Close
Menu

ਦੂਜੀ ਧਰਤੀ’ ਤੋਂ ਆਇਆ ਏਲੀਅਨ’ ਰਾਹੁਲ ਪਿੰਡਾਂ ਦੀ ਜ਼ਮੀਨੀ ਹਕੀਕਤ ਤੋਂ ਅਣਜਾਣ: ਸੁਖਬੀਰ ਸਿੰਘ ਬਾਦਲ

-- 08 August,2013

1-3

ਫ਼ਤਹਿਗੜ ਸਾਹਿਬ,  8 ਅਗਸਤ (ਦੇਸ ਪ੍ਰਦੇਸ ਟਾਈਮਜ਼)- ਰਾਹੁਲ ਗਾਂਧੀ ਦੇ ਬਿਆਨ ਗ਼ਰੀਬੀ ਕੁੱਝ ਨਹੀਂ, ਸਿਰਫ਼ ਮਨ ਦੀ ਸੋਚ ਹੈ’ ਦੀ ਕਰੜੇ ਸ਼ਬਦਾਂ ‘ਚ ਨਿਖੇਧੀ ਕਰਦਿਆਂ ਪੰਜਾਬ ਦੇ ਉਪ ਮੁੱਖ ਮੰਤਰੀ ਸ਼ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਦੂਜੀ ਧਰਤੀ ਤੋਂ ਆਇਆ Ḕਏਲੀਅਨ’ ਰਾਹੁਲ ਪਿੰਡਾਂ ਦੀ ਜ਼ਮੀਨੀ ਹਕੀਕਤ ਤੋਂ ਅਣਜਾਣ ਹੈ। ਜ਼ਿਲਖ਼ਾ ਫ਼ਤਹਿਗੜਖ਼ ਸਾਹਿਬ ਦੇ 430 ਸਰਪੰਚਾਂ ਅਤੇ 2470 ਪੰਚਾਂ ਨੂੰ ਅੱਜ ਇਥੇ ਅਹੁਦੇ ਦੀ ਸਹੁੰ ਚੁਕਾਉਣ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ ਬਾਦਲ ਨੇ ਕਿਹਾ, ḔḔਬੜੀ ਹੈਰਾਨੀ ਵਾਲੀ ਗੱਲ ਹੈ ਕਿ ਆਪਣੀ ਜ਼ਿੰਦਗੀ ‘ਚ ਕਦੇ ਪੰਚਾਇਤੀ ਚੋਣ ਤੱਕ ਨਾ ਲੜਨ ਵਾਲੇ Ḕਆਗੂ’ ਅੱਜ ਦੇਸ਼ ਦੀ ਸੱਤਾ ‘ਤੇ ਕਾਬਜ਼ ਹਨ। ਪਿੰਡਾਂ ਦੀ ਅਸਲ ਤਸਵੀਰ ਤੇ ਸਥਿਤੀ ਤੋਂ ਅਣਜਾਣ ਇਹ ਆਗੂ ਦਿੱਲੀ ਵਿੱਚ ਏæਸੀæ ਕਮਰਿਆਂ ‘ਚ ਬੈਠ ਕੇ ਪਿੰਡਾਂ ਲਈ ਨੀਤੀਆਂ ਘੜਦੇ ਹਨ। Ḕਗ਼ਰੀਬੀ ਹਟਾਉ’ ਦਾ ਨਾਅਰਾ ਦੇਣ ਵਾਲੀ ਇੰਦਰਾ ਗਾਂਧੀ ਦਾ ਪੋਤਰਾ ਰਾਹੁਲ ਗਾਂਧੀ ਦੇਸ਼ ਦੇ ਨਕਸ਼ੇ ‘ਚੋਂ ਗ਼ਰੀਬਾਂ ਨੂੰ ਹੀ ਖ਼ਤਮ ਕਰਨ ਲਈ ਤਤਪਰ ਹੈ। ਮਹਿਜ਼ ਅੱਖਾਂ ਬੰਦ ਕਰਨ ਨਾਲ ਸਮੱਸਿਆ ਦਾ ਹੱਲ ਨਹੀਂ ਹੋ ਜਾਂਦਾ, ਸਗੋਂ ਅਜਿਹਾ ਕਰਨ ਨਾਲ ਸਮੱਸਿਆਵਾਂ ਵਿਕਰਾਲ ਰੂਪ ਧਾਰ ਲੈਂਦੀਆਂ ਹਨ।”
