Close
Menu

ਦਿੱਲੀ ਤੇ ਨਾਲ ਲੱਗਦੇ ਖੇਤਰਾਂ ਵਿੱਚ ਪ੍ਰਦੂਸ਼ਣ ਹੋਰ ਵਧਿਆ;ਅਸਮਾਨ ਵਿੱਚ ਛਾਈ ਧੁਆਂਖੀ ਧੁੰਦ

-- 30 October,2018

ਨਵੀਂ ਦਿੱਲੀ, ਦਿੱਲੀ ਦੀ ਆਬੋ-ਹਵਾ ਵਿੱਚ ਕੋਈ ਸੁਧਾਰ ਨਾ ਹੋਣ ਕਰਕੇ ਅੱਜ ਵੀ ਬਹੁਤ ਖ਼ਰਾਬ ਰਹੀ। ਅੱਜ ਦਿੱਲੀ ਦੀ ਹਵਾ ਵਿਚਲੇ ਗੰਧਲੇ ਕਣਾਂ ਦਾ ਸੂਚਕ ਅੰਕ 348 ਰਿਹਾ ਜੋ ਬਹੁਤ ਖ਼ਰਾਬ ਦੀ ਸ਼੍ਰੇਣੀ ਵਿੱਚ ਮੰਨਿਆ ਜਾਂਦਾ ਹੈ। ਦਿੱਲੀ ਦੇ 21 ਹਵਾ ਮਾਪਕ ਕੇਂਦਰਾਂ ਤੋਂ ਪ੍ਰਾਪਤ ਡਾਟਾ ਮੁਤਾਬਕ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਦਿੱਲੀ ਤੇ ਆਸ-ਪਾਸ ਦੇ ਖੇਤਰਾਂ ਦੀ ਹਵਾ ਨੂੰ ਬਹੁਤ ਖ਼ਰਾਬ ਸ਼੍ਰੇਣੀ ਵਿੱਚ ਰੱਖਿਆ ਹੈ।
ਕੌਮੀ ਰਾਜਧਾਨੀ ਖੇਤਰ ਵਿੱਚ ਸਵੇਰੇ ਸੰਘਣੀ ਧੁੰਦ ਵਰਗੀ ਚਾਦਰ ਅਸਮਾਨ ਉਪਰ ਛਾਈ ਰਹੀ ਤੇ ਲੋਕਾਂ ਨੂੰ ਅੱਖਾਂ ਵਿੱਚ ਜਲਣ ਮਹਿਸੂਸ ਹੋਈ। ਦੋ ਪਹੀਆ ਵਾਹਨ ਚਾਲਕ ਖਾਸੇ ਪ੍ਰੇਸ਼ਾਨ ਰਹੇ। ਸਫਰ ਨਾਂ ਦੀ ਸੰਸਥਾ ਵੱਲੋਂ ਕਿਹਾ ਗਿਆ ਕਿ ਹਵਾ ਵਿੱਚ ਪਰਾਲੀ ਦੇ ਧੂੰਏਂ ਦੇ ਅੰਸ਼ ਪਾਏ ਗਏ ਹਨ। ਅਗਲੇ ਦੋ ਦਿਨਾਂ ਦੌਰਾਨ ਹਾਲਤ ਸੁਧਰਨ ਦੇ ਆਸਾਰ ਹਨ ਪਰ 10 ਨਵੰਬਰ ਤੱਕ ਫਿਰ ਹਵਾ ਗੰਧਲੀ ਹੋ ਸਕਦੀ ਹੈ।
ਕੇਂਦਰੀ ਵਾਤਾਵਰਣ ਮੰਤਰੀ ਡਾ, ਹਰਸ਼ਵਰਧਨ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਪ੍ਰਦੂਸ਼ਣ ਬਾਰੇ ਨਿਸ਼ਾਨਾ ਬਣਾ ਕੇ ਖ਼ੁਦ ਜ਼ਿੰਮੇਵਾਰੀ ਤੋਂ ਨਹੀਂ ਬਚ ਸਕਦੇ।
ਉਨ੍ਹਾਂ ਕਿਹਾ, ਇਹ ਤੁਹਾਡੀ ਜ਼ਿੰਮੇਵਾਰੀ ਹੈ। ਅਸੀਂ ਸੈਟੇਲਾਈਟ ਦੀ ਮਦਦ ਨਾਲ ਖੇਤਾਂ ਵਿੱਚ ਪਰਾਲੀ ਸਾੜਨ ਬਾਰੇ ਪਤਾ ਲਾ ਰਹੇ ਜਾਂ ਜੋ ਪਿਛਲੇ ਸਾਲਾਂ ਦੇ ਮੁਕਾਬਲੇ ਘਟੀ ਹੈ ਤੇ ਇਹ ਲਗਾਤਾਰ ਘੱਟ ਰਹੀ ਹੈ।
ਕੇਂਦਰ, ਹਰਿਆਣਾ ਤੇ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਣਾ ਗ਼ਲਤ ਹੈ, ਕੇਂਦਰ ਸਰਕਾਰ ਵੱਲੋਂ ਤੁਹਾਡੇ ਦੁਆਰਾ ਕੀਤਾ ਜਾਣ ਵਾਲਾ ਕੰਮ ਕੀਤਾ ਜਾ ਰਿਹਾ ਹੈ। ਉਧਰ ਸੁਪਰੀਮ ਕੋਰਟ ਵੱਲੋਂ ਦਿੱਲੀ-ਐਨਸੀਆਰ ਵਿੱਚ 15 ਸਾਲ ਪੁਰਾਣੀਆਂ ਪੈਟਰੋਲ ਤੇ 10 ਸਾਲ ਪੁਰਾਣੀਆਂ ਡੀਜ਼ਲ ਗੱਡੀਆਂ ਚਲਾਉਣ ਉਪਰ ਪੂਰਨ ਰੋਕ ਲਾ ਦਿੱਤੀ ਹੈ।

Facebook Comment
Project by : XtremeStudioz