Close
Menu

ਦੀਪਕ ਸੰਧੂ ਬਣੀ ਦੇਸ਼ ਦੀ ਪਹਿਲੀ ਮਹਿਲਾ ਮੁੱਖ ਸੂਚਨਾ ਕਮਿਸ਼ਨਰ

-- 06 September,2013

Swearing-in-Ceremony of CIC

ਨਵੀਂ ਦਿੱਲੀ, 6 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਸ੍ਰੀਮਤੀ ਦੀਪਕ ਸੰਧੂ ਨੂੰ ਦੇਸ਼ ਦੀ ਪਹਿਲੀ ਮਹਿਲਾ ਮੁੱਖ ਸੂਚਨਾ ਕਮਿਸ਼ਨਰ ਬਣਨ ਦਾ ਮਾਣ ਪ੍ਰਾਪਤ ਹੋ ਗਿਆ ਹੈ। ਉਹ ਬੀਤੇ ਚਾਰ ਸਾਲਾਂ ਤੋਂ ਕੇਂਦਰ ਵਿਚ ਸੂਚਨਾ ਕਮਿਸ਼ਨਰ ਸਨ। 1971 ਬੈਚ ਦੀ ਸਾਬਕਾ  ਭਾਰਤੀ ਸੂਚਨਾ ਸੇਵਾ ਅਧਿਕਾਰੀ  ਬੀਬੀ ਸੰਧੂ  ਨੂੰ ਰਾਸ਼ਟਰਪਤੀ ਭਵਨ ਵਿਚ ਅਹੁਦੇ ਦੀ ਸਹੁੰ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਚੁਕਾਈ। ਇਸ ਸਮਾਗਮ ਵਿਚ ਉਪ-ਰਾਸ਼ਟਰਪਤੀ  ਹਾਮਿਦ ਅਨਸਾਰੀ ਵੀ ਹਾਜ਼ਰ ਸਨ।
ਸਾਲ 2009 ਵਿਚ ਸੂਚਨਾ ਕਮਿਸ਼ਨ ਬਣਨ ਤੋਂ ਪਹਿਲਾਂ ਉਨ੍ਹਾਂ ਨੇ ਪੀ.ਆਈ. ਬੀ. ’ਚ ਪ੍ਰਿੰਸੀਪਲ ਡਾਇਰੈਕਟਰ ਜਨਰਲ (ਮੀਡੀਆ ਤੇ ਸੰਚਾਰ), ਡਾਇਰੈਕਟਰ ਜਨਰਲ ਡੀਡੀ ਨਿਊਜ਼  ਤੇ ਡਾਇਰੈਕਟਰ ਜਨਰਲ (ਨਿਊਜ਼) ਆਲ ਇੰਡੀਆ ਰੇਡੀਓ ਵਰਗੇ ਅਹਿਮ ਅਹੁਦਿਆਂ ’ਤੇ ਸ਼ਾਨਦਾਰ ਸੇਵਾਵਾਂ ਦਿੱਤੀਆਂ।
ਉਨ੍ਹਾਂ ਕੌਮਾਂਤਰੀ ਫ਼ਿਲਮ ਮੇਲਿਆਂ, ਬਰਲਿਨ ਤੇ ਟੋਕੀਓ ਤੋਂ ਇਲਾਵਾ ਕਈ ਕੌਮਾਂਤਰੀ ਮੰਚਾਂ ਉਪਰ ਦੇਸ਼ ਦੀ ਪ੍ਰਤੀਨਿਧਤਾ ਕੀਤੀ। ਉਨ੍ਹਾਂ ਕਿਹਾ ਕਿ ਮੁੱਖ  ਸੂਚਨਾ ਕਮਿਸ਼ਨਰ ਵਜੋਂ ਉਨ੍ਹਾਂ ਦਾ ਪਹਿਲਾ ਤੇ ਫੌਰੀ ਕੰਮ ਕਮਿਸ਼ਨ ਵਿਚ ਲਟਕੇ ਕੇਸਾਂ ਦਾ ਛੇਤੀ ਨਿਬੇੜਾ ਕਰਨਾ ਹੈ।
ਇਸ ਵੇਲੇ ਕਮਿਸ਼ਨ ਕੋਲ  30 ਹਜ਼ਾਰ ਕੇਸ ਪਏ ਹਨ ਤੇ 64 ਸਾਲਾ ਇਸ ਬੀਬੀ ਲਈ ਆਪਣੇ ਤਿੰਨ ਮਹੀਨਿਆਂ ਦੇ ਕਾਰਜਕਾਲ ਦੌਰਾਨ ਇਨ੍ਹਾਂ ਨੂੰ ਨਿਬੇੜਨਾ  ਵੱਡੀ ਚੁਣੌਤੀ ਹੈ। ਬੀਬੀ ਸੰਧੂ ਇਸ  ਅਹੁਦੇ ’ਤੇ ਸਤਿਆਨੰਦ ਮਿਸ਼ਰਾ ਦੀ ਥਾਂ ਆਏ ਹਨ, ਜਿਹੜੇ ਪੰਜ ਸਾਲਾਂ ਦੀਆਂ ਸੇਵਾਵਾਂ ਮਗਰੋਂ ਬੀਤੇ ਦਿਨ ਸੇਵਾ-ਮੁਕਤ ਹੋ ਗਏ।

Facebook Comment
Project by : XtremeStudioz