Close
Menu

ਦੀਨਾਨਗਰ ਘਟਨਾ ਦੀ ਸੁਰੱਖਿਆ ਏਜੰਸੀਆਂ ਪਾਸੋਂ ਗਹਿਰਾਈ ਨਾਲ ਜਾਂਚ ਹੋਣੀ ਚਾਹੀਦੀ ਐ: ਸ਼ਕੀਲ

-- 30 July,2015

ਬਾਜਵਾ ਨੇ ਦੀਨਾਨਗਰ ਦੇ ਸ਼ਹੀਦਾਂ ਲਈ 50-50 ਲੱਖ ਦਾ ਮੁਆਵਜ਼ਾ ਮੰਗਿਆ

ਕਪੂਰਥਲਾ/ਗੁਰਦਾਸਪੁਰ/ਪਠਾਨਕੋਟ, 30 ਜੁਲਾਈ: ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਦੀਨਾਨਗਰ ਪੁਲਿਸ ਸਟੇਸ਼ਨ ‘ਤੇ ਅੱਤਵਾਦੀ ਹਮਲੇ ਦੇ ਸ਼ਹੀਦਾਂ ਨੂੰ ਹਰੇਕ ਪੀੜਤ ਪਰਿਵਾਰ ਨੂੰ 50-50 ਲੱਖ ਰੁਪਏ ਦਾ ਮੁਆਵਜ਼ਾ ਦਿੰਦਿਆਂ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ। ਉਨ•ਾਂ ਨੇ ਮੰਗ ਕੀਤੀ ਕਿ ਜੇ ਮੋਗਾ ਬੱਸ ਘਟਨਾ ਤੇ ਰੋਪੜ ਬੱਸ ਘਟਨਾ ਦੇ ਪੀੜਤਾਂ ਨੂੰ ਲੜੀਵਾਰ 32 ਤੇ 20 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾ ਸਕਦਾ ਹੈ, ਤਾਂ ਫਿਰ ਪੰਜਾਬ ਸਰਕਾਰ ਕੌਮੀ ਸ਼ਹੀਦਾਂ ਨੂੰ ਸਿਰਫ 10 ਲੱਖ ਰੁਪਏ ਹੀ ਕਿਉਂ ਦੇ ਰਹੀ ਹੈ। ਉਨ•ਾ ਨੇ ਪੁਲਿਸ ਦੇ ਆਧੁਨਿਕਰਨ ਤੇ ਪੁਲਿਸ ਮੁਲਾਜ਼ਮਾਂ ਨੂੰ ਵੀ.ਆਈ.ਪੀ ਡਿਊਟੀਆਂ ਤੋਂ ਹਟਾਏ ਜਾਣ ‘ਤੇ ਵੀ ਜ਼ੋਰ ਦਿੱਤਾ, ਤਾਂ ਜੋ ਉਹ ਅਜਿਹੇ ਅਪ੍ਰੇਸ਼ਨਾਂ ਲਈ 24 ਘੰਟੇ ਮੁਸਤੈਦ ਹੋਣ। ਉਨ•ਾਂ ਨੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਜਿਹੜੇ ਗ੍ਰਹਿ ਮੰਤਰੀ ਵੀ ਹਨ, ‘ਤੇ ਵਰ•ਦਿਆਂ ਕਿਹਾ ਕਿ ਗ੍ਰਹਿ ਮੰਤਰੀ ਦੀ ਗੰਭੀਰਤਾ ਦਾ ਇਸੇ ਤੋਂ ਪਤਾ ਚੱਲਦਾ ਹੈ ਕਿ ਇਕ ਪਾਸੇ ਪੰਜਾਬ ਉਬਾਲੇ ਮਾਰ ਰਿਹਾ ਹੈ ਤੇ ਉਹ ਪੋਲੈਂਡ ‘ਚ ਛੁੱਟੀਆਂ ਮਨਾ ਰਹੇ ਹਨ। ਉਨ•ਾਂ ਨੂੰ ਤੁਰੰਤ ਆਪਣਾ ਦੌਰਾ ਰੱਦ ਕਰਕੇ ਪੀੜਤ ਪਰਿਵਾਰਾਂ ਕੋਲ ਜਾਣਾ ਚਾਹੀਦਾ ਸੀ। ਇਸ ਮੌਕੇ ਬਾਜਵਾ ਸਮੇਤ ਏ.ਆਈ.ਸੀ.ਸੀ. ਜਨਰਲ ਸਕੱਤਰ ਸ਼ਕੀਲ ਅਹਿਮਦ ਤੇ ਏ.ਆਈ.ਸੀ.ਸੀ ਸਕੱਤਰ ਆਸ਼ਾ ਕੁਮਾਰੀ, ਅੱਤਵਾਦੀਆਂ ਨਾਲ ਲੜਦਿਆਂ ਸ਼ਹੀਦ ਹੋਏ ਐਸ.ਪੀ ਡਿਟੈਕਟਿਵ ਬਲਜੀਤ ਸਿੰਘ ਦੇ ਅੰਤਿਮ ਸੰਸਕਾਰ ‘ਚ ਸ਼ਾਮਿਲ ਹੋਏ।

