Close
Menu

ਦੁਨੀਆ ਦਾ ਤੀਸਰਾ ਸਭ ਤੋਂ ਚਰਚਿਤ ਸਮਾਰਕ ਹੈ ਤਾਜ ਮਹਿਲ

-- 03 June,2015

ਲੰਦਨ, 3 ਜੂਨ – ਦੁਨੀਆਂ ਭਰ ਦੇ ਸੈਲਾਨੀਆਂ ਨੇ ਤਾਜ ਮਹਿਲ ਨੂੰ ਵਿਸ਼ਵ ਦੇ ਪਹਿਲੇ 3 ਸਭ ਤੋਂ ਚਰਚਿਤ ਸਮਾਰਕਾਂ ‘ਚ ਸ਼ਾਮਿਲ ਕੀਤਾ ਹੈ | 2015 ਦੇ ‘ਟਰੈਵਲ ਚੁਆਇਸ ਐਟਰੈਕਸ਼ਨ ਐਵਾਰਡ’ ਅਨੁਸਾਰ ਤਾਜ ਮਹਿਲ ਤੀਜੇ ਸਥਾਨ ‘ਤੇ ਰਿਹਾ | ਉਥੇ ਹੀ ਪਹਿਲੇ ਸਥਾਨ ‘ਤੇ ਪੇਰੂ ਦੇ ਮਾਚੂ ਪਿਚੂ ਅਤੇ ਦੂਜੇ ਸਥਾਨ ‘ਤੇ ਕੰਬੋਡੀਆ ਦਾ ਅੰਗਕੋਰ ਵਾਟ ਹੈ | ਟਰੈਵਲ ਚੁਆਇਸ ਐਟਰੈਕਸ਼ਨ ਐਵਾਰਡ ਦੇ ਜੇਤੂਆਂ ਦੀ ਚੋਣ ਸੈਲਾਨੀਆਂ ਦੀ ਸਮੀਖਿਆ ਦੇ ਆਧਾਰ ‘ਤੇ ਕੀਤੀ ਗਈ ਹੈ | ਤਾਜ ਮਹਿਲ 1983 ‘ਚ ਯੂਨੈਸਕੋ ਵਿਸ਼ਵ ਹੈਰੀਟੇਜ ਸੂਚੀ ‘ਚ ਸ਼ਾਮਿਲ ਹੋਇਆ ਸੀ | ਤਾਜ ਮਹਿਲ ਨੂੰ ਦੇਖਣ ਲਈ ਹਰ ਸਾਲ 20 ਤੋਂ 40 ਲੱਖ ਸੈਲਾਨੀ ਜਾਂਦੇ ਹਨ, ਜਿਸ ‘ਚ 2 ਲੱਖ ਤੋਂ ਜ਼ਿਆਦਾ ਵਿਦੇਸ਼ੀ ਸੈਲਾਨੀ ਸ਼ਾਮਿਲ ਹਨ |

Facebook Comment
Project by : XtremeStudioz