Close
Menu

ਦੇਸ਼ ’ਚ ਹਿੰਦੂਅਾਂ ਤੇ ਸਿੱਖਾਂ ਦੀ ਆਬਾਦੀ ਘਟੀ

-- 26 August,2015

ਨਵੀਂ ਦਿੱਲੀ,  ਕੇਂਦਰ ਸਰਕਾਰ ਨੇ ਅੱਜ ਦੇਸ਼ ਵਿਚਲੇ ਧਾਰਮਿਕ ਭਾੲੀਚਾਰਿਅਾਂ ਦੀ ਅਾਬਾਦੀ ਸਬੰਧੀ ਅੰਕਡ਼ੇ ਜਾਰੀ ਕਰ ਦਿੱਤੇ, ਜਿਨ੍ਹਾਂ ਵਿੱਚ ਦਿਖਾੲਿਅਾ ਗਿਅਾ ਹੈ ਕਿ ਦੇਸ਼ ਵਿੱਚ ਹਿੰਦੂ ਭਾੲੀਚਾਰੇ ਦੀ ਅਾਬਾਦੀ ਵਿੱਚ ਅਨੁਪਾਤਕ ਕਮੀ ਅਾੲੀ ਹੈ। ਦੂਜੇ ਪਾਸੇ ਮੁਸਲਮਾਨ ਭਾੲੀਚਾਰੇ ਦੀ ਅਾਬਾਦੀ ਨਾ ਸਿਰਫ਼ ਅਨੁਪਾਤਕ ਤੌਰ ’ਤੇ ਵਧੀ ਹੈ ਸਗੋਂ ੲਿਸ ਦੀ ਵਿਕਾਸ ਦਰ ਵੀ ਸਾਰੇ ਭਾੲੀਚਾਰਿਅਾਂ ਤੋਂ ਵੱਧ ਦਰਜ ਕੀਤੀ ਗੲੀ ਹੈ। ੲਿਸ ਨਾਲ ੲਿਕ ਵਾਰੀ ਫੇਰ ਦੇਸ਼ ਵਿੱਚ ਤਕਰਾਰ ਤੇ ਬਿਅਾਨਬਾਜ਼ੀ ਵਧਣ ਦੇ ਅਾਸਾਰ ਹਨ।
ਰਜਿਸਟਰਾਰ ਜਨਰਲ ਅਤੇ ਮਰਦਮਸ਼ੁਮਾਰੀ ਕਮਿਸ਼ਨਰ ਵੱਲੋਂ ੲਿਕੱਤਰ ੲਿਹ ਅੰਕਡ਼ੇ ਬਿਹਾਰ ਵਿਧਾਨ ਸਭਾ ਚੋਣਾਂ ਤੋਂ ਕੁਝ ਹਫ਼ਤੇ ਪਹਿਲਾਂ ਜਾਰੀ ਕੀਤੇ ਗੲੇ ਹਨ, ਜਿਥੇ ਵਿਧਾਨ ਸਭਾ ਦੀਅਾਂ ਕੁੱਲ 243 ਸੀਟਾਂ ਵਿੱਚੋਂ ਕਰੀਬ 50 ਸੀਟਾਂ ੳੁਤੇ ਮੁਸਲਿਮ ਭਾੲੀਚਾਰੇ ਦੀ ਫ਼ੈਸਲਾਕੁਨ ਵੋਟ ਹੈ। ਸਿਅਾਸੀ ਤੌਰ ’ਤੇ ੲਿਸ ਨਾਲ ਨਾ ਸਿਰਫ਼ ਸਮਾਜ ਵਿੱਚ ‘ਵੋਟ ਬੈਂਕਾਂ’ ੳੁਤੇ ਅਾਧਾਰਤ ਵੰਡੀਅਾਂ ਪੈਣਗੀਅਾਂ, ਸਗੋਂ ਤਣਾਅ ਵੀ ਵਧੇਗਾ।
ਗ੍ਰਹਿ ਮੰਤਰਾਲੇ ਵੱਲੋਂ ਜਾਰੀ ਅਧਿਕਾਰਤ ਬਿਅਾਨ ਮੁਤਾਬਕ 2001-11 ਦੇ ਦਹਾਕੇ ਦੌਰਾਨ ਮੁਲਕ ਦੀ ਕੁੱਲ ਅਾਬਾਦੀ ਵਿੱਚ ਹਿੰਦੂ ਭਾੲੀਚਾਰੇ ਦਾ ਅਨੁਪਾਤ 0.7 ਫ਼ੀਸਦੀ, ਸਿੱਖ ਭਾੲੀਚਾਰੇ ਦਾ 0.2 ਫ਼ੀਸਦੀ ਅਤੇ ਬੋਧੀ ਭਾੲੀਚਾਰੇ ਦਾ 0.1 ਫ਼ੀਸਦੀ ਘਟਿਅਾ ਹੈ। ੲਿਹ ਪਹਿਲੀ ਵਾਰ ਹੈ ਕਿ ਦੇਸ਼ ਵਿੱਚ ਹਿੰਦੂਅਾਂ ਦੀ ਅਾਬਾਦੀ ਕੁੱਲ ਅਾਬਾਦੀ ਦੇ 80 ਫ਼ੀਸਦੀ ਤੋਂ ਹੇਠਾਂ ਅਾੲੀ ਹੈ। ‘ਮਰਦਮਸ਼ੁਮਾਰੀ 2011 ਵਿੱਚ ਧਾਰਮਿਕ ਭਾੲੀਚਾਰਿਅਾਂ ਦੀ ਅਾਬਾਦੀ ਦੇ ਅੰਕਡ਼ੇ’ ਸਿਰਲੇਖ ਵਾਲੀ ੲਿਸ ਰਿਪੋਰਟ ਵਿੱਚ ਮੁੱਖ ਛੇ ਧਾਰਮਿਕ ਭਾੲੀਚਾਰਿਅਾਂ- ਹਿੰਦੂ, ਮੁਸਲਮਾਨ, ੲੀਸਾੲੀ, ਸਿੱਖ, ਬੋਧੀ ਅਤੇ ਜੈਨੀ ਦੇ ਵੇਰਵੇ ਦਿੱਤੇ ਗੲੇ ਹਨ, ਅਤੇ ਬਾਕੀਅਾਂ ਨੂੰ ‘ਹੋਰ ਧਰਮ ਤੇ ਅਕੀਦੇ’ ਅਤੇ ‘ਧਰਮ ਨਹੀਂ ਦੱਸਿਅਾ’ ਮੱਦਾਂ ਵਿੱਚ ਰੱਖਿਅਾ ਗਿਅਾ ਹੈ।