ਇਸ ਦੌਰਾਨ ਉਨ•ਾਂ ਨੇ ਮੰਗ ਕੀਤੀ ਕਿ ਸ਼ਹੀਦ ਦੇ ਬੇਟੇ ਨੂੰ ਤਰਸ ਦੇ ਅਧਾਰ ‘ਤੇ ਡੀ.ਐਸ.ਪੀ ਲਗਾਇਆ ਜਾਣਾ ਚਾਹੀਦਾ ਹੈ, ਜਦਕਿ ਉਸ ਦੀਆਂ ਦੋ ਬੇਟਆਂ ਨੂੰ ਗਜਟਿਡ ਨੌਕਰੀਆਂ ਦੇਣੀਆਂ ਚਾਹੀਦੀਆਂ ਹਨ। ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਹਮਲੇ ‘ਚ ਜ਼ਖਮੀ ਹੋਏ ਹਰੇਕ ਵਿਅਕਤੀ ਲਈ 1-1 ਲੱਖ ਰੁਪਏ ਦਾ ਮੁਆਵਜ਼ਾ ਵੀ ਮੰਗਿਆ। ਇਸ ਦੌਰਾਨ, ਉਨ•ਾਂ ਨੇ ਕਿਹਾ ਕਿ ਬੱਸ ਡਰਾਈਵਰ ਤੇ ਰੇਲਵੇ ਮੁਲਾਜ਼ਮ, ਜਿਨ•ਾਂ ਦੀ ਸਾਵਧਾਨੀ ਨੇ ਕਈ ਜਾਨਾਂ ਬਚਾਈਆਂ, ਨੂੰ ਵੀ ਬਣਦਾ ਸਨਮਾਨ ਦੇਣਾ ਚਾਹੀਦਾ ਹੈ।

ਇਸ ਘਟਨਾ ਦੀ ਨਿੰਦਾ ਕਰਦਿਆਂ ਸ਼ਕੀਲ ਅਹਿਮਦ ਨੇ ਬਾਰਡਰ ਪਾਰ ਤੋਂ ਅੱਤਵਾਦੀ ਗਤੀਵਿਧੀਆਂ ਦੇ ਵਾਧੇ ਦੀ ਸ਼ੰਕਾ ਪ੍ਰਗਟਾਈ ਤੇ ਕਿਹਾ ਕਿ ਇਹ ਪਹਿਲਾ ਮਾਮਲਾ ਹੈ ਕਿ ਇਨ•ਾਂ ਅੱਤਵਾਦੀਆਂ ਨੇ ਪੰਜਾਬ ਨੂੰ ਨਿਸ਼ਾਨਾ ਬਣਾਇਆ ਹੈ। ਅੱਤਵਾਦੀਆਂ ਤੋਂ ਬਰਾਮਦ ਜੀ.ਪੀ.ਐਸ ਤੋਂ ਪਤਾ ਚੱਲਦਾ ਹੈ ਕਿ ਇਹ ਯੋਜਨਾਬੱਧ ਪਲਾਨ ਸੀ, ਜਿਸਦਾ ਅਸਲੀ ਉਦੇਸ਼ ਪਤਾ ਕੀਤਾ ਜਾਣਾ ਚਾਹੀਦਾ ਹੈ। ਇਹ ਅਪ੍ਰੇਸ਼ਨ ਵਿਸ਼ੇਸ਼ ਤੌਰ ‘ਤੇ ਬਾਰਡਰ ਸੂਬੇ ਪੰਜਾਬ ‘ਚ ਡਰ ਪੈਦਾ ਕਰਨ ਲਈ ਕੀਤਾ ਗਿਆ ਸੀ। ਕੇਂਦਰੀ ਸੁਰੱਖਿਆ ਏਜੰਸੀਆਂ ਨੂੰ ਬਾਰਡਰ ‘ਤੇ ਲੱਗੀ ਕੰਟੀਲੀ ਤਾਰ ਤੇ ਇਸ ਤੋਂ ਬੱਚ ਨਿਕਲਣ ਦੇ ਰਸਤਿਆਂ ‘ਤੇ ਧਿਆਨ ਦੇਣਾ ਚਾਹੀਦਾ ਹੈ, ਜਿਸਦਾ ਅੱਤਵਾਦੀ ਭਾਰਤੀ ਖੇਤਰ ‘ਚ ਘੁਸਪੈਠ ਕਰਨ ਲਈ ਅਰਾਮ ਨਾਲ ਇਸਤੇਮਾਲ ਕਰਦੇ ਹਨ। ਇਨ•ਾਂ ‘ਤੇ ਤੁਰੰਤ ਰੋਕ ਲੱਗਣੀ ਚਾਹੀਦੀ ਹੈ।

