Close
Menu

ਦਿੱਲੀ ਦੀ ਕਪਤਾਨੀ ਕਰਨਾ ਚਾਹੁੰਗਾ : ਪੀਟਰਸਨ

-- 14 February,2014

ਬੰਗਲੌਰ- ਇੰਗਲੈਂਡ ਦੇ ਬੱਲੇਬਾਜ਼ ਕੇਵਿਨ ਪੀਟਰਸਨ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ ਸੱਤਵੇਂ ਸੈਸ਼ਨ ਵਿਚ ਦਿੱਲੀ ਡੇਅਰਡੇਵਿਲਜ਼ ਦੀ ਕਪਤਾਨੀ ਕਰਨ ਦੀ ਇੱਛਾ ਜ਼ਾਹਿਰ ਕੀਤੀ ਹੈ। ਪੀਟਰਸਨ ਨੂੰ ਦਿੱਲੀ ਫ੍ਰੈਂਚਾਇਜ਼ੀ ਨੇ ‘ਰਾਇਟ ਟੂ ਮੈਚ’ ਕਾਰਡ ਦਾ ਇਸਤੇਮਾਲ ਕਰਦੇ ਹੋਏ ਆਈ.ਪੀ.ਐੱਲ ਖਿਡਾਰੀਆਂ ਦੀ ਨੀਲਾਮੀ ‘ਚ ਬੁੱਧਵਾਰ ਇੱਥੇ ਪਹਿਲੇ ਦਿਨ 9 ਕਰੋੜ ਰੁਪਏ (15 ਲੱਖ ਡਾਲਰ) ਵਿਚ ਖਰੀਦਿਆ ਸੀ। ਇਸ ਮਹੀਨੇ ਦੇ ਸ਼ੁਰੂ ਵਿਚ ਨਿਰਾਸ਼ਾਜਨਕ ਏਸ਼ੇਜ਼ ਲੜੀ ਤੋਂ ਬਾਅਦ ਉਸ ਨੂੰ ਇੰਗਲੈਂਡ ਦੀ ਟੀਮ ਵਿਚ ਨਹੀਂ ਚੁਣਿਆ ਗਿਆ, ਜਿਸ ਨਾਲ ਉਸਦਾ ਕੌਮਾਂਤਰੀ ਕੈਰੀਅਰ ਖਤਮ ਹੋ ਗਿਆ। ਪੀਟਰਸਨ ਨੇ ਕਿਹਾ ਕਿ ਮੈਂ ਕਿਸੇ ਨਾ ਕਿਸੇ ਤਰ੍ਹਾਂ ਅਗਵਾਈਕਰਤਾ ਦੀ ਭੂਮਿਕਾ ਅਦਾ ਕਰਨਾ ਚਾਹੁੰਗਾ, ਭਾਵੇਂ ਹੀ ਇਹ ਕਪਤਾਨੀ ਹੋਵੇ ਜਾਂ ਫਿਰ ਕਪਤਾਨ ਅਤੇ ਟੀਮ ਦੇ ਨੌਜਵਾਨਾਂ ਦੀ ਮਦਦ ਕਰਨਾ।

Facebook Comment
Project by : XtremeStudioz