Close
Menu

ਦੁਨੀਆ ਦੇ ਬਿਹਤਰ ਸ਼ਹਿਰਾਂ ‘ਚ ਕੈਨੇਡਾ ਦੇ 4 ਸ਼ਹਿਰ ਸ਼ਾਮਲ

-- 22 February,2014

ਟੋਰਾਂਟੋ  ,22 ਫ਼ਰਵਰੀ (ਦੇਸ ਪ੍ਰਦੇਸ ਟਾਈਮਜ਼)-  ਕੈਨੇਡਾ ਦੇ ਚਾਰ ਸ਼ਹਿਰ ਵੈਨਕੂਵਰ, ਟੋਰਾਂਟੋ, ਮਾਂਟਰੀਅਲ ਅਤੇ ਓਟਵਾ ਦੁਨੀਆ ਦੇ ਬਿਹਤਰ ਸ਼ਹਿਰਾਂ ‘ਚ ਸ਼ਾਮਲ ਕੀਤੇ ਗਏ ਹਨ। ਮਰਕਰ ਕੈਨੇਡਾ ਵਲੋਂ ਰਾਜਨੀਤਕ ਸਥਿਰਤਾ, ਜ਼ੁਰਮਾਂ ਦੀ ਦਰ, ਸਿਹਤ ਸਹੂਲਤਾਂ, ਮਨ-ਪ੍ਰਚਾਵੇ ਦੇ ਸਾਧਨ ਅਤੇ ਗਾਹਕਾਂ ਲਈ ਅਵੱਲ ਵਸਤਾਂ ਦੇ ਅਧਾਰ ‘ਤੇ ਇਹ ਸਰਵੇ ਕਰਵਾਇਆ ਗਿਆ ਸੀ। ਇਸ ਸਰਵੇ ‘ਚ ਵਿਆਨਾ ਸਭ ਤੋਂ ਪਹਿਲੇ ਸਥਾਨ ‘ਤੇ ਹੈ, ਜੂਰਿਚ ਦੂਸਰੇ, ਆਕਲੈਂਡ ਤੀਸਰੇ, ਮੁਨੀਚ ਚੌਥੇ ਅਤੇ ਵੈਨਕੂਵਰ ਪੰਜਵੇਂ ਸਥਾਨ ‘ਤੇ ਹੈ ਜਦ ਕਿ ਓਟਵਾ 14ਵੇਂ, ਟੋਰਾਂਟੋ ਪੰਦਰਵੇਂ ਅਤੇ ਮਾਂਟਰੀਅਲ 23ਵੇਂ ਸਥਾਨ ‘ਤੇ ਰਿਹਾ ਹੈ। ਉੱਤਰੀ ਅਮਰੀਕਾ ਦੇ ਚਾਰ ਸ਼ਹਿਰ ਬਿਹਤਰ ਸ਼ਹਿਰਾਂ ‘ਚ ਸ਼ਾਮਲ ਕੀਤੇ ਗਏ ਹਨ ਜਿਨ੍ਹਾਂ ‘ਚ ਚਾਰ ਕੈਨੇਡਾ ਦੇ ਅਤੇ ਅਮਰੀਕਾ ਦਾ ਇੱਕੋ ਸ਼ਹਿਰ ਸਾਨ ਫਰਾਂਸਿਸਕੋ ਸ਼ਾਮਲ ਕੀਤਾ ਗਿਆ ਹੈ।

Facebook Comment
Project by : XtremeStudioz