ਸ਼ ਬਾਦਲ ਨੇ ਕਿਹਾ ਕਿ ਪੰਜਾਬ ਦੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਦੀ ਸਰਕਾਰ ਲੋਕਾਂ ਦੀ ਨਬਜ਼ ਪਛਾਣਦੀ ਹੈ ਅਤੇ ਲੋਕਾਂ ਦੀਆਂ ਅਸਲ ਜ਼ਰੂਰਤਾਂ ਮੁਤਾਬਕ ਹੀ ਨੀਤੀਆਂ ਘੜਦੀ ਹੈ। ਉਨਖ਼ਾਂ ਕਿਹਾ ਕਿ ਮੁੱਖ ਮੰਤਰੀ ਸ਼ ਪਰਕਾਸ਼ ਸਿੰਘ ਬਾਦਲ ਜੋ ਸਰਪੰਚੀ ਤੋਂ ਲੈ ਕੇ ਮੁੱਖ ਮੰਤਰੀ ਤੱਕ ਪਹੁੰਚੇ ਹਨ, ਨੂੰ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਪੂਰੀ ਜਾਣਕਾਰੀ ਹੈ ਅਤੇ ਕਾਂਗਰਸ ਦੇ ਪੰਜ ਤਾਰਾ ਸਭਿਆਚਾਰ ਤੋਂ ਉਲਟ, ਮੁੱਖ ਮੰਤਰੀ ਸ਼ ਬਾਦਲ ਨੇ ਲੋਕਾਂ ਦੀਆਂ ਲੋੜਾਂ ਅਨੁਸਾਰ ਆਟਾ ਦਾਲ, ਸ਼ਗਨ ਸਕੀਮ ਅਤੇ ਪੈਨਸ਼ਨ ਸਕੀਮਾਂ ਸ਼ੁਰੂ ਕੀਤੀਆਂ ਸਨ। ਉਨਖ਼ਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਦੀ ਸ਼ਲਾਘਾ ਕਰਨ ਦੀ ਬਜਾਏ, ਕਾਂਗਰਸ ਸਰਕਾਰ ਵੱਖ-ਵੱਖ ਸਕੀਮਾਂ ਤਹਿਤ ਮਿਲਦੀਆਂ ਗ੍ਰਾਂਟਾਂ ਰੋਕ ਕੇ ਸੂਬਾ ਸਰਕਾਰ ਦੀਆਂ ਸਕੀਮਾਂ ਨੂੰ ਬੰਦ ਕਰਨ ਲਈ ਤਰਲੋਮੱਛੀ ਹੋ ਰਹੀ ਹੈ। ਸ਼ ਬਾਦਲ ਨੇ ਕਿਹਾ, ḔḔਬੜੀ ਹਾਸੋਹੀਣੀ ਗੱਲ ਹੈ ਕਿ ਪੰਜਾਬ ਸਰਕਾਰ ਦੀ ਆਟਾ-ਦਾਲ ਸਕੀਮ ਨੂੰ ਕਦੇ ਫ਼ਾਲਤੂ ਦਾ ਖ਼ਰਚ ਦੱਸਣ ਵਾਲੇ ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ ਅੱਜ ਆਪਣੀ ਕੁਰਸੀ ਬਚਾਉਣ ਲਈ ਆਟਾ-ਦਾਲ ਸਕੀਮ ਦੀ ਨਕਲ ਕਰ ਕੇ ਖ਼ੁਰਾਕ ਸੁਰੱਖਿਆ ਬਿਲ ਲਿਆ ਰਹੇ ਹਨ। ਸ਼ ਬਾਦਲ ਨੇ ਕਿਹਾ ਕਿ ਪੰਜਾਬ ਦੀਆਂ ਸਕੀਮਾਂ ਦੀ ਨਕਲ ਕਰਨ ਵਾਲੀ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਖ਼ੁਰਾਕ ਸੁਰੱਖਿਆ ਬਿਲ ਤਹਿਤ ਅਨਾਜ ਨਾਲ ਦਾਲ ਵੀ ਦੇਣ ਕਿਉਂਜੋ ਕੋਈ ਵੀ ਵਿਅਕਤੀ ਸਿਰਫ਼ ਕਣਕ ਤੇ ਚੌਲ ਖਾ ਕੇ ਜਿਉਂਦਾ ਨਹੀਂ ਰਹਿ ਸਕਦਾ।
ਆਟਾ ਦਾਲ ਸਕੀਮ ਦਾ ਘੇਰਾ ਵਧਾਉਣ ਦਾ ਐਲਾਨ ਕਰਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਕਿ ਇਸ ਸਕੀਮ ਅਧੀਨ ਮੌਜੂਦਾ 15 ਲੱਖ ਪਰਵਾਰਾਂ ਨੂੰ ਵਧਾ ਕੇ 30 ਲੱਖ ਕੀਤਾ ਜਾਵੇਗਾ। ਅਤੇ ਸਾਰੇ 30 ਲੱਖ ਪਰਵਾਰਾਂ ਦਾ ਨਕਦ ਰਹਿਤ ਬੀਮਾ ਕੀਤਾ ਜਾਵੇਗਾ। ਉਨਖ਼ਾਂ ਕਿਹਾ ਕਿ 80 ਫ਼ੀਸਦੀ ਤੋਂ ਵੱਧ ਨੰਬਰ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ 30,000 ਰੁਪਏ ਸਾਲਾਨਾ ਵਜ਼ੀਫ਼ਾ ਅਤੇ ਬੇਰੁਜ਼ਗਾਰ ਨੌਜਵਾਨਾਂ ਨੂੰ 1000 ਰੁਪਏ ਰੁਜ਼ਗਾਰ ਭੱਤਾ ਦਿੱਤਾ ਜਾਵੇਗਾ। ਸ਼ ਬਾਦਲ ਨੇ ਕਿਹਾ, ḔḔਅਸੀਂ ਚੋਣਾਂ ਦੌਰਾਨ ਕੀਤੇ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਲਈ ਪੂਰਾ ਜ਼ੋਰ ਲਾ ਰਹੇ ਹਾਂ।”
ਉਪ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੀ ਯੂæਪੀæਏæ ਸਰਕਾਰ ਦੀਆਂ ਕਮਜ਼ੋਰ ਅਤੇ ਘੱਚ-ਘਰੜ ਨੀਤੀਆਂ ਕਾਰਨ ਭਾਰਤ ਨੂੰ ਕੌਮਾਂਤਰੀ ਪੱਧਰ ‘ਤੇ ਬਦਨਾਮੀ ਖੱਟਣੀ ਪੈ ਰਹੀ ਹੈ ਅਤੇ ਸਥਿਤੀ ਇੱਥੋਂ ਤੱਕ ਬਣ ਗਈ ਹੈ ਕਿ ਹੁਣ ਮਾਲਦੀਵ, ਨੇਪਾਲ ਤੇ ਬੰਗਲਾਦੇਸ਼ ਵਰਗੇ ਛੋਟੇ ਦੇਸ਼ ਵੀ ਭਾਰਤ ਨੂੰ ਅੱਖਾਂ ਵਿਖਾਉਣ ਲੱਗ ਪਏ ਹਨ।