ਇਸ ਲੜੀ ਹੇਠ ਅਹਿਮਦ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਅੱਤਵਾਦੀਆਂ ਖਿਲਾਫ ਅਪਣਾਈ ਪਤਿਆਉਣ ਦੀ ਨੀਤੀ ਤੇ ਵੋਟਾਂ ਹਾਸਿਲ ਕਰਨ ਲਈ ਬੀਤੇ ਦਿਨੀਂ ਧਾਰਮਿਕ ਮੁੱਦਿਆਂ ਦਾ ਸ਼ੋਸ਼ਣ ਕੀਤਾ ਹੈ, Àਨ•ਾਂ ਕਦੇ ਅੱਤਵਾਦ ਸਖ਼ਤ ਕਦਮ ਨਾ ਚੁੱਕਿਆ ਅਤੇ ਵੱਖ ਵੱਖ ਪਬਲਿਕ ਪੋਸਟਾਂ ਪਾਉਣ ਦੇ ਬਾਵਜੂਦ ਹਾਲੇ ਵੀ ਸਮਾਨ ਹੈ।

ਦੋ ਆਗੂ ਪੰਜਾਬ ਹੋਮ ਗਾਰਡਸ ਤੇ ਦੀਨਾਨਗਰ ਹਮਲੇ ਦੇ ਹੋਰਨਾਂ ਸ਼ਹੀਦਾਂ ਦੇ ਪੀੜਤ ਪਰਿਵਾਰਾਂ ਕੋਲ ਵੀ ਗਏ।

