Close
Menu

ਦੁਰਗਾ ਨਾਗਪਾਲ ਮਾਮਲੇ ‘ਤੇ ਅਖਿਲੇਸ਼ ਮੀਡੀਆ ਤੋਂ ਅਸੰਤੁਸ਼ਟ

-- 06 August,2013

akhilesh_660_080113101704

ਲਖਨਊ- 6 ਅਗਸਤ (ਦੇਸ ਪ੍ਰਦੇਸ ਟਾਈਮਜ਼)-ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ. ਏ. ਐੱਸ.) ਅਧਿਕਾਰੀ ਦੁਰਗਾ ਸ਼ਕਤੀ ਨਾਗਪਾਲ ਦੀ ਮੁਅੱਤਲੀ ‘ਤੇ ਸਖਤ ਰੁਖ ਜਾਰੀ ਰੱਖਦੇ ਹੋਏ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਇਸ ਮਾਮਲੇ ‘ਚ ਮੀਡੀਆ ਦੀ ਭੂਮਿਕਾ ‘ਤੇ ਸਵਾਲ ਉਠਾਇਆ ਹੈ। ਸ਼੍ਰੀ ਯਾਦਵ ਨੇ ਮੰਗਲਵਾਰ ਨੂੰ ਇੱਥੇ ਆਪਣੀ ਰਿਹਾਇਸ਼ ‘ਤੇ ਇਕ ਸਰਕਾਰੀ ਪ੍ਰੋਗਰਾਮ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਹੈ ਕਿ ਇਸ ਮਾਮਲੇ ‘ਚ ਮੀਡੀਆ ਐੱਸ. ਐੱਮ. ਐੱਸ. ਦੇ ਰਾਹੀਂ ਸਰਕਾਰ ਦੀ ਲੋਕਪ੍ਰਿਯਤਾ ਘੱਟਦੇ ਹੋਏ ਦੱਸ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਾਰੇ ਲੋਕ ਚਾਹੁੰਦੇ ਹਨ ਕਿ ਦੁਰਗਾ ਨਾਗਪਾਲ ਦੇ ਮਾਮਲੇ ‘ਚ ਸੱਚ ਸਾਹਮਣੇ ਆਏ ਅਤੇ ਇਸ ਲਈ ਮੀਡੀਆ ਨੂੰ ਆਪਣਾ ਕੰਮ ਕਰਨ ਦੇਣਾ ਚਾਹੀਦਾ। ਪ੍ਰੋਗਰਾਮ ‘ਚ ਮੌਜੂਦ ਪ੍ਰਦੇਸ਼ ਦੇ ਸਿਹਤ ਮੰਤਰੀ ਅਹਿਮਦ ਹਸਨ ਨੇ ਮੀਡੀਆ ਦੇ ਖਿਲਾਫ ਕੁਝ ਜ਼ਿਆਦਾ ਮੁਖਰ ਨਜ਼ਰ ਆਏ ਅਤੇ ਉਨ੍ਹਾਂ ਨੇ ਕਿਹਾ ਕਿ ਮੀਡੀਆ ਦੇ 5 ਫੀਸਦੀ ਲੋਕ ਸਰਕਾਰ ਨੂੰ ਬਦਨਾਮ ਕਰਨ ‘ਚ ਲੱਗੇ ਹਨ। ਉਨ੍ਹਾਂ ਨੇ ਇੱਥੋਂ ਤੱਕ ਕਿਹਾ ਕਿ ਇਹ ਉਹ ਲੋਕ ਹਨ ਜੋ ਪਿਛਲੀ ਸਰਕਾਰ ‘ਚ ਅਧਿਕਾਰੀਆਂ ਦੇ ਟਰਾਂਸਫਰ ‘ਚ ਲੱਗੇ ਹਨ।
ਸ਼੍ਰੀ ਅਖਿਲੇਸ਼ ਯਾਦਵ ਨੇ ਕਿਹਾ ਕਿ ਦੁਰਗਾ ਸ਼ਕਤੀ ਨਾਗਪਾਲ ਨੂੰ ਚਾਰਜ ਸ਼ੀਟ ਦੇ ਦਿੱਤੀ ਗਈ ਹੈ ਅਤੇ ਜਾਂਚ ਜਾਰੀ ਹੈ। ਜਾਂਚ ਤੋਂ ਬਾਅਦ ਸੱਚਾਈ ਸਾਹਮਣੇ ਆ ਜਾਵੇਗੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਇਸ ਬਿਆਨ ‘ਤੇ ਟਿੱਪਣੀ ਕਰਨ ਤੋਂ ਮਨ੍ਹਾ ਕਰ ਦਿੱਤਾ, ਜਿਸ ‘ਚ ਸ਼੍ਰੀ ਸਿੰਘ ਨੇ ਕਿਹਾ ਸੀ ਕਿ ਦੁਰਗਾ ਮੁਅੱਤਲ ਮਾਮਲੇ ‘ਚ ਕੇਂਦਰ ਉੱਤਰ ਪ੍ਰਦੇਸ਼ ਸਰਕਾਰ ਦੇ ਸੰਪਰਕ ‘ਚ ਹੈ। ਉਨ੍ਹਾਂ ਨੇ ਕਿਹਾ ਸਮਾਜਵਾਦੀ ਪਾਰਟੀ ਦੇ ਮੁਖੀ ਮੁਲਾਇਮ ਸਿੰਘ ਯਾਦਵ ਦਿੱਲੀ ‘ਚ ਹਨ ਅਤੇ ਉਹ ਲੋਕ ਸਭਾ ‘ਚ ਇਸ ਦਾ ਜਵਾਬ ਦੇਣਗੇ।

Facebook Comment
Project by : XtremeStudioz