Close
Menu

ਦੂਸਰਾ ਕ੍ਰਿਕਟ ਟੈਸਟ ਮੈਚ: ਗਾਬਾ ਦੀ ਉਛਾਲ ਵਾਲੀ ਪਿੱਚ ’ਤੇ ਭਾਰਤ ਮੁੱਧੇ ਮੂੰਹ

-- 21 December,2014

ਬ੍ਰਿਜ਼ਬਨ,ਭਾਰਤੀ ਬੱਲੇਬਾਜ਼ਾਂ ਦੀ ਉਛਾਲ ਭਰੀ ਪਿੱਚ ਉਪਰ ਕਮਜ਼ੋਰੀ ਇਕ ਵਾਰ ਫੇਰ ਜ਼ਾਹਰ ਹੋ ਗਈ, ਜਦੋਂ ਬੱਲੇਬਾਜ਼ੀ ਕ੍ਰਮ ਢਹਿ-ਢੇਰੀ ਹੋਣ ਕਾਰਨ ਭਾਰਤ ਨੂੰ ਆਸਟਰੇਲੀਆ ਖ਼ਿਲਾਫ਼ ਦੂਜੇ ਕ੍ਰਿਕਟ ਟੈਸਟ ਦੇ ਚੌਥੇ ਦਿਨ ਹੀ ਚਾਰ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਮੇਜ਼ਬਾਨ ਟੀਮ ਨੇ ਚਾਰ ਮੈਚਾਂ ਦੀ ਲੜੀ ’ਚ 2-0 ਦੀ ਅਜੇਤੂ ਲੀਡ ਲੈ ਲਈ।
ਦਿਨ ਦੀ ਸ਼ੁਰੂਆਤ ਇਕ ਵਿਕਟ ’ਤੇ 71 ਦੌੜਾਂ ਤੋਂ ਕਰਨ ਵਾਲੇ ਭਾਰਤ ਦੀ ਦੂਜੀ ਪਾਰੀ 224 ਵਿੱਚ ਖਤਮ ਹੋ ਗਈ। ਭਾਰਤ ਨੇ ਸਵੇਰੇ ਸਿਰਫ 16 ਦੌੜਾਂ ਜੋੜ ਕੇ ਚਾਰ ਵਿਕਟਾਂ ਗੁਆਈਆਂ ਤੇ ਉਸ ਦੇ ਸਾਰੇ ਬੱਲੇਬਾਜ਼ 64.3 ਓਵਰ ਖੇਡਣ ਮਗਰੋਂ ਪੈਵੇਲੀਅਨ ਪਰਤ ਗਏ। ਫੱਟੜ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਜੁਝਾਰੂ ਪਾਰੀ ਖੇਡਦਿਆਂ 81 ਦੌੜਾਂ ਬਣਾਈਆਂ। ਉਹ ਛੇਵਾਂ ਵਿਕਟ ਡਿੱਗਣ ਮਗਰੋਂ ਕਰੀਜ਼ ’ਤੇ ਉਤਰਿਆ ਸੀ। ਆਸਟਰੇਲੀਆ ਨੇ 122 ਦੌੜਾਂ ਦੇ ਟੀਚੇ ਦਾ ਪਿੰਛਾ ਕਰਦਿਆਂ ਛੇ ਵਿਕਟਾਂ ਗੁਆਈਆਂ ਪਰ ਟੀਮ ਪੂਰੀ ਤਰ੍ਹਾਂ ਤਾਲਮੇਲ ਤੇ ਹੌਸਲੇ ਵਿੱਚ ਦਿਖੀ ਤੇ ਉਸ ਨੇ ਗਾਬਾ ਵਿੱਚ ਚੌਥੇ ਹੀ ਦਿਨ ਛੇ ਵਿਕਟਾਂ ’ਤੇ 130 ਦੌੜਾਂ ਬਣਾ ਕੇ ਜਿੱਤ ਦਰਜ ਕਰ ਲਈ। ਭਾਰਤ ਲਈ ਅੱਜ ਕੁਝ ਵੀ ਚੰਗਾ ਨਹੀਂ ਰਿਹਾ। ਸਵੇਰੇ ਨਿਯਮਤ ਸਲਾਮੀ ਬੱਲੇਬਾਜ਼ ਧਵਨ ਨੂੰ ਸੱਟ ਲੱਗ ਗਈ, ਜਿਸ ਕਾਰਨ ਵਿਰਾਟ ਕੋਹਲੀ ਨੂੰ ਚੇਤੇਸ਼ਵਰ ਪੁਜਾਰਾ ਨਾਲ ਉਤਰਨਾ ਪਿਆ। ਕੋਹਲੀ ਨੇ ਇਕ ਤੇ ਪੁਜਾਰਾ ਨੇ 43 ਦੌੜਾਂ ਬਣਾਈਆਂ। ਕੋਹਲੀ ਦੇ ਪੈਵੇਲੀਅਨ ਪਰਤਣ ਮਗਰੋਂ ਮਿਸ਼ੇਲ ਜਾਨਸਨ ਨੇ ਭਾਰਤ ਦੇ ਉੱਪਰਲੇ ਬੱਲੇਬਾਜ਼ਾਂ ਦਾ ਕਿਲਾ ਢਾਹ ਦਿੱਤਾ। ਮਿਸ਼ੇਲ ਨੇ 61 ਦੌੜਾਂ ਦੇ ਕੇ 4 ਵਿਕਟਾਂ ਲਈਆਂ।
