Close
Menu

ਦਿੱਲੀ : ਡੇਂਗੂ ਦੇ 1800 ਕੇਸ ਸਾਹਮਣੇ ਆਏ, ਸਿਹਤ ਮੰਤਰੀ ਨੇ ਮੰਨਿਆ ਹਸਪਤਾਲਾਂ ‘ਚ ਬਿਸਤਰਿਆਂ ਦੀ ਕਮੀ

-- 16 September,2015

ਨਵੀਂ ਦਿੱਲੀ, ਦਿੱਲੀ ਦੇ ਲਾਡੋਸਰਾਏ ‘ਚ ਡੇਂਗੂ ਦੇ ਕਾਰਨ ਸੱਤ ਸਾਲ ਦੇ ਇਕ ਬੱਚੇ ਦੀ ਮੌਤ ਦੇ ਮਾਮਲੇ ‘ਚ ਦਿੱਲੀ ਸਰਕਾਰ ਨੇ ਮੈਜਿਸਟਰੇਟ ਜਾਂਚ ਦੇ ਆਦੇਸ਼ ਦਿੱਤੇ ਹਨ। ਇਸ ਤੋਂ ਪਹਿਲਾ ਇਸ ਮਾਮਲੇ ‘ਚ ਦਿੱਲੀ ਦੇ ਪੰਜ ਹਸਪਤਾਲਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ। ਬੱਚੇ ਦੇ ਪਰਿਵਾਰ ਦਾ ਦੋਸ਼ ਸੀ ਕਿ ਬੱਚੇ ਨੂੰ ਮੈਕਸ, ਮੂਲਚੰਦ ਸਮੇਤ ਕਈ ਹਸਪਤਾਲਾਂ ‘ਚ ਲਿਜਾਇਆ ਗਿਆ ਪਰ ਸਾਰਿਆਂ ਨੇ ਬੈੱਡ ਦੀ ਕਮੀ ਹੋਣ ਦਾ ਹਵਾਲਾ ਦੇ ਕੇ ਭਰਤੀ ਕਰਨ ਤੋਂ ਇਨਕਾਰ ਕਰ ਦਿੱਤਾ। ਬਾਅਦ ‘ਚ ਬੱਚੇ ਨੂੰ ਬੱਤਰਾ ਹਸਪਤਾਲ ‘ਚ ਭਰਤੀ ਕਰਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ। ਬੱਚੇ ਦੀ ਮੌਤ ਤੋਂ ਬਾਅਦ ਉਸ ਦੇ ਮਾਤਾ-ਪਿਤਾ ਨੇ ਖੁਦਕੁਸ਼ੀ ਕਰ ਲਈ ਸੀ। ਉਧਰ, ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਮੰਨਿਆ ਹੈ ਕਿ ਦਿੱਲੀ ਦੇ ਹਸਪਤਾਲਾਂ ‘ਚ ਬਿਸਤਰਿਆਂ ਦੀ ਕਮੀ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾ ਕਾਨੂੰਨ ਬਦਲਿਆ ਜਾਣਾ ਚਾਹੀਦਾ ਹੈ। ਨਾਲ ਹੀ ਕਿਹਾ ਕਿ 10,000 ਬੈੱਡ ਤੇ ਬਣਾਏ ਜਾਣਗੇ।

Facebook Comment
Project by : XtremeStudioz