Close
Menu

ਦਿੱਲੀ ਬੰਬ ਧਮਾਕਾ ਮਾਮਲਾ : 29 ਅਕਤੂਬਰ ਨੂੰ ਸਰਕਾਰੀ ਗਵਾਹਾਂ ਦੇ ਬਿਆਨ ਹੋਣਗੇ ਦਰਜ

-- 25 September,2013

ਨਵੀਂ ਦਿੱਲੀ,25 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਦਿੱਲੀ ਦੀ ਇਕ ਅਦਾਲਤ ਨੇ ਸਤੰਬਰ 2008 ਵਿਚ ਦਿੱਲੀ ‘ਚ ਹੋਏ ਸੀਰੀਅਲ ਬੰਬ ਧਮਾਕਿਆਂ ਦੇ ਮਾਮਲੇ ਵਿਚ ਸਰਕਾਰੀ ਗਵਾਹਾਂ ਦਾ ਬਿਆਨ ਦਰਜ ਕਰਨ ਲਈ 29 ਅਕਤੂਬਰ ਦੀ ਤਾਰੀਖ ਤੈਅ ਕੀਤੀ ਹੈ। ਇਸ ਮਾਮਲੇ ਵਿਚ ਇੰਡੀਅਨ ਮੁਜਹੀਦੀਨ ਦੇ 13 ਸ਼ੱਕੀ ਮੈਂਬਰਾਂ ‘ਤੇ ਮੁਕੱਦਮਾ ਚਲ ਰਿਹਾ ਹੈ। ਐਡੀਸ਼ਨਲ ਸੈਸ਼ਨ ਜੱਜ ਦਇਆ ਪ੍ਰਕਾਸ਼ ਨੂੰ ਬੁੱਧਵਾਰ ਹੀ ਇਸ ਮਾਮਲੇ ‘ਚ ਸੁਣਵਾਈ ਕਰਨੀ ਸੀ ਪਰ ਪਟਿਆਲਾ ਹਾਊਸ ਅਦਾਲਤ ਦੇ ਵਕੀਲਾਂ ਦੀ ਹੜਤਾਲ ਕਾਰਣ ਸੁਣਵਾਈ ਦੀ ਅਗਲੀ ਤਾਰੀਖ 29 ਅਕਤੂਬਰ ਤੈਅ ਕੀਤੀ ਗਈ।
ਅਦਾਲਤ ਨੇ ਕਾਰਵਾਈ ਦੌਰਾਨ ਕੁਝ ਅਜਿਹੇ ਦੋਸ਼ੀਆਂ ਨੂੰ ਵੀ ਪੇਸ਼ ਕੀਤਾ ਹੈ ਜੋ ਕਿ ਮੁੰਬਈ ਦੀ ਜੇਲ ਵਿਚ ਬੰਦ ਹਨ। ਜੱਜ ਨੇ ਉਨ੍ਹਾਂ ਨੂੰ ਲੈ ਕੇ ਮੁੰਬਈ ਦੀ ਪੁਲਸ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਸੁਣਵਾਈ ਦੀ ਅਗਲੀ ਤਾਰੀਖ ‘ਤੇ ਉਨ੍ਹਾਂ ਨੂੰ ਵੀ ਪੇਸ਼ ਕੀਤਾ ਜਾਵੇ। ਜ਼ਿਕਰਯੋਗ ਹੈ ਕਿ 13 ਸਤੰਬਰ 2008 ‘ਚ ਦਿੱਲੀ ਵਿਚ ਹੋਏ ਸੀਰੀਅਲ ਬੰਬ ਧਮਾਕਿਆਂ ਦੇ ਮਾਮਲੇ ਵਿਚ ਮੁੱਕਦਮੇ ਦੀ ਸੁਣਵਾਈ ਇਸ ਸਾਲ ਜੁਲਾਈ ਤੋਂ ਹੀ ਅਟਕੀ ਹੋਈ ਸੀ ਅਤੇ ਦਿੱਲੀ ਹਾਈਕੋਰਟ ਨੇ ਤਿੰਨ ਅਗਸਤ ਨੂੰ ਪ੍ਰਸ਼ਾਸਨ ਦੇ ਹੁਕਮ ਅਨੁਸਾਰ ਇਸ ਮਾਮਲੇ ਨੂੰ ਦਇਆ ਪ੍ਰਕਾਸ਼ ਦੀ ਅਦਾਲਤ ਵਿਚ ਭੇਜ ਦਿੱਤਾ ਗਿਆ ਸੀ।

Facebook Comment
Project by : XtremeStudioz