ਸ਼ ਬਾਦਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਦੇਸ਼ ਦੀ ਸਥਿਤੀ ‘ਤੇ ਕੋਈ ਕੰਟਰੋਲ ਨਹੀਂ ਹੈ ਅਤੇ ਸਰਕਾਰ ਦੇਸ਼ ਦੀਆਂ ਹੱਦਾਂ ਦੀ ਰਾਖੀ ਕਰਨ ਵਿਚ ਪੂਰੀ ਤਰਖ਼ਾਂ ਫ਼ੇਲਖ਼ ਰਹੀ ਹੈ। ਉਨਖ਼ਾਂ ਕਿਹਾ ਕਿ ਹਰ ਦੂਜੇ ਦਿਨ ਚੀਨ ਸਾਡਾ ਬਾਰਡਰ ਲੰਘ ਆਉਂਦਾ ਹੈ ਤੇ ਹੁਣ ਪਾਕਿਸਤਾਨ ਵਲੋਂ ਸਾਡੇ 5 ਜਵਾਨਾਂ ਦੀ ਹੱਤਿਆ ਕਰ ਦਿੱਤੀ ਗਈ ਹੈ। ਉਨਖ਼ਾਂ ਕਿਹਾ ਕਿ 26/11 ਜਿਹੇ ਦਰਦਨਾਕ ਹਮਲੇ ਪਿੱਛੋਂ ਸਖ਼ਤ ਸੁਨੇਹਾ ਦੇਣ ‘ਚ ਨਾਕਾਮ ਰਹੀ ਕੇਂਦਰ ਸਰਕਾਰ ਕਾਰਨ ਪਾਕਿਸਤਾਨ ਵੱਡੀ ਸਮੱਸਿਆ ਬਣ ਕੇ ਉਭਰ ਰਿਹਾ ਹੈ।
ਉਨਖ਼ਾਂ ਦੋਸ਼ ਲਾਇਆ ਕਿ ਆਗਾਮੀ ਚੋਣਾਂ ਦੇ ਸਨਮੁਖ ਕੇਂਦਰ ਸਰਕਾਰ ਜਾਣਬੁੱਝ ਕੇ ਪੰਜਾਬ ‘ਚ ਖਣਨ ਪਦਾਰਥਾਂ ਦਾ ਮੁੱਦਾ ਚੁੱਕ ਕੇ ਪੰਜਾਬ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨਖ਼ਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਵਿਚ ਰੇਤੇ ਤੇ ਬੱਜਰੀ ਦੀ ਨਕਲੀ ਥੁੜਖ਼ ਪੈਦਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਕੇਂਦਰੀ ਵਾਤਾਵਰਣ ਮੰਤਰਾਲੇ ਵਲੋਂ ਸੂਬੇ ਅੰਦਰ ਖਾਣਾਂ ਦੀ ਖੁਦਾਈ ਦੀ ਮਨਜ਼ੂਰੀ ਦੇਣ ਸਬੰਧੀ ਫ਼ਾਈਲਾਂ 3-3 ਸਾਲ ਤੱਕ ਦੱਬ ਕੇ ਰੱਖੀਆਂ ਗਈਆਂ ਹਨ। ਉਨਖ਼ਾਂ ਦੱਸਿਆ ਕਿ ਮੁੱਖ ਮੰਤਰੀ ਸ਼ ਪਰਕਾਸ਼ ਸਿੰਘ ਬਾਦਲ ਵਲੋਂ ਲਗਾਤਾਰ ਕੀਤੇ ਯਤਨਾਂ ਪਿੱਛੋਂ ਹੁਣ ਅਨੇਕਾਂ ਖਾਣਾਂ ਵਿਚੋਂ ਖੁਦਾਈ ਨੂੰ ਮਨਜ਼ੂਰੀ ਮਿਲ ਚੁੱਕੀ ਹੈ ਅਤੇ ਅਗਲੇ 2 ਮਹੀਨੇ ਦੇ ਅੰਦਰ-ਅੰਦਰ ਰੇਤੇ ਦੇ ਭਾਅ ਬਹੁਤ ਹੇਠਾਂ ਆ ਜਾਣਗੇ।
