Close
Menu

‘ਦਿ ਵੋਲਵਰੀਨ’ ਬਣਨ ਲਈ ਛਾਤੀ ‘ਤੇ ਵਾਲ ਜ਼ਰੂਰੀ, ਇਸ ‘ਤੇ ਕੰਮ ਕਰ ਰਿਹਾ ਹਾਂ : ਸ਼ਾਹਰੁਖ ਖਾਨ

-- 04 March,2017
ਮੁੰਬਈ— ਹਾਲੀਵੁੱਡ ਅਭਿਨੇਤਾ ਹਿਊ ਜੈਕਮੈਨ ਦਾ ਮੰਨਣਾ ਹੈ ਕਿ ਸ਼ਾਹਰੁਖ ਖਾਨ ਉਨ੍ਹਾਂ ਦੀ ਫਿਲਮ ‘ਦਿ ਵੋਲਵਰੀਨ’ ਦਾ ਕਿਰਦਾਰ ਬਾਖੂਬੀ ਨਿਭਾਅ ਸਕਦੇ ਹਨ। ਇਸ ‘ਤੇ ਸ਼ਾਹਰੁਖ ਨੇ ਕਿਹਾ ਕਿ ਉਹ ਇਸ ਲੁੱਕ ‘ਚ ਸ਼ਾਨਦਾਰ ਨਜ਼ਰ ਆਉਣ, ਇਸ ਲਈ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਛਾਤੀ ‘ਤੇ ਵਾਲ ਹੋਣੇ ਜ਼ਰੂਰੀ ਹਨ।
ਜੈਕਮੈਨ ਨੇ 17 ਸਾਲ ਪਹਿਲਾਂ ਸ਼ੁਰੂ ਹੋਈ ‘ਦਿ ਵੋਲਵਰੀਨ’ ਸੀਰੀਜ਼ ਦੀ ਫਿਲਮ ‘ਚ ਇਕ ਸੁਪਰਹੀਰੋ ਦੀ ਭੂਮਿਕਾ ਨਿਭਾਈ ਸੀ। ਜੈਕਮੈਨ ‘ਐਕਸ ਮੈਨ’ ਸੀਰੀਜ਼ ਦੀਆਂ 9 ਫਿਲਮਾਂ ‘ਚ ਵੋਲਵਰੀਨ ਦਾ ਕਿਰਦਾਰ ਨਿਭਾਅ ਚੁੱਕੇ ਹਨ। ‘ਲੋਗਾਨ’ ‘ਚ ਜੈਕਮੈਨ ਨੇ ਵੋਲਵਰੀਨ ਦੀ ਭੂਮਿਕਾ ਨਿਭਾਈ ਹੈ। ਤਾਈਵਾਨ ‘ਚ ਫਿਲਮ ਦੇ ਪ੍ਰਚਾਰ ਦੌਰਾਨ ਜੈਕਮੈਨ ਨੇ ਕਿਹਾ, ‘ਹੋ ਸਕਦਾ ਹੈ ਕਿ ਸ਼ਾਹਰੁਖ ਖਾਨ ਇਹ ਕਿਰਦਾਰ ਨਿਭਾਅ ਸਕਣ।’
ਟਵਿਟਰ ‘ਤੇ ਇਕ ਮਹਿਲਾ ਫੈਨ ਦੀ ਪੋਸਟ ‘ਤੇ ਪ੍ਰਤੀਕਿਰਿਆ ਦਿੰਦਿਆਂ ਸ਼ਾਹਰੁਖ ਨੇ ਪੋਸਟ ਕੀਤਾ, ‘ਇਸ ਲਈ ਛਾਤੀ ‘ਤੇ ਵਾਲ ਹੋਣੇ ਜ਼ਰੂਰੀ ਹਨ। ਹਾਲਾਂਕਿ ਇਸ ‘ਤੇ ਕੰਮ ਕਰ ਰਿਹਾ ਹਾਂ। ਲਵ ਯੂ ਹਿਊ ਤੇ ਵੋਲਵਰੀਨ’
Facebook Comment
Project by : XtremeStudioz