ਜੋਸ਼ ਹੇਜ਼ਲਵੁੱਡ ਨੇ 74 ਦੌੜਾਂ ਦੇ ਕੇ 2, ਮਿਸ਼ੇਲ ਸਟਰਾਕ ਨੇ 27 ਦੌੜਾਂ ਦੇ ਕੇ 2 ਤੇ ਨਾਥਨ ਲਿਓਨ ਨੇ 33 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਧਵਨ ਤੇ ਉਮੇਸ਼ ਯਾਦਵ (30) ਜੇਕਰ ਅੱਠਵੀਂ ਵਿਕਟ ਲਈ 60 ਦੌੜਾਂ ਦੀ ਭਾਈਵਾਲੀ ਨਾ ਕਰਦੇ ਤਾਂ ਟੀਮ ਇੰਡੀਆ ਆਸਟਰਲੀਆ ਨੂੰ 100 ਤੋਂ ਵੱਧ ਦੀ ਚੁਣੌਤੀ ਨਹੀਂ ਸੀ ਦੇ ਸਕਦੀ। ਚੁਣੌਤੀ ਦਾ ਪਿੱਛਾ ਕਰਦਿਆਂ ਇਸ਼ਾਂਤ ਸ਼ਰਮਾ ਨੇ ਡੇਵਿਡ ਵਰਨਰ (6) ਤੇ ਸ਼ੇਨ ਵਾਟਸਨ (ਸਿਫਰ) ਨੂੰ ਆਊਟ ਕਰਕੇ ਆਸਟਰੇਲੀਆ ਨੂੰ ਸ਼ੁਰੂਆਤੀ ਝਟਕੇ ਜ਼ਰੂਰ ਦਿੱਤੇ, ਪਰ ਸਲਾਮੀ ਬੱਲੇਬਾਜ਼ ਕ੍ਰਿਸ ਹੋਜਹਸ (55) ਤੇ ਕਪਤਾਨ ਸਟੀਵ ਸਮਿੱਥ (28) ਨੂੰ ਦੂਜੀ ਵਿਕਟ ਲਈ 63 ਦੌੜਾਂ ਜੋੜ ਕੇ ਪਾਰੀ ਨੂੰ ਸੰਭਾਲ ਲਿਆ। ਆਸਟਰੇਲੀਆ ਨੇ ਇਹ ਜੋੜੀ ਟੁੱਟਣ ਮਗਰੋਂ ਛੇਤੀ ਤੋਂ ਛੇਤੀ ਵਿਕਟਾਂ ਗੁਆਈਆਂ, ਪਰ ਮਿਸ਼ੇਲ ਮਾਰਸ਼ ਨੇ ਵਰੁਣ ਅਰੋਨ ਦੀ ਗੇਂਦ ਉਪਰ ਚੌਕਾ ਮਾਰ ਕੇ ਟੀਮ ਨੂੰ ਜਿਤਾ ਦਿੱਤਾ। ਇਸ ਹਾਰ ਨਾਲ ਉਪ ਮਹਾਂਦੀਪ ਤੋਂ ਬਾਹਰ ਭਾਰਤ ਦਾ ਖਰਾਬ ਪ੍ਰਦਰਸ਼ਨ ਜਾਰੀ ਰਿਹਾ ਤੇ ਉਸ ਨੂੰ ਪਿਛਲੇ ਸਾਢੇ ਤਿੰਨ ਸਾਲਾਂ ਵਿੱਚ 15ਵੀਂ ਹਾਰ ਦਾ ਸਾਹਮਣਾ ਕਰਨਾ ਪਿਆ। ਵਿਦੇਸ਼ੀ ਧਰਤੀ ਉਪਰ ਧੋਨੀ ਦਾ ਕਪਤਾਨ ਵਜੋਂ ਖਰਾਬ ਪ੍ਰਦਰਸ਼ਨ ਜਾਰੀ ਹੈ। ਉਪ ਮਹਾਦੀਪ ਤੋਂ ਬਾਹਰ 14ਵਾਂ ਟੈਸਟ ਗੁਆਇਆ ਹੈ। ਉਸ ਦੀ ਅਗਵਾਈ ਵਿੱਚ ਭਾਰਤ ਨੇ 2011 ਤੋਂ ਇੰਗਲੈਂਡ ’ਚ 7, ਆਸਟਰੇਲੀਆ ’ਚ ਚਾਰ, ਨਿਊਜ਼ੀਲੈਂਡ ਤੇ ਦੱਖਣੀ ਅਫਰੀਕਾ ਵਿੱਚ ਇਕ-ਇਕ ਟੈਸਟ ਮੈਚ ਗੁਆਇਆ ਹੈ। ਦੋਵੇਂ ਟੀਮਾਂ ਹੁਣ 26 ਦਸੰਬਰ ਤੋਂ ਸ਼ੁਰੂ ਹੋਣ ਵਾਲੇ ‘ਬਾਕਸਿੰਗ ਡੇ’ ਟੈਸਟ ਲਈ ਮੈਲਬਰਨ ਜਾਣਗੀਆਂ। ਭਾਰਤ ਕੋਲ ਹਾਰ ਲਈ ਕੋਈ ਬਹਾਨਾ ਨਹੀਂ ਹੈ ਪਰ ਅੰਪਾਇਰਾਂ ਦੇ ਫੈਸਲੇ ਵੀ ਟੀਮ ਖ਼ਿਲਾਫ਼ ਗਏ ਹਨ। ਰੋਹਿਤ ਸ਼ਰਮਾ ਤੇ ਰਵੀਚੰਦਰ ਅਸ਼ਵਿਨ ਨੂੰ ਅੰਪਾਇਰਾਂ ਨੇ ਕੈਚ ਆਊਟ ਦਿੱਤਾ, ਜਦਕਿ ਵੀ ਵੀ

Facebook Comment
Project by : XtremeStudioz