ਸੂਬੇ ਵਿਚ ਵਿੱਤੀ ਸੰਕਟ ਬਾਰੇ ਕਾਂਗਰਸ ਦੇ ਪ੍ਰਚਾਰ ਨੂੰ ਝੂਠ ਦਾ ਪੁਲੰਦਾ ਕਰਾਰ ਦਿੰਦਿਆਂ ਉਨਖ਼ਾਂ ਕਿਹਾ, ḔḔਅਗਲੇ 3 ਸਾਲ ਦੌਰਾਨ 40 ਹਜ਼ਾਰ ਕਰੋੜ ਨਾਲ ਸਾਰੇ ਸ਼ਹਿਰਾਂ ਨੂੰ 4-6 ਮਾਰਗੀ ਸੜਕਾਂ ਨਾਲ ਜੋੜ ਦਿੱਤਾ ਜਾਵੇਗਾ। ਇਸ ਤੋਂ ਇਲਾਵਾ 1700 ਕਰੋੜ ਦੀ ਲਾਗਤ ਨਾਲ ਪੰਜਾਬ ਦੀਆਂ ਸਾਰੀਆਂ ਸੰਪਰਕ ਸੜਕਾਂ ਦਾ ਨਵੀਨੀਕਰਨ ਅਗਲੇ 4 ਮਹੀਨਿਆਂ ਦੌਰਾਨ ਕੀਤਾ ਜਾਵੇਗਾ।” ਅਹੁਦੇ ਦੀ ਸਹੁੰ ਚੁਕਾਉਣ ਪਿੱਛੋਂ ਜ਼ਿਲਖ਼ੇ ਦੇ ਸਰਪੰਚਾਂ ਤੇ ਪੰਚਾਂ ਨੂੰ ਵਧਾਈ ਦੇਣ ਮੌਕੇ ਉਨਖ਼ਾਂ ਕਿਹਾ ਕਿ ਤੁਸੀਂ ਲੋਕਾਂ ਨੇ ਸਾਡੇ ਵਿਕਾਸ ਕੰਮਾਂ ਕਰ ਕੇ ਪੰਜਾਬ ‘ਚ ਅਕਾਲੀ-ਭਾਜਪਾ ਸਰਕਾਰ ਨੂੰ ਦੁਬਾਰਾ ਬਣਾਇਆ ਹੈ ਜਦ ਕਿ ਕਾਂਗਰਸ  ਲੋਕਾਂ ਦੀ ਨਬਜ਼ ਪਛਾਨਣ ਵਿਚ ਨਾਕਾਮ ਰਹੀ ਹੈ।”
ਪੰਚਾਂ-ਸਰਪੰਚਾਂ ਨੂੰ ਵਧਾਈ ਦਿੰਦਿਆਂ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ਼ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਸੂਬੇ ਦੀ ਤਰੱਕੀ ਵਾਸਤੇ ਪੰਚਾਇਤਾਂ ਵੱਲੋਂ ਪਾਇਆ ਗਿਆ ਹਰ ਮਤਾ ਸਾਡੇ ਲਈ ਕਾਨੂੰਨ ਦੇ ਤੁਲ ਹੋਵੇਗਾ। ਉਨਖ਼ਾਂ ਕਿਹਾ ਕਿ ਪੰਚਾਇਤਾਂ ਨੂੰ ਦਿੱਤੇ ਜਾਂਦੇ ਫ਼ੰਡਾਂ ਨੂੰ ਆਨਲਾਈਨ ਕਰ ਕੇ ਪਾਰਦਰਸ਼ਤਾ ਲਿਆਂਦੀ ਗਈ ਹੈ। ਹਰੇਕ ਪਿੰਡ ਦੀ ਜਾਣਕਾਰੀ ਵਿਭਾਗ ਦੀ ਵੈਬਸਾਈਟ ‘ਤੇ ਪਾਈ ਗਈ ਹੈ ਜਿਸ ਨਾਲ ਪਿੰਡ ਪੂਰੀ ਦੁਨੀਆਂ ਨਾਲ ਜੁੜ ਗਏ ਹਨ। ਪਿੰਡਾਂ ਨੂੰ ਸ਼ਹਿਰੀ ਸਹੂਲਤਾਂ ਦੇਣ ਦੀ ਵਚਨਬਧਤਾ ਦੁਹਰਾਉਾਂਦਿਆਂÃæ ਰੱਖੜਾ ਨੇ ਕਿਹਾ, ḔḔਅਗਲੇ ਤਿੰਨ ਸਾਲਾਂ ਵਿੱਚ ਪਿੰਡਾਂ ਦੇ ਵਿਕਾਸ ਲਈ ਵਿਆਪਕ ਯੋਜਨਾਵਾਂ ਉਲੀਕੀਆਂ ਜਾ ਰਹੀਆਂ ਹਨ ਅਤੇ ਪਿੰਡਾਂ ਲਈ ਗ੍ਰਾਂਟਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।”
ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੋæ ਪ੍ਰੇਮ ਸਿੰਘ ਚੰਦੂਮਾਜਰਾ ਨੇ ਫ਼ਤਹਿਗੜਖ਼ ਸਾਹਿਬ ਨੂੰ ਵੱਡੀ ਪੱਧਰ ‘ਤੇ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੇਣ ਵਾਸਤੇ ਮੁੱਖ ਮੰਤਰੀ ਸ਼ ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ਼ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ। ਉਨਖ਼ਾਂ ਦੱਸਿਆ ਕਿ 11 ਕਰੋੜ ਦੇ ਪ੍ਰਾਜੈਕਟਾਂ ਨਾਲ ਫ਼ਤਹਿਗੜਖ਼ ਸਾਹਿਬ ‘ਚ ਪੰਜ ਟਿਊਬਵੈਲ ਲਾਏ ਜਾ ਰਹੇ ਹਨ ਅਤੇ ਨੇੜ ਭਵਿੱਖ ਵਿੱਚ 44 ਕਰੋੜ ਰੁਪਏ ਨਾਲ ਸ਼ਹਿਰ ‘ਚ ਸੀਵਰੇਜ ਪਾਉਣ ਦਾ ਕਾਰਜ ਸ਼ੁਰੂ ਹੋ ਜਾਵੇਗਾ ਜਦ ਕਿ ਫ਼ਤਹਿਗੜਖ਼ ਸਾਹਿਬ ਲਈ ਬੱਸ ਸਟੈਂਡ ਅਤੇ ਸਟੇਡੀਅਮ ਦੀ ਮਨਜ਼ੂਰੀ ਮਿਲ ਚੁੱਕੀ ਹੈ। ਉਨਖ਼ਾਂ ਪੰਚਾਂ-ਸਰਪੰਚਾਂ ਨੂੰ ਆਪਣੇ ਅਹੁਦੇ ਦਾ ਕਾਰਜ ਈਮਾਨਦਾਰੀ ਨਾਲ ਨਿਭਾਉਣ ਦੀ ਅਪੀਲ ਕਰਦਿਆਂ ਕਿਹਾ, ḔḔਤੁਹਾਨੂੰ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੀ ਥੁੜ ਨਹੀਂ ਆਉਣ ਦਿੱਤੀ ਜਾਵੇਗੀ।”
