Close
Menu

ਦੁਬਾਰਾ ਨਹੀਂ ਲੲੀ ਜਾਵੇਗੀ ਪੀਅੈਮੲੀ ਦੀ ਪ੍ਰੀਖਿਅਾ: ਹਾੲੀ ਕੋਰਟ

-- 02 September,2015

ਚੰਡੀਗਡ਼੍ਹ, 2 ਸਤੰਬਰ
ਪੰਜਾਬ ਤੇ ਹਰਿਅਾਣਾ ਹਾੲੀ ਕੋਰਟ ਨੇ ਪੰਜਾਬ ਵੱਲੋਂ ਚਾਰ ਮਹੀਨੇ ਪਹਿਲਾਂ ਲੲੀ ਗੲੀ ਪ੍ਰੀ-ਮੈਡੀਕਲ ਦਾਖਲਾ ਪ੍ਰੀਖਿਅਾ (ਪੀਅੈਮੲੀਟੀ) ਮੁਡ਼ ਕਰਵਾੳੁਣ ਲੲੀ ਪਾੲੀਅਾਂ ਪਟੀਸ਼ਨਾਂ ਖਾਰਜ ਕਰ ਦਿੱਤੀਅਾਂ। ਅੈਮਬੀਬੀਅੈਸ ਦੀਅਾਂ ਕਰੀਬ ੲਿਕ ਹਜ਼ਾਰ ਸੀਟਾਂ ਲੲੀ 15 ਹਜ਼ਾਰ ਤੋਂ ਵੱਧ ਵਿਦਿਅਾਰਥੀਅਾਂ ਨੇ ਪ੍ਰੀਖਿਅਾ ਦਿੱਤੀ ਸੀ। ਜਸਟਿਸ ਰਾਕੇਸ਼ ਕੁਮਾਰ ਜੈਨ ਨੇ ਬਾਬਾ ਫ਼ਰੀਦ ਯੂਨੀਵਰਸਿਟੀ ਅਾਫ ਹੈਲਥ ਸਾੲਿੰਸਿਜ਼ ਨੂੰ ਨਿਰਦੇਸ਼ ਦਿੱਤੇ ਕਿ ੳੁਹ ਤਿੰਨ ਪ੍ਰਸ਼ਨ ਰੱਦ ਕਰਨ ਮਗਰੋਂ ਸੋਧਿਅਾ ਨਤੀਜਾ ਅੈਲਾਨ ਕੇ ਦਾਖਲਾ ਪ੍ਰਕਿਰਿਅਾ ਤੁਰੰਤ ਸ਼ੁਰੂ ਕਰੇ। ਹਾੲੀ ਕੋਰਟ ਨੇ ਯੂਨੀਵਰਸਿਟੀ ਨੂੰ ਹੁਕਮ ਦਿੱਤਾ ਕਿ ੳੁਹ ਭਵਿੱਖ ਵਿੱਚ ਪ੍ਰੀਖਿਅਾ ਤੋਂ ਬਾਅਦ ੳੁਮੀਦਵਾਰਾਂ ਨੂੰ ਪ੍ਰਸ਼ਨ ਪੱਤਰ ਅਾਪਣੇ ਨਾਲ ਲਿਜਾਣ ਦੀ ਅਾਗਿਅਾ ਦੇਵੇ। ਅਦਾਲਤ ਨੇ ੲਿਹ ਵੀ ਸਾਫ਼ ਕੀਤਾ ਕਿ ਸੁਅਾਲਾਂ ਦੇ ਜੁਅਾਬ ’ਵਰਸਿਟੀ ਦੇ ਵੈੱਬਸਾੲੀਟ ’ਤੇ ਪਾੲੇ ਜਾਣ। ੲਿਸ ਕੇਸ ਵਿੱਚ ਰੀਤਿਕਾ ਤੇ ਹੋਰਨਾਂ ਦੀਅਾਂ ਬਹੁਤ ਸਾਰੀਅਾਂ ਪਟੀਸ਼ਨਾਂ ਰਾਹੀਂ 17 ਮੲੀ ਨੂੰ ਲੲੀ ਗੲੀ ੲਿਸ ਪ੍ਰੀਖਿਅਾ ਨੂੰ ਰੱਦ ਕਰਕੇ ਨਵੀਂ ਪ੍ਰੀਖਿਅਾ ਲੈੈਣ ਦੀ ਮੰਗ ਕੀਤੀ ਗੲੀ ਸੀ। ੲਿਨ੍ਹਾਂ ਰਾਹੀਂ  ਅਦਾਲਤ ਨੂੰ ਦੱਸਿਅਾ ਗਿਅਾ ਸੀ ਕਿ ਪ੍ਰੀਖਿਅਾ ਸਹੀ ਢੰਗ ਨਾਲ ਨਹੀਂ ਲੲੀ ਗੲੀ। ੲਿਸ ਤੋਂ ੲਿਲਾਵਾ ਪ੍ਰਸ਼ਨ ਪੱਤਰ ਵਿੱਚ ਵੀ ਕੲੀ ਗਲਤੀਅਾਂ ਸਨ ਤੇ ਕੲੀ ਸੁਅਾਲ ਦਹੁਰਾੲੇ ਗੲੇ ਸਨ ਜਦ ਕਿ ਕੲੀ ਸੁਅਾਲ ਬੇਤੁਕੇ ਸਨ। ਪਟੀਸ਼ਨਰਾਂ ਨੇ ਕਿਹਾ ਸੀ ਕਿ ਯੂਨੀਵਰਸਿਟੀ ਨੇ ਸਿਰਫ਼ ੲਿਕ ਹੀ ਪ੍ਰੀਖਿਅਾ ਕੇਂਦਰ ਜਲੰਧਰ ਬਣਾੲਿਅਾ ਸੀ ਤੇ ਪ੍ਰੀਖਿਅਾ ਵਿੱਚ 15500 ਵਿਦਿਅਾਰਥੀ ਬੈਠੇ ਸਨ ਪਰ ਟਰੈਫਿਕ ਜਾਮ ਕਾਰਨ ਪ੍ਰੀਖਿਅਾ 45 ਮਿੰਟ ਦੇਰੀ ਨਾਲ ਸ਼ੁਰੂ ਹੋੲੀ। ਅਦਾਲਤ ਨੇ ਮਾਮਲੇ ਦੀਅਾਂ 35 ਤੋਂ ਵੱਧ ਸੁਣਵਾੲੀਅਾਂ ਬਾਅਦ ੲਿਹ ਸਾਰੀਅਾਂ ਦਲੀਲਾਂ ਤੇ ਦੋਸ਼ ਖਾਰਜ ਕਰ ਦਿੱਤੇ।

Facebook Comment
Project by : XtremeStudioz