Close
Menu

ਦੁਤੀ ਨੂੰ ਕੌਮੀ ਟੂਰਨਾਮੈਂਟਾਂ ਵਿੱਚ ਖੇਡਣ ਦੀ ਇਜਾਜ਼ਤ ਮਿਲੀ

-- 21 December,2014

ਮਹਿਲਾ ਅਥਲੀਟਾਂ ਵਿੱਚ ਪੁਰਸ਼ ਹਾਰਮੋਨਜ਼ ਦੇ ਉੱਚ ਪੱਧਰ ਕਾਰਨ ਉਨ੍ਹਾਂ ਨੂੰ ਟੂਰਨਾਮੈਂਟ ਵਿੱਚ ਹਿੱਸਾ ਲੈਣ ਤੋਂ ਰੋਕਣ ਵਾਲੀ ਆਈਏਏਐਫਟੀਸੀਸੀ ਨੂੰ ਚੁਣੌਤੀ ਦੇਣ ਵਾਲੀ ਫਰਾਟਾ ਦੌੜਾਕ ਦੁਤੀ ਚੰਦ ਨੂੰ ਖੇਡਾਂ ਦੀ ਸਾਲਸੀ ਅਦਾਲਤ (ਕੈਸ) ਨੇ ਅੰਤਮ ਫੈਸਲਾ ਆਉਣ ਤੱਕ ਅਸਥਾਈ ਤੌਰ ’ਤੇ ਕੌਮੀ ਮੁਕਾਬਲਿਆਂ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦੇ ਦਿੱਤੀ ਹੈ। ਪਰ ਸਵਿਟਜ਼ਰਲੈਂਡ ਦੇ ਲੁਸਾਨੇ ਸਥਿਤ ਕੈਸ ਦੇ ਉੜੀਸਾ ਦੀ ਇਸ ਦੌੜਾਕ ਨੂੰ ਅੰਤਮ ਫੈਸਲਾ ਆਉਣ ਤੱਕ ਕੌਮਾਂਤਰੀ ਮੁਕਾਬਲਿਆਂ ਵਿੱਚ ਹਿੱਸਾ ਲੈਣ ਤੋਂ ਰੋਕ ਦਿੱਤਾ ਹੈ।
ਕੈਸ ’ਚ ਦੁਤੀ ਦੀ ਅਪੀਲ ਬਾਰੇ ਜਾਣਕਾਰੀ ਰੱਖਣ ਵਾਲੇ ਸੂਤਰਾਂ ਨੇ ਦੱਸਿਆ ਕਿ ਕੈਸ ਨੇ ਕੁਝ ਦਿਨ ਪਹਿਲਾਂ ਆਪਣੇ ਅਸਥਾਈ ਫੈਸਲੇ ਵਿੱਚ ਕਿਹਾ ਹੈ ਕਿ ਦੁਤੀ ਕੌਮੀ ਮੁਕਾਬਲਿਆਂ ਵਿੱਚ ਹਿੱਸਾ ਲੈ ਸਕਦੀ ਹੈ, ਪਰ ਉਹ ਅੰਤਮ ਫੈਸਲਾ ਆਉਣ ਤੱਕ ਕਿਸੇ ਕੌਮਾਂਤਰੀ ਟੂਰਨਾਮੈਂਟ ਵਿੱਚ ਹਿੱਸਾ ਨਹੀਂ ਲੈ ਸਕਦੀ। ਇਹ ਸਿਰਫ ਅਸਥਾਈ ਹੁਕਮ ਹੈ ਤੇ ਅੰਤਮ ਫੈਸਲਾ ਤਿੰਨ-ਚਾਰ ਹਫਤਿਆ ਵਿੱਚ ਆ ਸਕਦਾ ਹੈ। ਜੇਕਰ ਅੰਤਮ ਫੈਸਲਾ 31 ਜਨਵਰੀ ਤੋਂ ਕੇਰਲ ਵਿੱਚ ਸ਼ੁਰੂ ਹੋਣ ਵਾਲੀਆਂ ਕੌਮੀ ਖੇਡਾਂ ਤੋਂ ਪਹਿਲਾਂ ਨਹੀਂ ਆਉਦਾਂ ਤਾਂ ਦੁਤੀ ਇਨ੍ਹਾਂ ਵਿੱਚ ਹਿੱਸਾ ਲੈ ਸਕਦੀ ਹੈ। ਸੂਤਰਾਂ ਨੇ ਕਿਹਾ ਕਿ ਕੈਸ ਦਾ ਅੰਤਮ ਫੈਸਲਾ ਜਨਵਰੀ ਤੱਕ ਆ ਜਾਵੇਗਾ ਤੇ ਇਸ ਲਈ ਇਸ ਅਸਥਾਈ ਫੈਸਲੇ ਦਾ ਦੁਤੀ ਲਈ ਖਾਸ ਮਹੱਤਵ ਨਹੀਂ ਹੈ, ਕਿਉਂਕਿ ਹਾਲੇ ਕੌਮੀ ਟੂਰਨਾਮੈਂਟ ਨਹੀਂ ਹੋ ਰਿਹਾ, ਜਿਸ ਵਿੱਚ ਦੁਤੀ ਹਿੱਸਾ ਲੈ ਸਕੇ

Facebook Comment
Project by : XtremeStudioz