Close
Menu

ਦਿੱਲੀ ਮਹਿਲਾ ਆਯੋਗ ਦੀ ਪ੍ਰਮੁੱਖ ਸਵਾਤੀ ਮਾਲੀਵਾਲ ਦੀ ਨਿਯੁਕਤੀ ਉੱਪ ਰਾਜਪਾਲ ਨੇ ਕੀਤੀ ਰੱਦ

-- 22 July,2015

ਨਵੀਂ ਦਿੱਲੀ, 22 ਜੁਲਾਈ – ਦਿੱਲੀ ਦੇ ਉੱਪ ਰਾਜਪਾਲ ਨਜੀਬ ਜੰਗ ਨੇ ਦਿੱਲੀ ਮਹਿਲਾ ਆਯੋਗ ‘ਚ ਪ੍ਰਮੁੱਖ ਦੇ ਤੌਰ ‘ਤੇ ਸਵਾਤੀ ਮਾਲੀਵਾਲ ਦੀ ਨਿਯੁਕਤੀ ਰੱਦ ਕਰ ਦਿੱਤੀ ਹੈ। ਇਸ ਦੇ ਨਾਲ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੁਆਰਾ ਦਿੱਤੀ ਗਈ ਇਫਤਾਰ ਪਾਰਟੀ ‘ਚ ਦਿਖੀ ਮਿਠਾਸ ਫਿਰ ਖਟਾਸ ‘ਚ ਬਦਲ ਗਈ। ਉੱਪ ਰਾਜਪਾਲ ਦੇ ਦਫਤਰ ਵਲੋਂ ਇਸ ਮਾਮਲੇ ‘ਚ ਕਿਹਾ ਜਾ ਰਿਹਾ ਹੈ ਕਿ ਦਿੱਲੀ ਸਰਕਾਰ ਨੇ ਫਾਈਲ ਭੇਜ ਕੇ ਨਵੀਂ ਪ੍ਰਮੁੱਖ ਦੀ ਨਿਯੁਕਤੀ ਦੇ ਸਬੰਧ ‘ਚ ਉਨ੍ਹਾਂ ਕੋਲੋਂ ਮਨਜੂਰੀ ਨਹੀਂ ਲਈ। ਉਥੇ, ਦਿੱਲੀ ਸਰਕਾਰ ਦਾ ਕਹਿਣਾ ਹੈ ਕਿ ਇਹ ਨਿਯੁਕਤੀ ਉਪ ਰਾਜਪਾਲ ਦੇ ਅਧਿਕਾਰ ‘ਚ ਨਹੀਂ ਆਉਂਦੀ।

Facebook Comment
Project by : XtremeStudioz