Close
Menu

ਦਿੱਲੀ ‘ਚ ਰਾਸ਼ਟਰਪਤੀ ਸ਼ਾਸਨ ਦੀ ਮਜ਼ਬੂਤ ਸੰਭਾਵਨਾ

-- 09 December,2013

2013_12image_15_13_310368652m_id_446934_elections-llਨਵੀਂ ਦਿੱਲੀ,9 ਦਸੰਬਰ (ਦੇਸ ਪ੍ਰਦੇਸ ਟਾਈਮਜ਼)- ਦਿੱਲੀ ਵਿਧਾਨ ਸਭਾ ਦੇ ਨਤੀਜਿਆਂ ਦੇ ਬਾਅਦ ਤਿਕੋਣੀ ਸਥਿਤੀ ਅਤੇ ਮੁੱਖ ਸਿਆਸੀ ਦਲਾਂ ਦੀ ਇਕ-ਦੂਜੇ ਨੂੰ ਸਮਰਥਨ ਨਾ ਦੇਣ ਦੀ ਘੋਸ਼ਣਾ ਤੋਂ ਬਾਅਦ ਰਾਜਧਾਨੀ ‘ਚ ਰਾਸ਼ਟਰਪਤੀ ਸ਼ਾਸਨ ਲਾਗੂ ਹੋਣ ਦੀ ਸੰਭਾਵਨਾ ਵੱਧ ਗਈ ਹੈ। ਦਿੱਲੀ ਦੀਆਂ 70 ਮੈਂਬਰੀ ਵਿਧਾਨ ਸਭਾ ਦੇ ਇਤਿਹਾਸ ‘ਚ ਪਹਿਲਾ ਮੌਕਾ ਹੈ ਜਦੋਂ ਤਿਕੋਣੇ ਸਦਨ ਦੀ ਸਥਿਤੀ ਸਾਹਮਣੇ ਆਈ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) 31 ਸੀਟਾਂ ਦੇ ਨਾਲ ਸਭ ਤੋਂ ਵੱਡੀ ਪਾਰਟੀ ਦੇ ਰੂਪ ਵਿਚ ਉਭਰੀ ਹੈ। ਉਸ ਦੇ ਸਹਿਯੋਗੀ ਅਕਾਲੀ ਦਲ ਨੂੰ ਇਕ ਸੀਟ ਮਿਲੀ ਹੈ। ਇਸ ਤਰ੍ਹਾਂ ਭਾਜਪਾ ਦੇ ਕੋਲ 32 ਵਿਧਾਇਕ ਹਨ ਪਰ ਬਹੁਮਤ ਦੇ ਲਈ ਘੱਟੋ-ਘੱਟ 36 ਦੇ ਅੰਕੜਿਆਂ ਦੀ ਲੋੜ ਹੈ ਜੋ ਮੌਜੂਦਾ ਹਾਲਾਤ ‘ਚ ਨਜ਼ਰ ਨਹੀਂ ਆ ਰਹੀ ਹੈ।
ਸਮਾਜਿਕ ਅੰਦੋਲਨ ਤੋਂ ਬਾਅਦ ਇਕ ਸਾਲ ਪਹਿਲਾਂ ਬਣੀ ਆਮ ਆਦਮੀ ਪਾਰਟੀ (ਆਪ) ਨੇ 28 ਸੀਟਾਂ ਹਾਸਲ ਕਰਕੇ ਦਿੱਲੀ ‘ਚ ਕਾਂਗਰਸ ਅਤੇ ਭਾਜਪਾ ਦੇ ਸਾਰੇ ਸਮੀਕਰਨਾਂ ਨੂੰ ਬਿਖੇਰ ਦਿੱਤਾ ਹੈ। ਕਾਂਗਰਸ 8 ਸੀਟਾਂ ‘ਤੇ ਹੀ ਸਿਮਟ ਗਈ। ਇਕ ਆਜ਼ਾਦ ਅਤੇ ਇਕ ਸੀਟ ਜਨਤਾ ਦਲ ਯੂ. ਦੇ ਖਾਤੇ ਵਿਚ ਗਈ ਹੈ।
ਆਪ ਲਗਾਤਾਰ ਇਹ ਕਹਿ ਰਹੀ ਹੈ ਕਿ ਉਹ ਨਾ ਤਾਂ ਕਿਸੇ ਵੀ ਦਲ ਨੂੰ ਸਮਰਥਨ ਦੇਵੇਗੀ ਅਤੇ ਨਾ ਹੀ ਕਿਸੇ ਤੋਂ ਸਹਿਯੋਗ ਲੈ ਕੇ ਸਰਕਾਰ ਬਣਾਏਗੀ। ਨਤੀਜਿਆਂ ਤੋਂ ਬਾਅਦ ਆਪ ਨੇ ਕਿਹਾ ਕਿ ਜਨਤਾ ਨੇ ਉਸ ਨੂੰ ਵਿਰੋਧੀ ਧਿਰ ਵਜੋਂ ਬੈਠਣ ਦਾ ਹੁਕਮ ਦਿੱਤਾ ਹੈ। ਇਸ ਲਈ ਸਰਕਾਰ ਬਣਾਉਣ ਦੇ ਲਈ ਕਿਸੇ ਤਰ੍ਹਾਂ ਦਾ ਗਠਜੋੜ ਨਹੀਂ ਕੀਤਾ ਜਾਏਗਾ। ਆਪ ਦਾ ਕਹਿਣਾ ਹੈ ਕਿ ਸਭ ਤੋਂ ਵੱਧ ਸੀਟਾਂ ਭਾਜਪਾ ਨੂੰ ਮਿਲੀਆਂ ਹਨ ਅਤੇ ਉਸ ਨੂੰ ਸਰਕਾਰ ਬਣਾਉਣੀ ਚਾਹੀਦੀ ਹੈ। ਜੇਕਰ ਉਹ ਚਾਹੁੰਦੀ ਹੈ ਤਾਂ ਸਰਕਾਰ ਬਣਾਏ ਪਰ ਅਸੀਂ ਕਿਸੇ ਤਰ੍ਹਾਂ ਦਾ ਸਹਿਯੋਗ ਨਹੀਂ ਦੇਵਾਂਗੇ।
