Close
Menu

ਦੇਵਯਾਨੀ ਦੀ ਅਪੀਲ ‘ਤੇ ਜਵਾਬ ਦੇਣ ਲਈ ਭਰਾੜਾ ਨੂੰ 31 ਜਨਵਰੀ ਤੱਕ ਦਾ ਸਮਾਂ

-- 18 January,2014

ਨਿਊਯਾਰਕ—ਅਮਰੀਕਾ ਦੇ ਇਕ ਜੱਜ ਨੇ ਮੈਨਹਟਨ ਦੇ ਸੀਨੀਅਰ ਵਕੀਲ ਪ੍ਰੀਤ ਭਰਾੜਾ ਨੂੰ ਭਾਰਤੀ ਡਿਪਲੋਮੈਟ ਦੇ ਵੱਲੋਂ ਪੇਸ਼ ਮੋਸ਼ਨ ‘ਤੇ ਜਵਾਬ ਦੇਣ ਲਈ 31 ਜਨਵਰੀ ਤੱਕ ਦਾ ਸਮਾਂ ਦਿੱਤਾ ਹੈ। ਦੇਵਯਾਨੀ ਦੇ ਵਕੀਲ ਡੈਨੀਅਲ ਆਰਸ਼ਕ ਨੇ 14 ਜਨਵਰੀ ਨੂੰ ਯੂ. ਐੱਸ. ਡਿਸਟ੍ਰਿਕਟ ਕੋਰਟ ਵਿਚ 13 ਪੰਨਿਆਂ ਦਾ ਇਕ ਪ੍ਰਸਤਾਵ (ਮੋਸ਼ਨ) ਦਾਖਲ ਕੀਤਾ। ਇਸ ਮੋਸ਼ਨ ਵਿਚ ਉਨ੍ਹਾਂ ਦੇ ਖਿਲਾਫ ਮਕੁੱਦਮੇ ਨੂੰ ਰੱਦ ਕਰਨ, ਜ਼ਮਾਨਤ ਦੇਣ, ਉਨ੍ਹਾਂ ਦੀ ਗ੍ਰਿਫਤਾਰੀ ਦੀ ਖੁੱਲ੍ਹਾ ਵਾਰੰਟ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਭਾਰਤੀ ਮੂਲ ਦੇ ਅਮਰੀਕੀ ਵਕੀਲ ਪ੍ਰੀਤ ਭਰਾੜਾ ਨੇ ਅਮਰੀਕੀ ਜ਼ਿਲਾ ਜੱਜ ਸ਼ੀਰਾ ਸ਼ੀਂਡਲਿਨ ਨੂੰ ਦੇਵਯਾਨੀ ਦੇ ਮੋਸ਼ਨ ‘ਤੇ ਸਰਕਾਰ ਦਾ ਵਿਰੋਧ ਦਾਖਲ ਕਰਨ ਲਈ 31 ਜਨਵਰੀ ਤੱਕ ਦਾ ਸਮਾਂ ਅਤੇ ਆਗਿਆ ਦੇਣ ਦੀ ਮੰਗ ਕੀਤੀ ਹੈ। ਉਸ ਦਾ ਕਹਿਣਾ ਸੀ ਕਿ ਮੋਸ਼ਨ ਵਿਚ ਚੁੱਕੇ ਗਏ ਮੁੱਦਿਆਂ ਨੂੰ ਵਿਆਪਕ ਪੱਧਰ ‘ਤੇ ਹੱਲ ਕੀਤੇ ਜਾਣ ਦੀ ਲੋੜ ਹੈ। ਜਦੋਂ ਕਿ ਦੇਵਯਾਨੀ ਦੇ ਵਕੀਲ ਆਰਸ਼ਕ ਦਾ ਕਹਿਣਾ ਹੈ ਕਿ ਮੋਸ਼ਨ ‘ਤੇ ਜਵਾਬ ਦੇਣ ਲਈ ਇਸਤਗਾਸਾ ਪੱਖ ਨੂੰ 28 ਜਨਵਰੀ ਤੱਕ ਸਿਰਫ 14 ਦਿਨਾਂ ਦਾ ਸਮਾਂ ਦਿੱਤਾ ਜਾਣਾ ਚਾਹੀਦਾ ਹੈ। ਆਰਸ਼ਕ ਦੀ ਦਲੀਲ ਹੈ ਕਿ ਇਸ ਮਾਮਲੇ ਦਾ ਜਲਦੀ ਹੀ ਕੋਈ ਹੱਲ ਨਿਕਲਣਾ ਚਾਹੀਦਾ ਹੈ। ਸ਼ੇਂਡਲਿਨ ਨੂੰ ਲਿਖੀ ਚਿੱਠੀ ਵਿਚ ਆਰਸ਼ਕ ਨੇ ਕਿਹਾ ਕਿ ਇਸ ਮੋਸ਼ਨ ਵਿਚ ਚੁੱਕੇ ਗਏ ਮੱਦਿਆਂ ਕਾਰਨ ਭਾਰਤ ਅਤੇ ਅਮਰੀਕਾ ਦੇ ਸੰਬੰਧਾਂ ਵਿਚ ਤਣਾਅ ਵਧ ਰਿਹਾ ਹੈ।
ਜੱਜ ਨੇ 31 ਜਨਵਰੀ ਤੱਕ ਦਾ ਸਮਾਂ ਦਿੱਤੇ ਜਾਣ ਦੀ ਭਰਾੜਾ ਦੀ ਮੰਗ ਨੂੰ ਸਵੀਕਾਰ ਕਰਦੇ ਹੋਏ ਕਿਹਾ ਕਿ ਦੇਵਯਾਨੀ ਦੇ ਮੋਸ਼ਨ ‘ਤੇ ਸਰਕਾਰ ਦਾ ਵਿਰੋਧ 31 ਜਨਵਰੀ ਤੱਕ ਦਾਖਲ ਕੀਤਾ ਜਾਣਾ ਚਾਹੀਦਾ ਹੈ ਅਤੇ ਇਹ 25 ਪੇਜਾਂ ਦਾ ਹੋ ਸਕਦਾ ਹੈ।
ਇਸ ਤੋਂ ਬਾਅਦ ਜੱਜ ਨੇ ਹੁਕਮ ਦਿੱਤਾ ਕਿ ਸਰਕਾਰ ਦੇ ਵਿਰੋਧ ‘ਤੇ ਦੇਵਯਾਨੀ ਦਾ ਜਵਾਬ 7 ਫਰਵਰੀ ਨੂੰ ਦਾਖਲ ਹੋਵੇਗਾ।

Facebook Comment
Project by : XtremeStudioz