Close
Menu

ਦੇਵਾਨੰਦ ‘ਤੇ ਵੀ ਬਣੇਗੀ ਫਿਲਮ

-- 23 September,2013

dev

ਮੁੰਬਈ- ਬਾਲੀਵੁੱਡ ਦੇ ਮਰਹੂਮ ਅਭਿਨੇਤਾ ਦੇਵਾਨੰਦ ‘ਤੇ ਵੀ ਹੁਣ ਫਿਲਮ ਬਣਾਈ ਜਾਵੇਗੀ। ਦੇਵਾਨੰਦ ਦੇ ਪੁੱਤਰ ਸੁਨੀਲ ਆਨੰਦ ਆਪਣੇ ਪਿਤਾ ‘ਤੇ ਫਿਲਮ ਬਣਾਉਣ ਜਾ ਰਹੇ ਹਨ। ਇਸ ਫਿਲਮ ਦੀ ਸ਼ੂਟਿੰਗ ਦੇਵਾਨੰਦ ਦੀ ਜਯੰਤੀ 26 ਸਤੰਬਰ ਦੇ ਮੌਕੇ ‘ਤੇ ਸ਼ੁਰੂ ਕੀਤੀ ਜਾਵੇਗੀ। ਸੁਨੀਲ ਆਨੰਦ ਨੇ ਕਿਹਾ ਹੈ ਕਿ ਅਸੀਂ ਲੋਕ ਇਸ ਫਿਲਮ ਨੂੰ ਸਾਲ ਦੇ ਅਖੀਰ ਤੱਕ ਜਾਂ ਅਗਲੇ ਸਾਲ ਦੀ ਸ਼ੁਰੂਆਤ ਤੱਕ ਪੂਰਾ ਕਰ ਲਵਾਂਗੇ। ਫਿਲਮ ਦਾ ਨਾਂ ‘ਬੈਗੇਟਰ ਮਿਕਸਰ’ ਰੱਖਿਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਇਸ ਫਿਲਮ ਵਿਚ ਸੁਨੀਲ ਆਨੰਦ ਅਭਿਨੈ ਦੇ ਨਾਲ-ਨਾਲ ਨਿਰਦੇਸ਼ਨ ਵੀ ਕਰਨਗੇ। ਫਿਲਮ ਵਿਚ ਦੋ ਅਭਿਨੇਤਰੀਆਂ ਦੀ ਚੋਣ ਕੀਤੀ ਜਾਵੇਗੀ। ਇਸ ਫਿਲਮ ਦੀ ਸ਼ੂਟਿੰਗ ਮੁੰਬਈ ਅਤੇ ਗੋਆ ਵਿਚ ਕੀਤੀ ਜਾਵੇਗੀ।

Facebook Comment
Project by : XtremeStudioz