ਆਪ ਦੇ ਨੇਤਾ ਮਨੀਸ਼ ਸਿਸੋਦੀਆ ਨੇ ਕਿਹਾ ਕਿ ਦਿੱਲੀ ‘ਚ ਦੁਬਾਰਾ ਚੋਣਾਂ ਹੀ ਇਕੋ ਇਕ ਰਸਤਾ ਹੈ ਅਤੇ ਪਾਰਟੀ ਇਸ ਲਈ ਪੂਰੀ ਤਰ੍ਹਾਂ ਤਿਆਰ ਹੈ।
ਮੌਜੂਦਾ ਵਿਧਾਨ ਸਭਾ ਦਾ ਕਾਰਜਕਾਲ 17 ਦਸੰਬਰ ਨੂੰ ਖਤਮ ਹੋ ਰਿਹਾ ਹੈ। ਅਜਿਹੇ ‘ਚ ਅਗਲੇ 9 ਦਿਨਾਂ ਦੇ ਦੌਰਾਨ ਜੇਕਰ ਕੋਈ ਪਾਰਟੀ ਸਰਕਾਰ ਬਣਾਉਣ ‘ਚ ਸਫਲ ਨਹੀਂ ਹੁੰਦੀ ਤਾਂ ਉਪ ਰਾਜਪਾਲ ਨਜੀਬ ਜੰਗ ਦੇ ਕੋਲ ਰਾਸ਼ਟਰਪਤੀ ਸ਼ਾਸਨ ਲਗਾਉਣ ਤੋਂ ਇਲਾਵਾ ਕੋਈ ਚਾਰਾ ਨਹੀਂ ਬਚੇਗਾ। ਪਰੰਪਰਾ ਦੇ ਅਨੁਸਾਰ ਉਪ ਰਾਜਪਾਲ ਸਭ ਤੋਂ ਵੱਡੀ ਪਾਰਟੀ ਨੂੰ ਸਰਕਾਰ ਬਣਾਉਣ ਦਾ ਸੱਦਾ ਦੇ ਸਕਦੇ ਹਨ। ਸਭ ਤੋਂ ਵੱਡੀ ਪਾਰਟੀ ਭਾਜਪਾ ਹੈ ਅਤੇ ਮੌਜੂਦਾ ਸਮੇਂ ਜੋ ਹਾਲਾਤ ਹਨ ਉਸ ‘ਚ ਦੂਰ-ਦੂਰ ਤੱਕ ਨਜ਼ਰ ਨਹੀਂ ਆ ਰਿਹਾ ਕਿ ਉਹ ਬਹੁਮਤ ਲੈ ਪਾਏਗੀ। ਅਜਿਹੇ ‘ਚ ਭਾਜਪਾ ਦੇ ਮਨ੍ਹਾ ਕਰਨ ‘ਤੇ ਸ਼੍ਰੀ ਜੰਗ ਦੂਜੀ ਪਾਰਟੀ ਨੂੰ ਵੀ ਸੱਦਾ ਦੇ ਸਕਦੇ ਹਨ। ਇਸ ਸਥਿਤੀ ‘ਚ ਆਪ ਦਾ ਨੰਬਰ ਆਉਂਦਾ ਹੈ ਅਤੇ ਉਸ ਦੇ 28 ਮੈਂਬਰ ਹਨ। ਜੇਕਰ ਕਾਂਗਰਸ ਉਸ ਨੂੰ ਸਮਰਥਨ ਦੇ ਦੇਵੇ ਤਾਂ ਸਰਕਾਰ ਬਣ ਸਕਦੀ ਹੈ ਪਰ ਆਪ ਪਹਿਲਾਂ ਹੀ ਮਨ੍ਹਾ ਕਰ ਚੁੱਕੀ ਹੈ ਕਿ ਉਹ ਸਰਕਾਰ ਬਣਾਉਣ ਦੇ ਲਈ ਨਾ ਤਾਂ ਕਿਸੇ ਨੂੰ ਸਹਿਯੋਗ ਦੇਵੇਗੀ ਅਤੇ ਨਾ ਹੀ ਕਿਸੇ ਤੋਂ ਸਮਰਥਨ ਲਵੇਗੀ। 8 ਮੈਂਬਰਾਂ ਵਾਲੀ ਕਾਂਗਰਸ ਨੇ ਵੀ ਆਪ ਨੂੰ ਸਰਕਾਰ ਬਣਾਉਣ ‘ਚ ਸਮਰਥਨ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਕਾਂਗਰਸ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਿੱਲੀ ‘ਚ ਸਰਕਾਰ ਬਣਾਉਣ ਦੇ ਲਈ ਕਿਸੇ ਨੂੰ ਵੀ ਸਮਰਥਨ ਦੇਣ ‘ਤੇ ਵਿਚਾਰ ਨਹੀਂ ਕਰੇਗੀ।

Facebook Comment
Project by : XtremeStudioz