Close
Menu

ਦੁਨੀਆ ਭਰ ‘ਚ ‘ਟਿਊਬਲਾਈਟ’ ਨੇ ਕੀਤੀ ਲਗਭਗ 200 ਕਰੋੜ ਦੀ ਕਮਾਈ

-- 01 July,2017

ਮੁੰਬਈ— ਸੁਪਰਸਟਾਰ ਸਲਮਾਨ ਖਾਨ ਦੀ ਫਿਲਮ ‘ਟਿਊਬਲਾਈਟ’ ਵਰਲਡਵਾਈਡ ਲਗਭਗ 200 ਕਰੋੜ ਰੁਪਏ ਦੀ ਕਮਾਈ ਕਰ ਚੁੱਕੀ ਹੈ। ਬਾਕਸ ਆਫਿਸ ਵੈੱਬਸਾਈਟ ਕੋਈਮੋਈ ਮੁਤਾਬਕ ‘ਟਿਊਬਲਾਈਟ’ ਨੇ ਦੁਨੀਆ ਭਰ ‘ਚ 197 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ‘ਟਿਊਬਲਾਈਟ’ ਹੁਣ ਤਕ ਘਰੇਲੂ ਬਾਕਸ ਆਫਿਸ ‘ਤੇ 109.86 ਕਰੋੜ ਰੁਪਏ ਦੀ ਕਮਾਈ ਕਰ ਚੁੱਕੀ ਹੈ। ਜੇਕਰ ਸਲਮਾਨ ਖਾਨ ਦੀਆਂ ਪਿਛਲੀਆਂ ਫਿਲਮਾਂ ਦੀ ਕਮਾਈ ਨਾਲ ਇਸ ਦੀ ਤੁਲਨਾ ਕੀਤੀ ਜਾਵੇ ਤਾਂ ਇਹ ਅੰਕੜਾ ਘੱਟ ਹੈ।
ਦੱਸਣਯੋਗ ਹੈ ਕਿ ਪਹਿਲੇ ਹਫਤੇ ‘ਬਜਰੰਗੀ ਭਾਈਜਾਨ’ (7 ਦਿਨ) ਨੇ 184.62 ਕਰੋੜ ਤੇ ‘ਸੁਲਤਾਨ’ (9 ਦਿਨ) ਨੇ 229.16 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਸਲਮਾਨ ਖਾਨ ਹਰ ਸਾਲ ਇਕ ਸੁਪਰਹਿੱਟ ਫਿਲਮ ਰਾਹੀਂ ਈਦ ‘ਤੇ ਆਪਣੇ ਫੈਨਜ਼ ਨੂੰ ਤੋਹਫਾ ਦਿੰਦੇ ਹਨ ਤੇ ਬਦਲੇ ‘ਚ ਬਾਕਸ ਆਫਿਸ ‘ਤੇ ਹਮੇਸ਼ਾ ਹੀ ਹੈਰਾਨ ਕਰਨ ਵਾਲੀ ਕਮਾਈ ਦੇਖਣ ਨੂੰ ਮਿਲਦੀ ਹੈ ਪਰ ਇਸ ਵਾਰ ਅਜਿਹਾ ਹੁੰਦਾ ਹੋਇਆ ਨਜ਼ਰ ਨਹੀਂ ਆ ਰਿਹਾ ਹੈ।

Facebook Comment
Project by : XtremeStudioz