Close
Menu

ਦੁਬਈ ‘ਚ ਭਾਰਤੀ ਫੁੱਟਬਾਲ ਟੀਮ ਨੇ ਕੀਤਾ ਚੰਗਾ ਪ੍ਰਦਰਸ਼ਨ

-- 18 September,2013

Football2-640x360

ਕੋਲਕਾਤਾ-18 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਭਾਰਤੀ ਫੁੱਟਬਾਲ ਟੀਮ ਨੇ ਕੁਵੈਤ ‘ਚ ਖੇਡੇ ਜਾਣ ਵਾਲੇ ਏ. ਐੱਫ. ਸੀ. ਅੰਡਰ 16 ਚੈਂਪੀਅਨਸ਼ਿਪ ਕੁਆਲੀਫਾਇਰ ਤੋਂ ਪਹਿਲੇ ਸਾਂਝੇ ਅਰਬ ਅਮੀਰਾਤ ਵਿਚ ਖੇਡੇ ਗਏ ਆਪਣੇ ਦੋਵੇਂ ਦੋਸਤਾਨਾ ਮੈਚਾਂ ‘ਚ ਚੰਗਾ ਪ੍ਰਦਰਸ਼ਨ ਕੀਤਾ। ਯੂ. ਏ. ਈ. ਦੀ ਰਾਸ਼ਟਰੀ ਟੀਮ ਦੇ ਖਿਲਾਫ ਦੂਜੇ ਮੈਚ ‘ਚ ਭਾਰਤੀ ਟੀਮ ਨੇ 1-1 ਨਾਲ ਡਰਾਅ ਖੇਡਿਆ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਭਾਰਤ ਨੇ ਸ਼ਾਰਜਾਹ ਸਪੋਰਟਸ ਕਲੱਬ ਨੂੰ 4-0 ਨਾਲ ਹਰਾਇਆ ਸੀ। ਸਰਬ ਭਾਰਤੀ ਫੁੱਟਬਾਲ ਸੰਘ (ਏ. ਆਈ. ਐੱਫ. ਐੱਫ.) ਨੇ ਇਕ ਬਿਆਨ ‘ਚ ਦੱਸਿਆ ਕਿ ਯੂ. ਏ. ਈ. ਦੀ ਰਾਸ਼ਟਰੀ ਟੀਮ ਦੇ ਖਿਲਾਫ ਮੈਚ ‘ਚ ਬੇਦੇਸ਼ਵਰ ਸਿੰਘ ਨੇ 38 ਮਿੰਟ ‘ਚ ਗੋਲ ਕਰ ਮੈਚ ਨੂੰ 1-1 ‘ਤੇ ਡਰਾਅ ਕਰ ਦਿੱਤਾ। ਟੀਮ ਦੇ ਮੁੱਖ ਕੋਚ ਗੌਤਮ ਘੋਸ਼ ਨੇ ਕਿਹਾ ਕਿ ਲੜਕਿਆਂ ਲਈ ਇਹ ਚੰਗਾ ਨਤੀਜਾ ਹੈ। ਮੈਂ ਲੜਕਿਆਂ ਦੇ ਪ੍ਰਦਰਸ਼ਨ ਤੋਂ ਬਹੁਤ ਖੁਸ਼ ਹਾਂ। ਏ. ਐÎੱਫ. ਸੀ. ਕੁਆਲੀਫਾਇਰ ਤੋਂ ਪਹਿਲੇ ਇਹ ਦੋਵੇਂ ਮੈਚ ਸਾਡੇ ਲਈ ਮਹੱਤਵਪੂਰਨ ਸਨ। ਏ. ਐੱਫ. ਸੀ ਅੰਡਰ-16 ਕੁਆਲੀਫਾਇਰ ਕੁਵੈਤ ‘ਚ 21 ਸਤੰਬਰ ਤੋਂ ਸ਼ੁਰੂ ਹੋਵੇਗਾ।

Facebook Comment
Project by : XtremeStudioz