Close
Menu

ਦੁਨੀਆ ਦੀ ਹਰ ਸਮੱਸਿਆ ਦਾ ਸਮਾਧਾਨ ਹੈ ਹਿੰਦੂ ਧਰਮ ‘ਚ: ਅਮਿਤ ਸ਼ਾਹ

-- 29 June,2015

ਅਹਿਮਦਾਬਾਦ, 29 ਜੂਨ – ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਐਤਵਾਰ ਨੂੰ ਕਿਹਾ ਕਿ ਹਿੰਦੂ ਧਰਮ ‘ਚ ਦੁਨੀਆ ਦੀਆਂ ਸਾਰੀਆਂ ਸਮੱਸਿਆਵਾਂ ਦਾ ਸਮਾਧਾਨ ਹੈ। ਸ਼ਾਹ ਨੇ ਇੱਥੇ ਗੁਜਰਾਤ ਯੂਨੀਵਰਸਿਟੀ ‘ਚ ਸਾਬਕਾ ਰਾਸ਼ਟਰਪਤੀ ਏ ਪੀ ਜੇ ਅਬਦੁਲ ਕਲਾਮ ਦੀ ਕਿਤਾਬ ‘ਟਰਾਂਸੇਂਡੇਂਸ: ਮਾਈ ਸਪਿਰਿਚਿਉਅਲ ਐਕਸਪੀਰਿਅਸੰਸ ਵਿਦ ਪ੍ਰਮੁੱਖ ਸਵਾਮੀਜੀ’ ਦੇ ਵਿਮੋਚਨ ਦੇ ਮੌਕੇ ‘ਤੇ ਕਿਹਾ ਕਿ ਹਿੰਦੂ ਧਰਮ ‘ਚ ਦੁਨੀਆ ਦੀ ਕੁਲ ਸਮੱਸਿਆਵਾਂ ਦਾ ਸਮਾਧਾਨ ਹੈ। ਮੈਂ ਜਨਮ ਤੋਂ ਹਿੰਦੂ ਹਾਂ, ਇਸ ਲਈ ਇਹ ਨਹੀਂ ਕਹਿ ਰਿਹਾ। ਸੋਹਰਾਬੁੱਦੀਨ ਸ਼ੇਖ਼ ਫ਼ਰਜ਼ੀ ਮੁੱਠਭੇੜ ਮਾਮਲੇ ‘ਚ ਕਾਨੂੰਨ ਕਾਰਵਾਈ ਦੇ ਚੱਲਦੇ ਦੋ ਸਾਲ ਤੱਕ ਗੁਜਰਾਤ ‘ਚ ਆਪਣੇ ਪ੍ਰਵੇਸ਼ ‘ਤੇ ਰੋਕ ਦਾ ਜ਼ਿਕਰ ਕਰਦੇ ਹੋਏ ਸ਼ਾਹ ਨੇ ਕਿਹਾ ਕਿ ਜਦੋਂ ਮੈਂ ਦੋ ਸਾਲ ਤੱਕ ਮੁਸ਼ਕਲਾਂ ਦਾ ਸਾਹਮਣਾ ਕੀਤਾ ਤਾਂ ਮੈਂ ਭਾਰਤ ‘ਚ ਹਰ ਧਾਰਮਿਕ ਥਾਂ ‘ਤੇ ਗਿਆ। ਸ਼ਾਹ ਨੇ ਕਿਹਾ ਕਿ ਸਵਾਮੀ ਨਰਾਇਣ ਸੰਪ੍ਰਦਾਇ ਦੇ ਪ੍ਰਮੁੱਖ ਸਵਾਮੀ ਜੀ ਨੇ ਹਿੰਦੂ ਪਰੰਪਰਾ ਨੂੰ ਨਵਾਂ ਸਵਰੂਪ ਦਿੱਤਾ।

Facebook Comment
Project by : XtremeStudioz