Close
Menu

ਦੀਪਿਕਾ ਵੀ ਚਾਹੁੰਦੀ ਹੈ ਮੈਰੀਕਾਮ ਦਾ ਕਿਰਦਾਰ ਨਿਭਾਉਣਾ

-- 09 August,2013

deepika-padukone-race2-1_121112115822

ਮੁੰਬਈ – ਬਾਲੀਵੁੱਡ ਦੀ ਡਿੰਪਲ ਗਰਲ ਅਤੇ ਮਸ਼ਹੂਰ ਅਭਿਨੇਤਰੀ ਦੀਪਿਕਾ ਪਾਦੁਕੋਣ ਵੀ ਮੈਰੀਕਾਮ ਦਾ ਕਿਰਦਾਰ ਨਿਭਾਉਣਾ ਚਾਹੁੰਦੀ ਹੈ। ਦੀਪਿਕਾ ਨੇ ਕਿਹਾ ਕਿ ਮੈਨੂੰ ਮੈਰੀਕਾਮ ਦਾ ਕਿਰਦਾਰ ਨਿਭਾਉਣ ਵਿਚ ਖੁਸ਼ੀ ਹੁੰਦੀ ਹੈ ਪਰ ਅਜੇ ਪ੍ਰਿਯੰਕਾ ਚੋਪੜਾ ਇਹ ਕਿਰਦਾਰ ਨਿਭਾ ਰਹੀ ਹੈ। ਮੇਰਾ ਮੰਨਣਾ ਹੈ ਕਿ ਪ੍ਰਿਯੰਕਾ ਇਸ ਫਿਲਮ ਲਈ ਠੀਕ ਹੈ। ਮੈਂ ਖੁਸ਼ ਹਾਂ ਕਿ ਮੈਰੀਕਾਮ ‘ਤੇ ਫਿਲਮ ਬਣਾਈ ਜਾ ਰਹੀ ਹੈ ਅਤੇ ਅਸੀਂ ਲੋਕ ਉਸ ਨੂੰ ਪਹਿਚਾਨਣ ਲੱਗੇ ਹਾਂ। ਡਿੰਪਲ ਗਰਲ ਨੇ ਕਿਹਾ ਕਿ ਅੱਜ ਤੋਂ 2 ਸਾਲ ਪਹਿਲਾ ਮੈਰੀਕਾਮ ਦੇ ਬਾਰੇ ਵਿਚ ਕੋਈ ਨਹੀਂ ਜਾਣਦਾ ਸੀ ਪਰ ਅੱਜ ਲੋਕ ਉਸ ‘ਤੇ ਫਿਲਮ ਬਣਾਉਣ ਲਈ ਰੁਚੀ ਲੈ ਰਹੇ ਹਨ। ਮੈਂ ਖੁਸ਼ ਹਾਂ ਕਿ ਮਿਲਖਾ ਸਿੰਘ ਅਤੇ ਮੈਰੀਕਾਮ ਵਰਗੇ ਖੇਡ ਨਾਲ ਜੁੜੇ ਲੋਕਾਂ ‘ਤੇ ਫਿਲਮ ਬਣਾਈ ਜਾ ਰਹੀ ਹੈ।

Facebook Comment
Project by : XtremeStudioz