Close
Menu

ਦੁਨੀਆਂ ਨੂੰ ਭਾਰਤ ਤੋਂ ਵੱਡੀਆਂ ਆਸਾਂ: ਕੋਵਿੰਦ

-- 30 November,2018

ਗੁਹਾਟੀ, 30 ਨਵੰਬਰ
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅੱਜ ਕਿਹਾ ਕਿ ਸਾਰੀ ਦੁਨੀਆਂ ਭਾਰਤ ਨੂੰ ਇੱਕ ਵੱਡੀ ਉੱਭਰ ਰਹੀ ਸ਼ਕਤੀ ਵਜੋਂ ਦੇਖ ਰਹੀ ਹੈ ਅਤੇ ਕੌਮਾਂਤਰੀ ਸੁਰੱਖਿਆ ਤੇ ਕਾਰੋਬਾਰ ਦੇ ਖੇਤਰ ’ਚ ਭਾਰਤ ਤੋਂ ਵੱਡੀਆਂ ਆਸਾਂ ਕੀਤੀਆਂ ਜਾ ਰਹੀਆਂ ਹਨ। ਅੱਜ ਇੱਥੇ ਏਅਰ ਡਿਫੈਂਸ ਕਾਲਜ ’ਚ ਸਮਾਗਮ ਦੌਰਾਨ ਸ੍ਰੀ ਕੋਵਿੰਦ ਨੇ ਕਿਹਾ, ‘ਮੈਂ ਹੁਣੇ ਜਿਹੇ ਵੀਅਤਨਾਮ ਤੇ ਆਸਟਰੇਲੀਆ ਦੇ ਦੌਰੇ ਤੋਂ ਵਾਪਸ ਆਇਆ ਹਾਂ। ਮੈਂ ਉਥੋਂ ਦੇ ਆਗੂਆਂ ਨਾਲ ਵੱਖ ਵੱਖ ਮੁੱਦਿਆਂ ਬਾਰੇ ਗੱਲਬਾਤ ਕੀਤੀ। ਉਨ੍ਹਾਂ ਦੀਆਂ ਗੱਲਾਂ ਤੋਂ ਇਹ ਸਪੱਸ਼ਟ ਹੋਇਆ ਹੈ ਕਿ ਦੁਨੀਆਂ ਭਾਰਤ ਨੂੰ ਅੱਜ ਵੱਖਰੇ ਨਜ਼ਰੀਏ ਤੋਂ ਦੇਖ ਰਹੀ ਹੈ।’ ਉਨ੍ਹਾਂ ਕਿਹਾ ਕਿ ਭਾਰਤ ਅੱਜ ਵੀ ਅਮਨ-ਸ਼ਾਂਤੀ ਪ੍ਰਤੀ ਪ੍ਰਤੀਬੱਧ ਹੈ ਅਤੇ ਸ਼ਾਂਤੀ ਕਾਇਮ ਰੱਖਣ ਲਈ ਸਾਡਾ ਮੁਲਕ ਹਮੇਸ਼ਾ ਤਿਆਰ ਰਹੇਗਾ। ਉਨ੍ਹਾਂ ਕਿਹਾ ਕਿ ਜਦੋਂ ਵੀ ਲੋੜ ਪਈ ਹੈ ਤਾਂ ਭਾਰਤ ਦੇ ਬਹਾਦੁਰ ਜਵਾਨਾਂ ਨੇ ਦੇਸ਼ ਦੀ ਸੁਰੱਖਿਆ ਨੂੰ ਦਰਪੇਸ਼ ਚੁਣੌਤੀਆਂ ਦਾ ਡੱਟ ਕੇ ਸਾਹਮਣਾ ਕੀਤਾ ਹੈ।

Facebook Comment
Project by : XtremeStudioz