਨੇ ਦਿੱਲੀ ਪੁਲਿਸ ਨੂੰ ਅਲਰਟ ਕੀਤਾ ਹੈ ਕਿ ਅੱਤਵਾਦੀ ਸੰਗਠਨ ਜੈਸ਼ – ਏ – ਮੁਹੰਮਦ ਸ਼ਹਿਰ ‘ਚ ਠੀਕ ਉਸੇ ਤਰ੍ਹਾਂ ਹੀ ਫਿਦਾਈਨ ਹਮਲੇ ਨੂੰ ਅੰਜਾਮ ਦੇ ਸਕਦਾ ਹੈ, ਜਿਵੇਂ ਉਸਨੇ ਜੰਮੂ – ਕਸ਼ਮੀਰ ਦੇ ਸਾਂਬਾ ਸਥਿਤ ਫ਼ੌਜੀ ਕੈਂਪ ‘ਤੇ ਕੀਤਾ ਸੀ। ਖ਼ੁਫ਼ੀਆ ਜਾਣਕਾਰੀ ਦੇ ਆਧਾਰ ‘ਤੇ ਕੇਂਦਰੀ ਸੁਰੱਖਿਆ ਏਜੰਸੀਆਂ ਨੇ ਇੱਕ ਨਸੀਹਤ ‘ਚ ਕਿਹਾ ਕਿ ਸਾਂਬਾ ‘ਚ ਹੋਏ ਹਾਲੀਆ ਫਿਦਾਈਨ ਹਮਲੇ ਦੀ ਜਾਂਚ ‘ਚ ਪਾਇਆ ਗਿਆ ਕਿ ਪਾਕਿਸਤਾਨ ਆਧਾਰਿਤ ਜੈਸ਼ – ਏ – ਮੁਹੰਮਦ ਦੀ ਦਿੱਲੀ ‘ਚ ਅੱਤਵਾਦੀ ਹਮਲਾ ਕਰਨ ਦੀ ਯੋਜਨਾ ਹੈ।

Facebook Comment
Project by : XtremeStudioz