Close
Menu

ਦੀਪਿਕਾ ਦੀਆਂ ਨਿਗਾਹਾਂ ਤੀਰ ਅੰਦਾਜੀ ਵਿਸ਼ਵ ਕਪ ਫਾਈਨਲ ‘ਚ ਗੋਲਡ ਤਗਮਾ ਜਿੱਤਣ ‘ਤੇ

-- 22 September,2013

Deepika-Kumari

ਕੋਲਕਾਤਾ- 22 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਭਾਰਤੀ ਯੂਵਾ ਤੀਰ ਅੰਦਾਜ ਦੀਪਿਕਾ ਕੁਮਾਰੀ ਨੇ ਐਤਵਾਰ ਪੈਰਿਸ ‘ਚ ਪਿਛੜਣ ਤੋਂ ਬਾਅਦ ਵਾਪਸੀ ਕਰਦੇ ਹੋਏ ਓਲੰਪਿਕ ਰਜਤ ਪਦਕਧਾਰੀ ਅਜੇਜਾਂਦਰਾ ਵੇਲੇਂਸਿਆ ‘ਤੇ ਜਿੱਤ ਦਰਜ ਕਰ ਵਿਸ਼ਵ ਕਪ ਫਾਈਨਲ ‘ਚ ਲਗਾਤਾਰ ਤੀਜੇ ਗੋਲਡ ਤਗਮਾ ਮੈਚ ‘ਚ ਥਾਂ ਬਣਾਈ। 19 ਸਾਲਾ ਦੀਪਿਕਾ ਨੇ ਦੋ ਸੈਟ ਤੋਂ ਪਿਛੜਨ ਤੋਂ ਬਾਅਦ ਵਾਪਸੀ ਕੀਤੀ। ਇੱਥੇ ਮਿਲੀ ਜਾਣਕਾਰੀ ਦੇ ਅਨੁਸਾਰ 2010 ਅਤੇ 2011 ਵਿਸ਼ਵ ਕਪ ਫਾਈਨਲ ‘ਚ ਰਜਤ ਪਦਕ ਹਾਸਲ ਕਰ ਚੁੱਕੀ ਦੀਪਿਕਾ ਨੇ ਮੈਕਸੀਕੋ ਦੀ ਤੀਰ ਅੰਦਾਜ ਨੂੰ ਸ਼ੂਟ ਆਫ ‘ਚ ਹਰਾ ਕੇ ਖਿਤਾਬੀ ਭਿੜੰਤ ‘ਚ ਪ੍ਰਵੇਸ਼ ਕੀਤਾ। ਦੀਪਿਕਾ ਐਤਵਾਰ ਰਾਤ ਨੂੰ ਕੋਰੀਆ ਦੀ ਓਕ ਹੀ ਯੂਨ ਅਤੇ ਚੀਨ ਦੀ ਯੂਆਂਗਯੂਆਨ ਕਯੂਈ ਦੇ ਵਿਚਾਲੇ ਹੋਣ ਵਾਲੇ ਮੁਕਾਬਲੇ ਦੇ ਵਿਜੇਤਾ ਨਾਲ ਭਿੜੇਗੀ। ਦੀਪਿਕਾ ਲਗਾਤਾਰ ਚੌਥੀ ਵਿਸ਼ਵ ਕਪ ਫਾਈਨਲ ‘ਚ ਹਿੱਸਾ ਲੈ ਰਹੀ ਹੈ। ਉਹ 2010 ‘ਚ ਪੰਜਵੇ ਸਥਾਨ ‘ਤੇ ਰਹੀ ਸੀ।

Facebook Comment
Project by : XtremeStudioz