ਇਸ ਮੌਕੇ ਹੋਰਨਾਂ ਤੋਂ ਇਲਾਵਾ, ਡਾ. ਸ਼ਕੀਲ ਅਹਿਮਦ ਤੇ ਪ੍ਰਤਾਪ ਸਿੰਘ ਬਾਜਵਾ ਸਮੇਤ ਆਸ਼ਾ ਕੁਮਾਰੀ ਸਕੱਤਰ ਏ.ਆਈ.ਸੀ.ਸੀ., ਤ੍ਰਿਪਤ ਰਜਿੰਦਰ ਬਾਜਵਾ ਵਿਧਾਇਕ, ਅਰੂਨਾ ਚੌਧਰੀ ਵਿਧਾਇਕ, ਅਜੈ ਮਹਾਜਨ ਵਿਧਾਇਕ ਨੂਰਪੁਰ ਹਿਮਾਚਲ ਪ੍ਰਦੇਸ਼, ਸਰਦੂਲ ਸਿੰਘ ਮੀਤ ਪ੍ਰਧਾਨ ਪ੍ਰਦੇਸ਼ ਕਾਂਗਰਸ, ਜਸਬੀਰ ਸਿੰਘ ਡਿੰਪਾ ਜਨਰਲ ਸਕੱਤਰ ਪ੍ਰਦੇਸ਼ ਕਗਰਸ, ਯੋਗਿੰਦਰ ਪਾਲ ਢੀਂਗੜਾ ਜਨਰਲ ਸਕੱਤਰ ਪ੍ਰਦੇਸ਼ ਕਾਂਗਰਸ, ਸਕੱਤਰ ਪ੍ਰਦੇਸ਼ ਕਾਂਗਰਸ ਗੁਰਮੀਤ ਸਿੰਘ ਪਾਹੜਾ, ਬਲਦੇਸ਼ ਸਿੰਘ ਤੂਰ ਸਕੱਤਰ ਪ੍ਰਦੇਸ਼ ਕਾਂਗਰਸ, ਕਮਲਜੀਤ ਓਹਰੀ ਸਕੱਤਰ ਪ੍ਰਦੇਸ਼ ਕਾਂਗਰਸ, ਬਲਵਿੰਦਰ ਸਿੰਘ ਲਾਡੀ ਕਾਰਜਕਾਰਨੀ ਮੈਂਬਰ ਪ੍ਰਦੇਸ਼ ਕਾਂਗਰਸ, ਅਨਿਲ ਦੱਤਾ ਸਕੱਤਰ ਪ੍ਰਦੇਸ਼ ਕਾਂਗਰਸ , ਸਤਨਾਮ ਸਿੰਘ ਸਕੱਤਰ ਪ੍ਰਦੇਸ਼ ਕਾਂਗਰਸ, ਮਨਜੀਤ ਸਰੋਏ ਸਕੱਤਰ ਪ੍ਰਦੇਸ਼ ਕਾਂਗਰਸ, ਰਾਮ ਲਾਲ ਜੱਸੀ ਸਕੱਤਰ ਪ੍ਰਦੇਸ਼ ਕਾਂਗਰਸ, ਪ੍ਰੋ. ਗੁਰਵਿੰਦਰ ਸਿੰਘ ਮਮਨਕੇ ਸਕੱਤਰ ਪ੍ਰਦੇਸ਼ ਕਾਂਗਰਸ, ਭੁਪਿੰਦਰ ਸਿੰਘ ਬਿੱਟੂ ਖਵਾਸ਼ਪੁਰ ਸਕੱਤਰ ਪ੍ਰਦੇਸ਼ ਕਾਂਗਰਸ, ਰਾਜੀਵ ਭਗਤ ਪ੍ਰਧਾਨ ਜ਼ਿਲ•ਾ ਕਾਂਗਰਸ ਅੰਮ੍ਰਿਤਸਰ ਸ਼ਹਿਰੀ, ਅਨਿਲ ਵਿਜ ਪ੍ਰਧਾਨ ਪਠਾਨਕੋਟ, ਅਨਿਲ ਦਾਰਾ ਸਕੱਤਰ ਪ੍ਰਦੇਸ਼ ਕਾਂਰਗਸ, ਯੋਗਿੰਦਰ ਪਾਲ ਸਕੱਤਰ ਪ੍ਰਦੇਸ਼ ਕਾਂਗਰਸ, ਵਿਨੈ ਮਹਾਜਨ ਕਾਰਜਕਾਰਨੀ ਮੈਂਬਰ ਪ੍ਰਦੇਸ਼ ਕਾਗਰਸ, ਰਮਨ ਭੱਲਾ ਸਾਬਕਾ ਵਿਧਾਇਕ, ਅਸ਼ੋਕ ਸ਼ਰਮਾ ਸਾਬਕਾ ਵਿਧਾਇਕ, ਸੁਖਦੇਵ ਸਿੰਘ ਸ਼ਹਿਬਾਜਪੁਰੀ ਸਾਬਕਾ ਮੰਤਰੀ, ਸੁਖਵਿੰਦਰ ਸਿੰਘ ਡੈਨੀ, ਅਸ਼ੋਕ ਚੌਧਰੀ, ਸਾਹਿਬ ਸਿੰਘ ਸਾਬਾ, ਅਮਿਤ ਮੰਟੂ ਕਿਸਾਨ ਸੈੱਲ, ਦੀਪਏਂਦਰ ਸਿੰਘ ਰੰਧਾਵਾ ਤੇ ਵੀ ਮੌਜ਼ੂਦ ਰਹੇ।

Facebook Comment
Project by : XtremeStudioz