ਅੰਕਡ਼ਿਅਾਂ ਦੇ ਵੇਰਵੇ ਲਿੰਗ ਅਤੇ ਤਹਿਸੀਲਾਂ ਤੇ ਕਸਬਿਅਾਂ ਤੱਕ ਰਿਹਾੲਿਸ਼ ਦੇ ਅਾਧਾਰ ੳੁਤੇ ਦਿੱਤੇ ਗੲੇ ਹਨ। ਅੰਕਡ਼ਿਅਾਂ ਮੁਤਾਬਕ ਸਾਲ 2011 ਵਿੱਚ ਦੇਸ਼ ਦੀ ਕੁੱਲ ਅਾਬਾਦੀ 121.09 ਕਰੋਡ਼ ਸੀ, ਜਿਨ੍ਹਾਂ ਵਿੱਚੋਂ ਹਿੰਦੂ 96.63 ਕਰੋਡ਼ (79.8 ਫ਼ੀਸਦੀ), ਮੁਸਲਮਾਨ 17.22 ਕਰੋਡ਼ (14.2 ਫ਼ੀਸਦੀ), ੲੀਸਾੲੀ 2.78 ਕਰੋਡ਼ (2.3 ਫ਼ੀਸਦੀ), ਸਿੱਖ 2.08 ਕਰੋਡ਼ (1.7 ਫ਼ੀਸਦੀ),  ਬੋਧੀ 0.84 ਕਰੋਡ਼ (0.7 ਫ਼ੀਸਦੀ), ਜੈਨੀ 0.45 ਕਰੋਡ਼ (0.4 ਫ਼ੀਸਦੀ), ਹੋਰ ਧਰਮ ਤੇ ਅਕੀਦੇ 0.79 ਕਰੋਡ਼ (0.7 ਫ਼ੀਸਦੀ) ਅਤੇ ਧਰਮ ਨਹੀਂ ਦੱਸਿਅਾ 0.29 ਕਰੋਡ਼ (0.2 ਫ਼ੀਸਦੀ) ਹਨ। ੲਿਨ੍ਹਾਂ ਮੁਤਾਬਕ 2011 ਵਿੱਚ ਹਿੰਦੂਅਾਂ ਦੀ ਅਾਬਾਦੀ ਦਾ ਅਨੁਪਾਤ 0.7 ਫ਼ੀਸਦੀ, ਸਿੱਖਾਂ ਦਾ 0.2 ਫ਼ੀਸਦੀ ਅਤੇ ਬੋਧੀਅਾਂ ਦਾ 0.1 ਫ਼ੀਸਦੀ ਘਟਿਅਾ ਹੈ। ਦੂਜੇ ਪਾਸੇ ਮੁਸਲਮਾਨਾਂ ਦੀ ਅਾਬਾਦੀ ਦਾ ਅਨੁਪਾਤ 0.8 ਫ਼ੀਸਦੀ ਵਧਿਅਾ ਹੈ। ੲੀਸਾੲੀ ਤੇ ਜੈਨੀ ਭਾੲੀਚਾਰੇ ਦੀ ਅਾਬਾਦੀ ਵਿੱਚ ਖ਼ਾਸ ਤਬਦੀਲੀ ਨਹੀਂ ਅਾੲੀ। ਦੇਸ਼ ਦੀ ਅਾਬਾਦੀ ਦੀ ਵਿਕਾਸ ਦਰ 2001 ਤੋਂ 2011 ਦੇ ਦਹਾਕੇ ਦੌਰਾਨ 17.7 ਫ਼ੀਸਦੀ ਰਹੀ, ਜਿਨ੍ਹਾਂ ਵਿੱਚੋਂ ਮੁਸਲਮਾਨਾਂ ਦੀ ਵਿਕਾਸ ਦਰ ਸਭ ਤੋਂ ਵੱਧ 24.6 ਫੀਸਦੀ ਰਹੀ। ਹਿੰਦੂਅਾਂ ਦੀ ਵਿਕਾਸ ਦਰ 16.8 ਫ਼ੀਸਦੀ, ੲੀਸਾੲੀਅਾਂ ਦੀ 15.5 ਫ਼ੀਸਦੀ, ਸਿੱਖਾਂ ਦੀ 8.4 ਫ਼ੀਸਦੀ, ਬੋਧੀਅਾਂ ਦੀ 6.1 ਫ਼ੀਸਦੀ ਅਤੇ ਜੈਨੀਅਾਂ ਦੀ 5.4 ਫ਼ੀਸਦੀ ਰਹੀ।

Facebook Comment
Project by : XtremeStudioz