Close
Menu

ਦੁਤੀ ਦੀਆਂ ਨਜ਼ਰਾਂ 2020 ਓਲੰਪਿਕ ‘ਤੇ, ਵਿਦੇਸ਼ ‘ਚ ਟ੍ਰੇਨਿੰਗ ਦੀ ਤਿਆਰੀ

-- 04 October,2018

ਮੁੰਬਈ— ਏਸ਼ੀਆਈ ਖੇਡਾਂ ਦੀ ਦੋਹਰੀ ਤਮਗਾ ਜੇਤੂ ਫਰਾਟਾ ਦੌੜਾਕ ਦੁਤੀ ਚੰਦ ਦੀਆਂ ਨਜ਼ਰਾਂ ਓਲੰਪਿਕ 2020 ‘ਤੇ ਟਿੱਕੀਆਂ ਹਨ ਅਤੇ ਉਹ ਵਿਦੇਸ਼ ‘ਚ ਟ੍ਰੇਨਿੰਗ ਦੀਆਂ ਤਿਆਰੀਆਂ ਕਰ ਰਹੀ ਹੈ। ਦੁਤੀ ਨੇ ਕਿਹਾ, ”ਮੇਰਾ ਧਿਆਨ ਹਮੇਸ਼ਾ ਆਪਣੇ ਨਿੱਜੀ ਸਰਵਸ੍ਰੇਸ਼ਠ ਪ੍ਰਦਰਸ਼ਨ ‘ਚ ਸੁਧਾਰ ‘ਤੇ ਰਹਿੰਦਾ ਹੈ। ਦੇਸ਼ ‘ਚ ਕੁਝ ਹੀ ਪ੍ਰਤੀਯੋਗਿਤਾਵਾਂ ਹੋਣੀਆਂ ਹਨ ਜਿਸ ‘ਚ ਸੀਨੀਅਰ ਫੈਡਰੇਸ਼ਨ ਕੱਪ, ਸੀਨੀਅਰ ਰਾਸ਼ਟਰੀ ਪ੍ਰਤੀਯੋਗਿਤਾ ਅਤੇ ਸੂਬਾ ਪ੍ਰਤੀਯੋਗਿਤਾ ਸ਼ਾਮਲ ਹਨ।”
ਹਾਲ ਹੀ ‘ਚ ਖਤਮ ਹੋਈਆਂ ਏਸ਼ੀਆਈ ਖੇਡਾਂ ‘ਚ ਦੋ ਤਮਗੇ ਜਿੱਤਣ ਦੇ ਬਾਅਦ ਦੁਤੀ ਨੇ ਕਿਹਾ, ”ਇਸ ਲਈ ਸਿਰਫ ਤਿੰਨ ਪ੍ਰਤੀਯੋਗਿਤਾਵਾਂ ਦੀ ਤਿਆਰੀ ਕਰਨ ਅਤੇ ਚੰਗੇ ਮੁਕਾਬਲੇਬਾਜ਼ ਦੀ ਕਮੀ ਨੂੰ ਦੇਖਦੇ ਹੋਏ ਚੰਗਾ ਸਮਾਂ ਨਹੀਂ ਮਿਲਣ ਵਾਲਾ।” ਇਸ ਦੌੜਾਕ ਨੇ ਕਿਹਾ, ”ਹੁਣ ਸੂਬਾ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ ਟੋਕੀਓ ਓਲੰਪਿਕ ਦੀ ਤਿਆਰੀ ‘ਚ ਮਦਦ ਕਰੇਗੀ ਜਿਸ ਤੋਂ ਬਾਅਦ ਮੈਂ ਦੇਸ਼ ਤੋਂ ਬਾਹਰ ਵੱਡੀਆਂ ਪ੍ਰਤੀਯੋਗਿਤਾਵਾਂ ‘ਚ ਹਿੱਸਾ ਲਵਾਂਗੀ ਜਿਸ ਨਾਲ ਕਿ ਬਿਹਤਰ ਸਮਾਂ ਕੱਢ ਸਕਾਂ ਕਿਉਂਕਿ ਮੇਰਾ ਸਰੀਰ ਇਸ ‘ਚ ਸਮਰਥ ਹੈ।”

Facebook Comment
Project by : XtremeStudioz