Close
Menu

ਦਿੱਲੀ ਹਵਾਈ ਅੱਡੇ ‘ਤੇ ਰੇਡੀਓ ਐਕਟਿਵ ਪਦਾਰਥ ਹੋਇਆ ਲੀਕ, ਰਾਜਨਾਥ ਨੇ ਕਿਹਾ ਸਥਿਤੀ ਕਾਬੂ ‘ਚ

-- 29 May,2015

ਨਵੀਂ ਦਿੱਲੀ, 29 ਮਈ- ਨਵੀਂ ਦਿੱਲੀ ਹਵਾਈ ਅੱਡੇ ‘ਤੇ ਰੇਡੀਓ ਐਕਟਿਵ ਪਦਾਰਥ ਦੇ ਲੀਕ ਹੋਣ ‘ਤੇ ਹੜਕੰਪ ਮਚ ਗਿਆ। ਐਨ.ਡੀ.ਆਰ.ਐਫ. ਤੇ ਵਿਗਿਆਨਿਕਾਂ ਦੀ ਟੀਮ ਤਤਕਾਲ ਮੌਕੇ ‘ਤੇ ਪਹੁੰਚੀ ਅਤੇ ਰਿਸਾਉ ਨੂੰ ਹੋਰ ਫੈਲਣ ਤੋਂ ਰੋਕ ਲਿਆ ਗਿਆ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਰਿਸਾਉ ‘ਤੇ ਕਾਬੂ ਪਾ ਲਿਆ ਗਿਆ ਹੈ। ਅਧਿਕਾਰੀਆਂ ਮੁਤਾਬਿਕ ਚਿੰਤਾ ਕਰਨ ਵਰਗੀ ਕੋਈ ਗੱਲ ਨਹੀਂ ਹੈ। ਹਵਾਈ ਅੱਡੇ ‘ਤੇ ਜਹਾਜ਼ਾਂ ਦੀ ਆਵਾਜਾਈ ਆਮ ਵਾਂਗ ਜਾਰੀ ਹੈ। ਦੱਸਿਆ ਗਿਆ ਹੈ ਕਿ ਟਰਕਿਸ਼ ਏਅਰਲਾਈਨਜ਼ ਦੇ ਇਕ ਜਹਾਜ ਤੋਂ ਸੋਡੀਅਮ ਆਇਉਡੀਨ ਦੀ ਖੇਪ ਆਈ ਸੀ, ਜੋ ਰੇਡੀਓ ਐਕਟਿਵ ਪਦਾਰਥ ਹੈ। ਇਕ ਨਿੱਜੀ ਹਸਪਤਾਲ ਲਈ 10 ਕਨਟੇਨਰ ਰੇਡੀਓ ਐਕਟਿਵ ਪਦਾਰਥ ਲਿਆਏ ਗਏ ਸਨ। ਜਿਨ੍ਹਾਂ ਵਿਚੋਂ 4 ‘ਚ ਰਿਸਾਉ ਹੋਇਆ। ਜ਼ਿਕਰਯੋਗ ਹੈ ਕਿ ਸੋਡੀਅਮ ਆਇਉਡੀਨ ਦਾ ਇਸਤੇਮਾਲ ਕੈਂਸਰ ਦੇ ਇਲਾਜ ਲਈ ਕੀਤਾ ਜਾਂਦਾ ਹੈ।

Facebook Comment
Project by : XtremeStudioz