Close
Menu

ਦਿੱਲੀ ਦਾ ਅੱਜ ਰਾਜਸਥਾਨ ਨਾਲ ਹੋਵੇਗਾ ‘ਕਰੋ ਜਾਂ ਮਰੋ’ ਮੁਕਾਬਲਾ

-- 02 May,2018

ਨਵੀਂ ਦਿੱਲੀ, ਨਵੇਂ ਕਪਤਾਨ ਸ਼੍ਰੇਅਸ ਅਈਅਰ ਦੀ ਅਗਵਾਈ ਵਿੱਚ ਘਰੇਲੂ ਫਿਰੋਜ਼ਸ਼ਾਹ ਕੋਟਲਾ ਮੈਦਾਨ ’ਤੇ ਆਪਣਾ ਪਿਛਲਾ ਮੈਚ ਜਿੱਤ ਚੁੱਕੀ ਦਿੱਲੀ ਡੇਅਰਡੈਵਿਲਜ਼ ਬੁੱਧਵਾਰ ਨੂੰ ਮੁੜ ਤੋਂ ਇਸੇ ਮੈਦਾਨ ’ਤੇ ਉਤਰੇਗੀ, ਜੋ ਉਸ ਦਾ ਰਾਜਸਥਾਨ ਖ਼ਿਲਾਫ਼ ‘ਕਰੋ ਜਾਂ ਮਰੋ’ ਦਾ ਮੁਕਾਬਲਾ ਹੋਵੇਗਾ। ਦਿੱਲੀ ਡੇਅਰਡੈਵਿਲਜ਼ ਆਈਪੀਐਲ ਦੇ ਇਤਿਹਾਸ ਦੀ ਸਭ ਤੋਂ ਫਾਡੀ ਟੀਮ ਰਹੀ ਹੈ ਅਤੇ ਇਸ ਸੈਸ਼ਨ ਵਿੱਚ ਵੀ ਉਸ ਦੀ ਹਾਲਤ ਸੁਧਰੀ ਨਹੀਂ। ਅਨੁਭਵੀ ਗੌਤਮ ਗੰਭੀਰ ਮਗਰੋਂ ਨਵੇਂ ਕਪਤਾਨ ਸ਼੍ਰੇਅਸ ਦੀ ਅਗਵਾਈ ਵਿੱਚ ਉਸ ਨੇ ਆਪਣਾ ਪਹਿਲਾ ਮੈਚ ਕੋਟਲਾ ਮੈਦਾਨ ’ਤੇ ਕੋਲਕਾਤਾ ਨਾਈਟ ਰਾਈਡਰਜ਼ ਤੋਂ 55 ਦੌੜਾਂ ਨਾਲ ਜਿੱਤਿਆ ਸੀ।

ਉਸ ਸਮੇਂ ਜਾਪਿਆ ਸੀ ਕਿ ਨਵੀਂ ਅਗਵਾਈ ਵਿੱਚ ਟੀਮ ਦੀ ਹਾਲਤ ਬਦਲੇਗੀ ਪਰ ਦਿੱਲੀ ਚੇਨੱਈ ਸੁਪਰਕਿੰਗਜ਼ ਤੋਂ ਪੁਣੇ ਵਿੱਚ ਮਿਲੀ 13 ਦੌੜਾਂ ਨਾਲ ਹਾਰ ਮਗਰੋਂ ਲੀਹ ਤੋਂ ਲੱਥ ਗਈ ਹੈ। ਆਈਪੀਐਲ ਵਿੱਚ ਆਪਣੇ ਅੱਠ ਮੈਚਾਂ ਵਿੱਚ ਛੇ ਹਾਰ ਚੁੱਕੀ ਦਿੱਲੀ ਇਸ ਵੇਲੇ ਸੂਚੀ ਵਿੱਚ ਸਭ ਤੋਂ ਹੇਠਲੇ ਸਥਾਨ ’ਤੇ ਹੈ ਅਤੇ ਉਸ ਦਾ ਨਾਕਆਊਟ ਵਿੱਚ ਪਹੁੰਚਣ ਦਾ ਰਸਤਾ ਵੀ ਮੁਸ਼ਕਲ ਲੱਗ ਰਿਹਾ ਹੈ। ਦੂਜੇ ਪਾਸੇ ਰਾਜਸਥਾਨ ਦੀ ਟੀਮ ਵੀ ਉਤਰਾਅ-ਚੜ੍ਹਾਅ ਵਿੱਚੋਂ ਲੰਘ ਰਹੀ ਹੈ। ਉਹ ਆਪਣਾ ਪਿਛਲਾ ਮੈਚ ਆਪਣੇ ਘਰੇਲੂ ਮੈਦਾਨ ਜੈਪੁਰ ਵਿੱਚ 11 ਦੌੜਾਂ ਨਾਲ ਹਾਰ ਗਈ ਸੀ। ਅਜਿੰਕਿਆ ਰਹਾਣੇ ਦੀ ਕਪਤਾਨੀ ਵਾਲੀ ਰਾਜਸਥਾਨ ਇਸ ਵੇਲੇ ਟੂਰਨਾਮੈਂਟ ਵਿੱਚ ਪੰਜਵੇਂ ਨੰਬਰ ’ਤੇ ਹੈ। ਉਸ ਨੇ ਆਪਣੇ ਸੱਤ ਮੈਚਾਂ ਵਿੱਚ ਚਾਰ ਹਾਰੇ ਹਨ, ਜਦਕਿ ਤਿੰਨ ਜਿੱਤੇ ਹਨ। ਰਾਜਸਥਾਨ ਕਮਜੋਰ ਦਿੱਲੀ ਖ਼ਿਲਾਫ਼ ਜਿੱਤ ਨਾਲ ਲੀਹ ’ਤੇ ਚੜਨ੍ਹ ਦਾ ਯਤਨ ਕਰੇਗੀ।

Facebook Comment
Project by : XtremeStudioz