Close
Menu

ਦੁਨੀਆ ਦੀ ਸਭ ਤੋਂ ਅਮੀਰ ਲੀਗ ਨਹੀਂ ਹੈ ਆਈ. ਪੀ. ਐੱਲ.

-- 22 May,2015

ਲੰਡਨ- ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ) ਨੂੰ ਬੇਸ਼ੁਮਾਰ ਦੌਲਤ ਨਾਲ ਭਰਪੂਰ ਲੀਗ ਮੰਨਿਆ ਜਾਂਦਾ ਹੈ, ਜਿਸ ਵਿਚ ਖੇਡਣ ਲਈ ਦੁਨੀਆ ਦੇ ਸਾਰੇ ਵੱਡੇ ਕ੍ਰਿਕਟਰ ਤਿਆਰ ਰਹਿੰਦੇ ਹਨ ਪਰ ਇਸ ਸਾਲ ਗਲੋਬਲ ਸਪੋਰਟ ਸਰਵੇ ਦੀ ਬੁੱਧਵਾਰ ਨੂੰ ਪ੍ਰਕਾਸ਼ਿਤ ਰਿਪੋਰਟ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਫ੍ਰੈਂਚ ਓਪਨ ਫੁੱਟਬਾਲ ਟੀਮ ਪੈਰਿਸ ਸੇਂਟ-ਜਰਮਨ (ਪੀ.ਐੱਸ.ਜੀ) ਆਪਣੇ ਖਿਡਾਰੀਆਂ ਨੂੰ ਵਿਸ਼ਵ ਵਿਚ ਹੋਰਨਾਂ ਖੇਡਾਂ ਦੀ ਤੁਲਨਾ ਵਿਚ ਕਿਤੇ ਵੱਧ ਪੈਸੇ ਦਾ ਭੁਗਤਾਨ ਕਰਦੀ ਹੈ।
ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਪੀ.ਐੱਸ.ਜੀ ਆਪਣੇ ਪਹਿਲੇ ਸ਼੍ਰੇਣੀ ਦੇ ਖਿਡਾਰੀਆਂ ਨੂੰ ਔਸਤਨ 50 ਲੱਖ ਪੌਂਡ ਤੋਂ ਵੱਧ ਦਾ ਸਾਲਾਨਾ ਭੁਗਤਾਨ ਕਰ ਰਹੀ ਹੈ। ਸਰਵੇ ਵਿਚ ਸਿਰਫ ਖਿਡਾਰੀਆਂ ਦੀ ਖੇਡ ਨਾਲ ਹੋਈ ਕਮਾਈ ਨੂੰ ਸ਼ਾਮਲ ਕੀਤਾ ਗਿਆ ਹੈ, ਇਸ ਵਿਚ ਉਨ੍ਹਾਂ ਦੀ ਹੋਰ ਵਪਾਰਕ ਕਮਾਈ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ। ਇਸਦੇ ਮੁਕਾਬਲੇ ਜੇਕਰ ਆਈ.ਪੀ.ਐੱਲ ਦੇ ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀ ਯੁਵਰਾਜ ਸਿੰਘ ਦੇ 16 ਕਰੋੜ ਰੁਪਏ ਦੇ ਕਰਾਰ ਨੂੰ ਦੇਖਿਆ ਜਾਵੇ ਤਾਂ ਇਹ ਰਾਸ਼ੀ 16 ਲੱਖ ਪੌਂਡ ਤੋਂ ਕੁਝ ਵੱਧ ਬੈਠਦੀ ਹੈ।
ਇਹ ਸਰਵੇ ਸੱਤ ਖੇਡਾਂ ਫੁੱਟਬਾਲ, ਬੇਸਬਾਲ, ਬਾਸਕਟਬਾਲ, ਅਮਰੀਕਨ ਫੁੱਟਬਾਲ, ਕ੍ਰਿਕਟ, ਆਈਸ ਹਾਕੀ ਤੇ ਆਸਟ੍ਰੇਲੀਆਈ ਰੂਲਸ ਫੁੱਟਬਾਲ ਦੇ ਸੰਬੰਧ ਵਿਚ ਕੀਤਾ ਗਿਆ ਹੈ। ਇਸ ਵਿਚ 13 ਦੇਸ਼ਾਂ ਦੀਆਂ 17 ਲੀਗਾਂ ਦੀਆਂ ਕੁਲ 333 ਟੀਮਾਂ ਸ਼ਾਮਲ ਹਨ। ਰਿਪੋਰਟ ਅਨੁਸਾਰ ਅਮਰੀਕੀ ਫੁੱਟਬਾਲ ਚੈਂਪੀਅਸ਼ਿਪ ਐੱਨ.ਬੀ.ਏ ਦਰਜਾ ਸੂਚੀ ਵਿਚ ਸਭ ਤੋਂ ਵੱਧ ਭੁਗਤਾਨ ਕਰਨ ਵਾਲੀ ਲੀਗ ਹੈ।

Facebook Comment
Project by : XtremeStudioz