ਬੱਸੀ ਪਠਾਣਾਂ ਤੋਂ ਵਿਧਾਇਕ ਜਸਟਿਸ (ਸੇਵਾ ਮੁਕਤ) ਸ਼ ਨਿਰਮਲ ਸਿੰਘ ਨੇ ਪੰਚਾਇਤੀ ਚੋਣਾਂ ਵਿੱਚ ਲੋਕਾਂ ਵੱਲੋਂ ਮਿਲੇ ਸਹਿਯੋਗ ਲਈ ਧੰਨਵਾਦ ਕੀਤਾ। ਉਨਖ਼ਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਦੀ ਸਰਕਾਰ ਨੇ ਵਿਕਾਸ ਦੇ ਮੁੱਦੇ ‘ਤੇ ਹੀ ਜਿੱਤ ਪ੍ਰਾਪਤ ਕੀਤੀ ਹੈ ਅਤੇ ਆਗਾਮੀ ਲੋਕ ਸਭਾ ਚੋਣਾਂ ਵਿੱਚ ਵੀ ਗਠਜੋੜ ਵਿਕਾਸ ਨੂੰ ਹੀ ਮੁੱਦਾ ਬਣਾਏਗਾ ਅਤੇ ਲੋਕ ਸਾਨੂੰ ਪਹਿਲਾਂ ਵਾਂਗ ਭਰੂਪਰ ਹੁੰਗਾਰਾ ਦੇਣਗੇ।
ਸਮਾਗਮ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਖ਼ਾ ਪ੍ਰਧਾਨ ਸ਼ ਜਗਦੀਪ ਸਿੰਘ ਚੀਮਾ ਅਤੇ ਸਾਬਕਾ ਵਿਧਾਇਕ ਸ਼ ਦੀਦਾਰ ਸਿੰਘ ਭੱਟੀ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸਾਬਕਾ ਮੰਤਰੀ ਸ਼ ਰਣਧੀਰ ਸਿੰਘ ਚੀਮਾ ਤੇ ਡਾæ ਹਰਬੰਸ ਲਾਲ, ਸਾਬਕਾ ਸੰਸਦ ਮੈਂਬਰ ਬੀਬੀ ਸਤਵਿੰਦਰ ਕੌਰ ਧਾਲੀਵਾਲ, ਸ਼ ਹਰਿੰਦਰਪਾਲ ਸਿੰਘ ਚੰਦੂਮਾਜਰਾ ਐਮæਡੀæ ਸਹਿਕਾਰੀ ਬੈਂਕ ਪਟਿਆਲਾ, ਸ਼ ਰਣਜੀਤ ਸਿੰਘ ਲਿਬੜਾ ਵਰਕਿੰਗ ਕਮੇਟੀ ਮੈਂਬਰ ਸ਼੍ਰੋਮਣੀ ਅਕਾਲੀ ਦਲ, ਸ਼ ਅਜੈ ਸਿੰਘ ਲਿਬੜਾ ਪ੍ਰਧਾਨ ਜ਼ਿਲਖ਼ਾ ਯੂਥ ਅਕਾਲੀ ਦਲ, ਸ਼ ਗੁਰਵਿੰਦਰ ਸਿੰਘ ਭੱਟੀ ਸਾਬਕਾ ਪ੍ਰਧਾਨ ਨਗਰ ਕੌਂਸਲ, ਸ਼ ਡਿਪਟੀ ਕਮਿਸ਼ਨਰ ਸ੍ਰੀ ਅਰੁਣ ਸੇਖੜੀ, ਵਧੀਕ ਡਿਪਟੀ ਕਮਿਸ਼ਨਰ ਸ਼ ਮਾਲਵਿੰਦਰ ਸਿੰਘ ਜੱਗੀ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼ ਬਲਜੀਤ ਸਿੰਘ ਸੰਧੂ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਮਿਸ ਹਰਜੋਤ ਕੌਰ, ਐਸ਼ਐਸ਼ਪੀæ ਸ੍ਰੀ ਗੁਰਮੀਤ ਸਿੰਘ ਚੌਹਾਨ, ਐਸ਼ਪੀæ (ਐਚ) ਸ਼ ਬਲਵੰਤ ਸਿੰਘ, ਐਸ਼ਪੀæ (ਡੀ) ਸ਼ ਗੁਰਪ੍ਰੀਤ ਸਿੰਘ, ਐਸ਼ਡੀæਐਮæ ਫ਼ਤਹਿਗੜਖ਼ ਸਾਹਿਬ ਸ੍ਰੀਮਤੀ ਪੂਜਾ ਸਿਆਲ ਗਰੇਵਾਲ, ਐਸ਼ਡੀæਐਮæ ਅਮਲੋਹ ਮੈਡਮ ਰਾਜਦੀਪ ਕੌਰ, ਡਿਪਟੀ ਡਾਇਰੈਕਟਰ ਪੇਂਡੂ ਵਿਕਾਸ ਸ਼ ਪੁਸ਼ਪਿੰਦਰ ਸਿੰਘ ਗਰੇਵਾਲ, ਜ਼ਿਲਖ਼ਾ ਵਿਕਾਸ ਤੇ ਪੰਚਾਇਤ ਅਫ਼ਸਰ ਸ਼ ਜਗਵਿੰਦਰਜੀਤ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖ਼ਾਲਸਾ ਤੇ ਭਾਈ ਅਵਤਾਰ ਸਿੰਘ ਰਿਆ, ਸਾਬਕਾ ਚੇਅਰਮੈਨ ਜ਼ਿਲਖ਼ਾ ਪ੍ਰੀਸ਼ਦ ਬੀਬੀ ਰਜਿੰਦਰ ਕੌਰ ਸਲਾਣਾ, ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਪਟਿਆਲਾ ਸ਼ ਹਰਵਿੰਦਰ ਸਿੰਘ ਹਰਪਾਲਪੁਰ, ਜ਼ਿਲਖ਼ਾ ਪ੍ਰੀਸ਼ਦ ਮੈਂਬਰ ਸ਼ ਬਲਜੀਤ ਸਿੰਘ ਭੁੱਟਾ ਤੇ ਸ਼ ਅਜਾਇਬ ਸਿੰਘ ਜਖਵਾਲੀ, ਸਰਹਿੰਦ ਬਲਾਕ ਸੰਮਤੀ ਦੇ ਚੇਅਰਮੈਨ ਸ਼ ਦਵਿੰਦਰ ਸਿੰਘ, ਬੱਸੀ ਪਠਾਣਾਂ ਬਲਾਕ ਦੇ ਚੇਅਰਮੇਨ ਸ਼ ਭੁਪਿੰਦਰ ਸਿੰਘ ਹੰਸ, ਖੇੜਾ ਬਲਾਕ ਦੀ ਚੇਅਰਪਰਸਨ ਬੀਬੀ ਕੁਲਵਿੰਦਰ ਕੌਰ, ਸ਼ ਦਵਿੰਦਰ ਸਿੰਘ ਭੱਪੂ ਅਕਾਲੀ ਆਗੂ, ਸ਼ ਅਮ੍ਰਿੰਤਪਾਲ ਸਿੰਘ ਰਾਜੂ, ਸ਼ ਰਣਬੀਰ ਸਿੰਘ ਬੀਬੀਪੁਰ ਕੌਮੀ ਜਨਰਲ ਸਕੱਤਰ ਯੂਥ ਅਕਾਲੀ ਦਲ, ਸ਼ ਗੁਰਮੀਤ ਸਿੰਘ ਚੀਮਾ, ਸ਼ ਗੁਰਮੀਤ ਸਿੰਘ ਧਾਲੀਵਾਲ, ਸ਼ ਸੁਰਜੀਤ ਸਿੰਘ ਅਬਲੋਵਾਲ, ਸ਼ ਇੰਦਰਜੀਤ ਸਿੰਘ ਸੰਧੂ, ਸ਼ ਜਗਜੀਤ ਸਿੰਘ ਕੋਹਲੀ ਸਿਆਸੀ ਸਕੱਤਰ, Ã। Ôð੨Æð ☬Ã੍ਹੂØ Ã੍ਹੂèਸ਼, Ã। ਲ਼¯☬×੍ਹੂçð ☬Ã੍ਹੂØ èÅ੧Æ੨Å੧,

Facebook Comment
Project by : XtremeStudioz