Close
Menu

ਦੇਵਯਾਨੀ ਦੇ ਘਰ ਕੰਮ ਦੌਰਾਨ ਕਈ ਪਰੇਸ਼ਾਨੀਆਂ ਝੱਲੀਆਂ : ਸੰਗੀਤਾ

-- 10 January,2014

ਨਿਊਯਾਰਕ-ਦੇਵਯਾਨੀ ਖੋਬਰਾਗੜੇ ਦੇ ਭਾਰਤ ਰਵਾਨਾ ਹੋਣ ਤੋਂ ਬਾਅਦ ਉਨ੍ਹਾਂ ਦੀ ਘਰੇਲੂ ਨੌਕਰਾਣੀ ਸੰਗੀਤਾ ਰਿਚਰਡ ਨੇ ਸ਼ੁੱਕਰਵਾਰ ਨੂੰ ਆਪਣੀ ਚੁੱਪੀ ਤੋੜਦੇ ਹੋਏ ਇਹ ਕਿਹਾ ਭਾਰਤੀ ਡਿਪਲੋਮੈਟ ਦੇ ਘਰ ਕੰਮ ਕਰਨ ਦੌਰਾਨ ਉਸ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਸੰਗੀਤਾ ਨੇ ਘਰੇਲੂ ਮਜ਼ਦੂਰਾਂ ਨੂੰ ਕਿਹਾ ਕਿ ਉਹ ਕਿਸੇ ਨੂੰ ਵੀ ਆਪਣਾ ਸ਼ੋਸਣ ਨਾ ਕਰਨ ਦੇਣ। ਆਪਣੇ ਪਹਿਲੇ ਜਨਤਕ ਬਿਆਨ ‘ਚ ਸੰਗੀਤਾ ਨੇ ਕਿਹਾ ਕਿ ਆਪਣੇ ਪਰਿਵਾਰ ਦੀ ਸਹਾਇਤਾ ਲਈ ਉਹ ਅਮਰੀਕਾ ਆਈ ਸੀ ਅਤੇ ਬਾਅਦ ‘ਚ ਭਾਰਤ ਵਾਪਸ ਪਰਤਣ ਦੀ ਯੋਜਨਾ ਬਣਾਈ ਸੀ। ਖੋਬਰਾਗੜੇ ਦੇ ਖਿਲਾਫ ਮਾਮਲੇ ‘ਚ ਉਸਦੀ ਪ੍ਰਤੀਨਿਧਤਾ ਕਰਨ ਵਾਲੇ ਮਨੁੱਖੀ ਸਮੱਗਲਿੰਗੀ ਵਿਰੋਧੀ ਸਮੂਹ ਸੇਫ ਹੋਰਾਈਜਨ ਵਲੋਂ ਜਾਰੀ ਇਕ ਬਿਆਨ ‘ਚ ਸੰਗੀਤਾ ਨੇ ਕਿਹਾ ਮੈਂ ਕਦੀ ਨਹੀਂ ਸੋਚਿਆ ਸੀ ਕਿ ਇਥੇ ਚੀਜ਼ਾਂ ਇੰਨੀਆਂ ਖਰਾਬ ਹੋਣਗੀਆਂ। ਇੰਨਾ ਕੰਮ ਕਰਨ ਦੇ ਬਾਵਜੂਦ ਨਾ ਤਾਂ ਮੈਨੂੰ ਸੌਣ ਦਿੱਤਾ ਜਾਂਦਾ ਸੀ, ਨਾ ਖਾਣ ਨੂੰ ਅਤੇ ਨਾ ਹੀ ਆਪਣੇ ਲਈ ਸਮਾਂ ਦਿੱਤਾ ਜਾਂਦਾ ਸੀ। ਅਜਿਹੇ ਵਰਤਾਓ ਦੇ ਕਾਰਨ ਮੈਂ ਭਾਰਤ ਜਾਣ ਦੀ ਇੱਛਾ ਜ਼ਾਹਰ ਕੀਤੀ ਪਰ ਮੇਰੀ ਇਸ ਬੇਨਤੀ ਨੂੰ ਠੁਕਰਾ ਦਿੱਤਾ ਗਿਆ। ਸੰਗੀਤਾ ਨੇ ਕਿਹਾ ਮੇਰੇ ਨਾਲ ਜੋ ਕੁਝ ਵੀ ਵਾਪਰਿਆ ਮੈਂ ਉਸ ਨੂੰ ਹੀ ਦੱਸ ਰਹੀ ਹਾਂ। ਮੈਂ ਬਾਕੀ ਘਰੇਲੂ ਨੌਕਰਾਂ ਨੂੰ ਕਹਿਣਾ ਚਾਹਾਂਗੀ ਕਿ ਤੁਹਾਡੇ ਕੋਲ ਅਧਿਕਾਰ ਹੈ ਅਤੇ ਕਿਸੇ ਨੂੰ ਆਪਣਾ ਸ਼ੋਸਣ ਨਾ ਕਰਨ ਦਿਓ। ਸੇਫ ਹੋਰਾਈਜਨ ਨੇ ਅਮਰੀਕਾ ਦੇ ਫੈਸਲੇ ਦਾ ਸੁਆਗਤ ਕਰਦੇ ਹੋਏ ਕਿਹਾ ਹੈ ਕਿ ਇਹ ਇਸ ਦੀ ਗੰਭੀਰਤਾ ਨੂੰ ਦਿਖਾਉਂਦਾ ਹੈ ਕਿ ਅਮਰੀਕੀ ਸਰਕਾਰ ਮਜ਼ਦੂਰ ਸ਼ੋਸਣ ਦੇ ਮਾਮਲੇ ਨੂੰ ਕਿਵੇਂ ਲੈਂਦੀ ਹੈ। ਸੰਗਠਨ ਦੇ ਐਂਟੀ ਟ੍ਰੈਫਿਕਿੰਗ ਪ੍ਰੋਗਰਾਮ ਦੀ ਸੀਨੀਅਰ ਨਿਰਦੇਸ਼ਕ ਅਵਲਾਏ ਲਾਨਿੰਗ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਇਹ ਮਾਮਲਾ ਡਿਪਲੋਮੈਟਾਂ ਅਤੇ ਵਣਜ ਦੂਤਘਰ ਦੇ ਅਧਿਕਾਰੀਆਂ ਨੂੰ ਇਕ ਸਪੱਸ਼ਟ ਸੰਦੇਸ਼ ਦੇਵੇਗਾ ਕਿ ਅਮਰੀਕਾ ਮਜ਼ਦੂਰਾਂ ਦਾ ਸ਼ੋਸਣ ਬਰਦਾਸ਼ਤ ਨਹੀਂ ਕਰੇਗਾ ਅਤੇ ਇਸਦੇ ਨਾਲ ਹੀ ਅਜਿਹੇ ਮਾਮਲਿਆਂ ‘ਚ ਮੁਕਦੱਮੇ ਦਰਜ ਹੋਣ ਦੀ ਸ਼ੁਰੂਆਤ ਹੋ ਚੁੱਕੀ ਹੈ।

Facebook Comment
Project by : XtremeStudioz