Close
Menu

ਦਿੱਲੀ ‘ਚ ਸਰਕਾਰ ਬਣਾਉਣ ਤੋਂ ਭੱਜ ਰਹੀ ਹੈ ਆਪ ਅਤੇ ਭਾਜਪਾ : ਕਾਂਗਰਸ

-- 12 December,2013

ਨਵੀਂ ਦਿੱਲੀ- ਦਿੱਲੀ ‘ਚ ਅਜੇ ਤੱਕ ਕਿਸੇ ਵੀ ਦਲ ਵਲੋਂ ਸਰਕਾਰ ਬਣਾਉਣ ਦਾ ਦਾਅਵਾ ਨਾ ਕੀਤੇ ਜਾਣ ਵਿਚਾਲੇ ਕਾਂਗਰਸ ਨੇ ਵੀਰਵਾਰ ਨੂੰ ਭਾਜਪਾ ਅਤੇ ‘ਆਪ’ ‘ਤੇ ਵਿਅੰਗ ਕੱਸਦੇ ਹੋਏ ਕਿਹਾ ਕਿ ਦੋਵੇਂ ਪਾਰਟੀਆਂ ਸਰਕਾਰ ਬਣਾਉਣ ਤੋਂ ‘ਭੱਜ’ ਰਹੀਆਂ ਹਨ ਕਿਉਂਕਿ ਉਹ ਆਪਣੇ ਚੋਣਾਂ ਤੋਂ ਪਹਿਲਾਂ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ‘ਚ ਅਸਮਰੱਥ ਸਾਬਿਤ ਹੋਣਗੇ।
ਕਾਂਗਰਸ ਸੰਸਦ ਮੈਂਬਰ ਸੰਜੇ ਨਿਰੁਪਮ ਨੇ ਸੰਸਦ ਭਵਨ ‘ਚ ਪੱਤਰਕਾਰਾਂ ਨੂੰ ਕਿਹਾ ਕਿ ਦੋਵੇਂ ਪਾਰਟੀਆਂ ‘ਚੋਂ ਕੋਈ ਵੀ ਸਰਕਾਰ ਬਣਾਉਣ ਦੇ ਲਈ ਤਿਆਰ ਨਹੀਂ ਹੈ ਕਿਉਂਕਿ ਸੱਤਾ ਸੰਭਾਲਣ ਦੀ ਸੂਰਤ ‘ਚ 6 ਮਹੀਨੇ ਦੇ ਅੰਦਰ ਉਨ੍ਹਾਂ ਨੂੰ ਜਨਤਾ ਦੇ ਗੁੱਸੇ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਉਹ ਆਪਣੇ ਚੋਣਾਂ ਤੋਂ ਪਹਿਲਾਂ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਦੇ ਸਮਰੱਥ ਨਹੀਂ ਹੋਣਗੇ। ਨਿਰੁਪਮ ਨੇ ਕਿਹਾ ਕਿ ਉਹ ਆਪਣੇ ਵਾਅਦੇ ਪੂਰੇ ਨਹੀਂ ਕਰ ਸਕਦੇ ਇਸ ਲਈ ਉਹ ਸਰਕਾਰ ਬਣਾਉਣ ਤੋਂ ‘ਡਰ’ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਐਲਾਨ ਕੀਤਾ ਸੀ ਕਿ ਉਹ ਬਿਨਾਂ ਕਿਸੇ ਸ਼ਰਤ ਦੇ ‘ਆਪ’ ਦਾ ਸਮਰਥਨ ਕਰਨ ਨੂੰ ਤਿਆਰ ਹਨ, ਇਸ ਲਈ ਉਨ੍ਹਾਂ ਨੂੰ ਦਿੱਲੀ ‘ਚ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਭਾਜਪਾ ਦੇ ਸਭ ਤੋਂ ਵੱਡੀ ਪਾਰਟੀ ਦੇ ਰੂਪ ‘ਚ ਉਭਰਣ ਨੂੰ ਰੇਖਾਂਕਿਤ ਕਰਦੇ ਹੋਏ ਕਾਂਗਰਸ ਸੰਸਦ ਮੈਂਬਰ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਵਲੋਂ ਪਾਰਟੀ ‘ਚ ਭਰੋਸਾ ਜਤਾਏ ਜਾਣ ਤੋਂ ਬਾਅਦ ਉਹ ਚੋਣਾਂ ਜਿੱਤੇ ਹਨ।
ਨਿਰੁਪਮ ਨੇ ਕਿਹਾ ਕਿ ਤੁਸੀਂ ਕਿਹਾ ਸੀ ਕਿ ਤੁਸੀਂ ਸਬਜ਼ੀਆਂ, ਬਿਜਲੀ ਅਤੇ ਇੰਧਣ ਦੀਆਂ ਕੀਮਤਾਂ ਘੱਟ ਕਰੋਗੇ। ਹੁਣ ਤੁਹਾਨੂੰ ਇਹ ਕਰਨਾ ਚਾਹੀਦਾ ਹੈ। ਤੁਸੀਂ ਭੱਜ ਕਿਉਂ ਰਹੇ ਹੋ। ਅਮੇਠੀ ਤੋਂ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਦੇ ਖਿਲਾਫ ‘ਆਪ’ ਵਲੋਂ ਕੁਮਾਰ ਵਿਸ਼ਵਾਸ ਨੂੰ ਆਪਣੇ ਉਮੀਦਵਾਰ ਦੇ ਤੌਰ ‘ਤੇ ਚੋਣ ਮੈਦਾਨ ‘ਚ ਉਤਾਰੇ ਜਾਣ ਦੇ ਸੰਬੰਧ ‘ਚ ਕੀਤੇ ਗਏ ਇਕ ਸਵਾਲ ਦੇ ਜਵਾਬ ‘ਚ ਨਿਰੁਪਮ ਨੇ ਇਸ ਨਾਲ ਆਉਣ ਵਾਲੀਆਂ ਲੋਕ ਸਭਾ ਚੋਣਾਂ ‘ਚ ਪਾਰਟੀ ਦੀਆਂ ਸੰਭਾਵਨਾਵਾਂ ਨੂੰ ਕਿਸੇ ਤਰ੍ਹਆਂ ਦਾ ਖਤਰਾ ਹੋਣ ਤੋਂ ਇਨਕਾਰ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਉਹ ਦਿੱਲੀ ‘ਚ ਆਪਣੀ ਜਿੱਤ ਤੋਂ ਇੰਨੇ ਉਤਸ਼ਾਹਤ ਹਨ ਤਾਂ ਉਨ੍ਹਾਂ ਦਾ ਭਾਰਤ ਦੇ ਕਿਸੇ ਵੀ ਹਿੱਸੇ ਤੋਂ ਚੋਣ ਲੜਨ ਦਾ ਸਵਾਗਤ ਹੈ। ਪਰ ਮੈਂ ਉਨ੍ਹਾਂ ਨੂੰ ਇਹ ਦੱਸਣਾ ਚਾਹਾਂਗੀ ਕਿ ਹਰ ਦਿਨ ਐਤਵਾਰ ਨਹੀਂ ਹੁੰਦਾ।

Facebook Comment
Project by : XtremeStudioz