Close
Menu

ਦੁਨੀਆ ਦੀ ਕਿਸੇ ਵੀ ਏਜੰਸੀ ਕੋਲੋਂ ਨਹੀਂ ਡਰਾਂਗਾ : ਮੋਦੀ

-- 01 October,2013

ਮੁੰਬਈ ,1 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)- ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੇ ਅੱਜ ਕੇਂਦਰ ਦੀ ਕਾਂਗਰਸ ਵਾਲੀ ਯੂ. ਪੀ. ਏ. ਸਰਕਾਰ ‘ਤੇ ਹਮਲਾ ਕਰਦੇ ਹੋਏ ਉਸ ‘ਤੇ ਦੋਸ਼ ਲਗਾਇਆ ਕਿ ਉਹ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਲਈ ਸੀ. ਬੀ. ਆਈ. ਦੀ ਦੁਰਵਰਤੋਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਤਰ੍ਹਾਂ ਦੀਆਂ ਧਮਕੀਆਂ ਤੋਂ ਨਹੀਂ ਡਰਨਗੇ। ਉਨ੍ਹਾਂ ਇਥੇ ਹਵਾਈ ਅੱਡੇ ‘ਤੇ ਭਾਜਪਾ ਸਮਰਥਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ, ”ਦਿੱਲੀ ‘ਚ ਸਰਕਾਰ ਸੱਤਾ ਵੱਲ ਸਾਡੇ ਕਦਮ ਵਧਣ ਤੋਂ ਰੋਕਣਾ ਚਾਹੁੰਦੀ ਹੈ। ਉਸ ਨੇ ਸਾਨੂੰ ਡਰਾਉਣ ਲਈ ਸੀ. ਬੀ. ਆਈ. ਨੂੰ ਉਤਾਰ ਦਿੱਤਾ ਹੈ। ਸੀ. ਬੀ. ਆਈ. ਮੁਲਾਇਮ ਸਿੰਘ ਯਾਦਵ ਅਤੇ ਮਾਇਆਵਤੀ ਨੂੰ ਚੁੱਪ ਕਰਵਾ ਸਕਦੀ ਹੈ ਪਰ ਮੈਨੂੰ ਨਹੀਂ।” ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨੇ ਜਾਣ ਮਗਰੋਂ ਸ਼ਹਿਰ ਵਿਚ ਪਹਿਲੀ ਵਾਰ ਆਉਣ ‘ਤੇ ਭਾਜਪਾ ਵਰਕਰਾਂ ਅਤੇ ਸਮਰਥਕਾਂ ਨੇ ਮੋਦੀ ਦਾ ਜ਼ੋਰਦਾਰ ਸਵਾਗਤ ਕੀਤਾ। ਉਨ੍ਹਾਂ ਕਿਹਾ, ”ਉਹ (ਕੇਂਦਰ ਸਰਕਾਰ) ਹਰ ਵੇਲੇ ਸੀ. ਬੀ. ਆਈ. ਦੇ ਡਰ ਨਾਲ ਸਾਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਮੈਂ ਸੀ. ਬੀ. ਆਈ., ਆਈ. ਬੀ., ਰਾਅ ਜਾਂ ਕਿਸੇ ਵੀ ਦੁਨੀਆ ਦੀ ਏਜੰਸੀ ਤੋਂ ਕਦੇ ਨਹੀਂ ਡਰਾਂਗਾ।”
‘ਮੋਦੀ-ਮੋਦੀ’ ਦੀ ਪੁਕਾਰ ਦਰਮਿਆਨ ਗੁਜਰਾਤ ਦੇ ਮੁਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਅਗਵਾਈ ਲਈ ਵੱਡੀ ਗਿਣਤੀ ਵਿਚ ਇਕੱਠੀ ਹੋਈ ਭੀੜ ਦਿੱਲੀ ‘ਚ ਸਰਕਾਰ ਵਿਚ ਘਬਰਾਹਟ ਪੈਦਾ ਕਰ ਦੇਵੇਗੀ।

Facebook Comment
Project by : XtremeStudioz