Close
Menu

ਦਿੱਲੀ ਪੁਲਿਸ ਭਾਜਪਾ ਦੇ ਦਬਾਅ ‘ਚ ਕਰ ਰਹੀ ਹੈ ਕੰਮ- ਆਪ

-- 06 February,2015

ਨਵੀਂ ਦਿੱਲੀ, ਮਤਦਾਨ ਤੋਂ ਇਕ ਦਿਨ ਪਹਿਲਾ ਆਮ ਆਦਮੀ ਪਾਰਟੀ ਨੇ ਦਿੱਲੀ ਪੁਲਿਸ ‘ਤੇ ਭਾਜਪਾ ਦੇ ਦਬਾਅ ‘ਚ ਕੰਮ ਕਰਦੇ ਹੋਏ ਉਸਦੇ ਉਮੀਦਵਾਰਾਂ ਦੇ ਖਿਲਾਫ ਝੂਠੇ ਮਾਮਲੇ ਦਰਜ ਕਰਨ ਦੇ ਦੋਸ਼ ਲਗਾਏ ਹਨ। ਪਾਰਟੀ ਦਾ ਦੋਸ਼ ਪੁਲਿਸ ਵਲੋਂ ਉਤਮ ਨਗਰ ਦੇ ਉਸਦੇ ਉਮੀਦਵਾਰ ਨੂੰ ਸ਼ਰਾਬ ਦੇ ਕਈ ਡੱਬਿਆਂ ਦੇ ਬਰਾਮਦ ਹੋਣ ਦੇ ਸਿਲਸਿਲੇ ‘ਚ ਤਲਬ ਕੀਤੇ ਜਾਣ ਦੀ ਪਿਠਭੂਮੀ ‘ਚ ਆਇਆ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਅਧਿਕਾਰੀਆਂ ‘ਤੇ ਦਬਾਅ ਹੈ। ਉਹ ਸਾਰੇ ਤਰ੍ਹਾਂ ਦੇ ਦੋਸ਼ ਲਗਾਉਣਗੇ। ਇਹ ਉਨ੍ਹਾਂ ਦੀ ਸਿਆਸਤ ਹੈ। ਬਲਿਆਨ ਦੇ ਖਿਲਾਫ ਸਾਰੇ ਝੂਠੇ ਦੋਸ਼ ਹਨ। ਪੁਲਿਸ ਨੇ ਕੁਝ ਦਿਨ ਪਹਿਲਾ ਵੱਡੀ ਗਿਣਤੀ ‘ਚ ਸ਼ਰਾਬ ਦੀਆਂ ਬੋਤਲਾਂ ਮਿਲਣ ਦੇ ਸਿਲਸਿਲੇ ‘ਚ ਉੱਤਮ ਨਗਰ ਦੇ ਆਪ ਉਮੀਦਵਾਰ ਨਰੇਸ਼ ਬਲਿਆਨ ਨੂੰ ਸੰਮਣ ਕੀਤੇ।

Facebook Comment
Project by : XtremeStudioz