Close
Menu

ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਦੇ ਵਿਦੇਸ਼ੀ ਦੌਰਿਆਂ ‘ਤੇ ਚੁੱਕੇ ਸਵਾਲ

-- 30 September,2015

ਨਵੀਂ ਦਿੱਲੀ, ‘ਮੇਕ ਇਨ ਇੰਡੀਆ’ ਦੇ ਮੁਕਾਬਲੇ ‘ਮੇਕ ਇੰਡੀਆ’ ਦੀ ਗੱਲ ਕਰਨ ਵਾਲੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਿਦੇਸ਼ ਯਾਤਰਾਵਾਂ ‘ਤੇ ਸਵਾਲ ਕੀਤੇ ਹਨ ਤੇ ਇਸ ਗੱਲ ‘ਤੇ ਹੈਰਾਨੀ ਪ੍ਰਗਟ ਕੀਤੀ ਹੈ ਕਿ ਨਿਵੇਸ਼ ਲਿਆਉਣ ਦੇ ਚੱਕਰ ‘ਚ ਵੱਖ ਵੱਖ ਕੰਪਨੀਆਂ ‘ਚ ਜਾਣਾ ਕੀ ਪ੍ਰਧਾਨ ਮੰਤਰੀ ਨੂੰ ਸੋਭਦਾ ਹੈ ? ਮੋਦੀ ਦੀ ਦੋ ਦੇਸ਼ਾਂ ਆਇਰਲੈਂਡ ਤੇ ਅਮਰੀਕਾ ਦੀ ਯਾਤਰਾਵਾਂ ਦੀ ਸਮਾਪਤੀ ‘ਤੇ ਕੇਜਰੀਵਾਲ ਨੇ ਪੁੱਛਿਆ ਹੈ ਕਿ ਪ੍ਰਧਾਨ ਮੰਤਰੀ ਦੀ ਵਿਦੇਸ਼ ਯਾਤਰਾਵਾਂ ਤੋਂ ਦੇਸ਼ ਨੂੰ ਕੀ ਹਾਸਲ ਹੋਇਆ ਹੈ ਤੇ ਇਸ ਦੇ ਨਾਲ ਫੇਸਬੁੱਕ ਹੈੱਡਕੁਆਟਰ ਤੇ ਗੂਗਲ ਕੰਪਲੈਕਸ ਸਮੇਤ ਉਨ੍ਹਾਂ ਦੇ ਹੋਰ ਪ੍ਰੋਗਰਾਮਾਂ ਨੂੰ ਲੈ ਕੇ ਨਿਸ਼ਾਨਾ ਸਾਧਿਆ ਹੈ। ਕੇਜਰੀਵਾਲ ਨੇ ਇਸ ਸਬੰਧ ‘ਚ ਟਵੀਟ ਕਰਕੇ ਕਈ ਸਵਾਲ ਕੀਤੇ ਹਨ।

Facebook Comment
Project by : XtremeStudioz