Close
Menu

ਦੁਨੀਆ ਦਾ ਸਭ ਤੋਂ ਖੁਸ਼ ਦੇਸ਼ ਸਵਿਟਜ਼ਰਲੈਂਡ

-- 25 April,2015

ਸੰਯੁਕਤ ਰਾਸ਼ਟਰ, ਖੁਸ਼ ਦੇਸ਼ਾਂ ਦੇ ਵਿਸ਼ਵ ਪੱਧਰੀ ਸੂਚਕਅੰਕ ਵਿਚ ਭਾਰਤ ਦਾ ਪ੍ਰਦਰਸ਼ਨ ਵਧੀਆ ਨਹੀਂ ਹੈ ਅਤੇ ਉਹ 158 ਦੇਸ਼ਾਂ ਦੀ ਇਸ ਸੂਚੀ ਵਿਚ 117ਵੇਂ ਸਥਾਨ ‘ਤੇ ਆਇਆ ਹੈ | ਇਸ ਸੂਚਕਅੰਕ ਵਿਚ ਪ੍ਰਤੀ ਵਿਅਕਤੀ ਸਕਲ ਘਰੇਲੂ ਉਤਪਾਦ, ਆਪਣੀ ਪਸੰਦ ਦੀ ਜ਼ਿੰਦਗੀ ਜਿਊਣ ਦੇ ਲਈ ਸਮਾਜਿਕ ਸਹਾਰਾ ਅਤੇ ਆਜ਼ਾਦੀ ਨੂੰ ਖੁਸ਼ੀ ਦੇ ਸੰਕੇਤਕਾਂ ਦੇ ਰੂਪ ਵਿਚ ਇਸਤੇਮਾਲ ਕੀਤਾ ਗਿਆ ਹੈ | ਦੁਨੀਆ ਵਿਚ ਸਵਿੱਟਦਜ਼ਰਲੈਂਡ ਨੂੰ ਸਭ ਤੋਂ ਖੁਸ਼ ਦੇਸ਼ ਦੱਸਿਆ ਗਿਆ ਹੈ, ਜੋ ਟਿਕਾਊ ਵਿਕਾਸ ਹਲ ਨੈਟਵਰਕ (ਐਸ. ਡੀ. ਐਸ. ਐਨ.) ਵੱਲੋਂ ਪ੍ਰਕਾਸ਼ਿਤ 2015 ਦੀ ਵਿਸ਼ਵ ਖੁਸ਼ੀ ਰਿਪੋਰਟ ਵਿਚ ਪਹਿਲੇ ਨੰਬਰ ‘ਤੇ ਆਇਆ ਹੈ | ਹੋਰਨਾਂ ਚੋਟੀ ਦੇ ਪੰਜ ਸਥਾਨਾਂ ‘ਤੇ ਆਈਸਲੈਂਡ, ਡੈਨਮਾਰਕ, ਨਾਰਵੇ ਅਤੇ ਕੈਨੇਡਾ ਹਨ | ਭਾਰਤ 117ਵੇਂ ਸਥਾਨ ‘ਤੇ ਹੈ ਜਦਕਿ ਪਾਕਿਸਤਾਨ 81ਵੇਂ ਨੰਬਰ ‘ਤੇ ਹੈ | ਭਾਰਤ, ਫਲਸਤੀਨ (108), ਬੰਗਲਾਦੇਸ਼ (109), ਯੂਕਰੇਨ (111) ਅਤੇ ਇਰਾਕ (112) ਵਰਗੇ ਦੇਸ਼ਾਂ ਤੋਂ ਵੀ ਹੇਠਾ ਹੈ | ਭਾਰਤ 2013 ਦੀ ਰਿਪੋਰਟ ਤੋਂ ਛੇ ਸਥਾਨ ਹੇਠਾ ਆ ਗਿਆ |

Facebook Comment
Project by : XtremeStudioz