Close
Menu

ਦੁਬਈ ‘ਚ ਈਦ ਤੋਂ ਪਹਿਲਾਂ ਹਜ਼ਾਰਾਂ ਨੂੰ ਮਿਲੀ ਈਦੀ

-- 05 August,2013

eid

ਦੁਬਈ- 5 ਅਗਸਤ (ਦੇਸ ਪ੍ਰਦੇਸ ਟਾਈਮਜ਼)-ਦੁਬਈ ‘ਚ ਦੁਬਈ ਚੈਰਿਟੀ ਐਸੋਸੀਏਸ਼ਨ ਨੇ ਈਦ-ਉਲ ਫਿਤਰ ਤੋਂ ਪਹਿਲਾਂ ਅਨਾਥ ਲੋਕਾਂ ਸਣੇ ਲਗਭਗ 7000 ਸੁਵਿਧਾਵਿਹੀਨਾਂ ਨੂੰ ਈਦ ਦੇ ਰੂਪ ‘ਚ ਨਵੀਂ ਪੋਸ਼ਾਕ ਦਾਨ ਕੀਤੀ। ਜਾਣਕਾਰੀ ਅਨੁਸਾਰ ਇਸ ਸੰਸਥਾ ਨੇ ਸ਼ਾਰਜਾਹ, ਰਾਜਅਲ ਖੈਮਹ ਅੇਤ ਅਜਮਾਨ ਦੇ 40000 ਪਰਿਵਾਰਾਂ ਵਿਚਾਲੇ ਰਮਜ਼ਾਨ ਦੇ ਰੋਜ਼ੇ ਦੀ ਸਮਾਪਤੀ ‘ਤੇ ਗਰੀਬਾਂ ਨੂੰ ਦਿੱਤੇ ਜਾਣ ਵਾਲੇ ਦਾਨ ਜਕਾਤ ਅਲ-ਫਿਤਰ ਵੀ ਵੰਡਣ ਦੀ ਯੋਜਨਾ ਬਣਾਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹਰੇਕ ਨੂੰ 20 ਦਿਰਹਮ ਦਾ ਜਕਾਤ ਅਲ-ਫਿਤਰ ਦਾਨ ਕੀਤਾ ਜਾਵੇਗਾ। ਸੰਸਥਾ ਨੇ ਰਮਜ਼ਾਨ ਦੇ ਮਹੀਨੇ ‘ਚ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੇ 15000 ਪਰਿਵਾਰਾਂ ਨੂੰ ਰਾਸ਼ਨ ਦਾ ਸਾਮਾਨ ਵੀ ਦਿੱਤਾ ਹੈ। ਇਸ ਦੌਰਾਨ ਵੈਸਟਰਨ ਰਿਜ਼ਨ ਡਿਵੈਲਪਮੈਂਟ ਕੌਂਸਲ ਨੇ ਆਪਣੀਆਂ ਸਮਾਜਕ ਜ਼ਿੰਮੇਵਾਰੀ ਪ੍ਰੋਗਰਾਮ ਤਹਿਤ ਅਲ ਗਰਬਿਆ ਦੇ ਗਯਾਤੀ ਸ਼ਹਿਰ ‘ਚ ਖੇਤਾਂ ‘ਚ ਕੰਮ ਕਰਨ ਵਾਲੇ ਮਜ਼ਦੂਰਾਂ ਵਿਚਾਲੇ ਇਫਤਾਰ ਵੰਡਿਆ ਹੈ। ਸਥਾਨਕ ਸਮੂਹ ਦੇ ਮੈਂਬਰਾਂ ਨੇ 250 ਲੋਕਾਂ ਲਈ ਭੋਜਨ ਬਣਾਇਆ ਜੋ ਮਾਦਿਨਾਤ ਜਾਇਦ ਗਯਾਤੀ ਕੌਮੀ ਮਾਰਗ ‘ਤੇ ਖੇਤ ਨੇੜੇ ਸਥਿਤ ਮਸਜਿਦ ਅਤੇ ਮਜ਼ਦੂਰਾਂ ਦੀ ਭੀੜ-ਭਾੜ ਵਾਲੇ ਬਾਜ਼ਾਰ ‘ਚ ਵੰਡਿਆ ਗਿਆ।

Facebook Comment
Project by : XtremeStudioz