Close
Menu

ਦੇਸ਼ ਇਕਜੁੱਟ ਹੋ ਕੇ ਲੜੇਗਾ: ਮੋਦੀ

-- 01 March,2019

ਨਵੀਂ ਦਿੱਲੀ, – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਇਕਜੁੱਟ ਹੋ ਕੇ ਰਹੇਗਾ, ਇਕਜੁੱਟ ਹੋ ਕੇ ਲੜੇਗਾ ਅਤੇ ਇਕਜੁੱਟ ਹੋ ਕੇ ਜਿੱਤੇਗਾ। ਉਹ ‘ਨਮੋ ਐਪ’ ਉੱਤੇ ਵੀਡੀਓ ਕਾਨਫਰੰਸਿੰਗ ਰਾਹੀਂ ਭਾਰਤੀ ਜਨਤਾ ਪਾਰਟੀ ਦੇ ਕਾਰਕੁਨਾਂ ਸਮੇਤ ਇਕ ਕਰੋੜ ਲੋਕਾਂ ਨਾਲ ਗੱਲਬਾਤ ਕਰ ਰਹੇ ਸਨ।
ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਦੱਸਿਆ ਕਿ ਦਿੱਲੀ ਵਿਚ ਭਾਜਪਾ ਦੇ ਕੌਮੀ ਦਫ਼ਤਰ ਵਿਚ ਪਾਰਟੀ ਵਰਕਰਾਂ ਤੇ ਅਹੁਦੇਦਾਰਾਂ ਨੇ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ। ਇਹ ਪ੍ਰੋਗਰਾਮ ‘ਮੇਰਾ ਬੂਥ, ਸਭ ਤੋਂ ਮਜ਼ਬੂਤ’ ਤਹਿਤ ਕੀਤਾ ਗਿਆ ਤੇ ਭਾਜਪਾ ਦੇ ‘ਨਮੋ ਐਪ’ ਤਹਿਤ ਲੋਕਾਂ ਨਾਲ ਸੰਪਰਕ ਕੀਤਾ ਗਿਆ। ਉਨ੍ਹਾਂ ਕਿਹਾ ਕਿ ਦੇਸ਼ ਦੀ ਸੁਰੱਖਿਆ ਦੇ ਸਮਰੱੱਥ ਹੋ ਕੇ ਭਾਰਤੀ ਜਵਾਨ ਸਰਹੱਦ ਉਪਰ ਡਟੇ ਹੋਏ ਹਨ। ਉਨ੍ਹਾਂ ਭਾਰਤੀਆਂ ਨੂੰ ਦੇਸ਼ ਦੇ ਸਨਮਾਨ ਲਈ ਦਿਨ-ਰਾਤ ਇਕ ਕਰਨ ਦਾ ਸੱਦਾ ਦਿੱਤਾ।
ਉਨ੍ਹਾਂ ਸਾਰੇ ਦੇਸ਼ ਵਾਸੀਆਂ ਤੇ ਪਾਰਟੀ ਕਾਰਕੁਨਾਂ ਨੂੰ ਅਪੀਲ ਕੀਤੀ ਕਿ ਰਾਸ਼ਟਰ ਨਿਰਮਾਣ ਦੇ ਮਹਾਨ ਯੱਗ ਵਿੱਚ ਉਹ ਜਿਸ ਜ਼ਿੰਮੇਵਾਰੀ ਤੇ ਫਰਜ਼ ਨਾਲ ਜੁੜੇ ਹੋਏ ਹਨ, ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦੇ ਹੋਏ ਪਹਿਲਾਂ ਨਾਲੋਂ ਵੀ ਜ਼ਿਆਦਾ ਤੇਜ਼ੀ ਨਾਲ ਕੰਮ ਕਰਨ। ਉਨ੍ਹਾਂ ਕਿਹਾ,‘‘ ਦੁਸ਼ਮਣ ਦਾ ਮਕਸਦ ਸਾਨੂੰ ਅਸਥਿਰ ਕਰਨਾ ਹੈ ਅਤੇ ਦੇਸ਼ ਦਾ ਵਿਕਾਸ ਰੋਕਣਾ ਹੈ ਪਰ ਅਸੀਂ ਤਰੱਕੀ ਦੇ ਰਾਹ ’ਤੇ ਚੱਲਦੇ ਰਹਿਣਾ ਹੈ। ਦੁਨੀਆਂ ਸਾਡੀ ਇੱਛਾ ਸ਼ਕਤੀ ਦੇਖ ਰਹੀ ਹੈ ਤੇ ਹੁਣ ਸਾਨੂੰ ਸਿਪਾਹੀ ਬਣ ਕੇ ਦਿਨ-ਰਾਤ ਮਿਹਨਤ ਕਰਨੀ ਹੋਵੇਗੀ।’’ ਉਨ੍ਹਾਂ ਕਿਹਾ ਕਿ ਹੁਣ ਇਮਤਿਹਾਨ ਦਾ ਸਮਾਂ ਆ ਗਿਆ ਹੈ ਅਤੇ ਇਸ ਸਮੇਂ ਦੇਸ਼ ਦੀਆਂ ਭਾਵਨਾਵਾਂ ਵੱਖਰੇ ਮੁਕਾਮ ਉਪਰ ਹਨ। ਦੇਸ਼ ਦੇ ਜਵਾਨ ਸਰਹੱਦਾਂ ਉਪਰ ਅਤੇ ਸਰੱਹਦ ਤੋਂ ਪਾਰ ਵੀ ਆਪਣੀ ਦੇਸ਼-ਭਗਤੀ ਦਿਖਾ ਰਹੇ ਹਨ। ਪੂਰਾ ਦੇਸ਼ ਇਕ ਹੈ ਤੇ ਸਾਡੇ ਜਵਾਨਾਂ ਨਾਲ ਖੜ੍ਹਾ ਹੈ।

Facebook Comment
Project by : XtremeStudioz