Close
Menu

ਦੇਸ਼ ਵਿਚ ਸਿਆਸੀ ਹਵਾ ਐਨ.ਡੀ.ਏ. ਦੇ ਪੱਖ ਵਿਚ : ਮੁੱਖ ਮੰਤਰੀ ਸ. ਬਾਦਲ

-- 12 December,2013

DSC02745ਬਠਿੰਡਾ ,12 ਦਸੰਬਰ (ਦੇਸ ਪ੍ਰਦੇਸ ਟਾਈਮਜ਼)-  ਪ੍ਰੋਗਰੈਸਿਵ ਪੰਜਾਬ ਨਿਵੇਸ ਸੰਮੇਲਨ ਦੀ ਸਫਲਤਾ ਤੋਂ ਬਾਅਦ ਅੱਜ ਪੰਜਾਬ ਦੇ ਮੁੱਖ  ਮੰਤਰੀ ਸ: ਪਰਕਾਸ਼ ਸਿੰਘ ਬਾਦਲ ਨੇ ਰਾਜ ਦੀ ਖੇਤੀਬਾੜੀ ਅਧਾਰਿਤ ਅਰਥ-ਵਿਵਸਥਾ ਨੂੰ ਵੇਖਦਿਆਂ ਸੂਬਾ ਸਰਕਾਰ ਵੱਲੋਂ 23-24 ਫਰਵਰੀ 2014 ਨੂੰ ਮੈਗਾ ਖੇਤੀਬਾੜੀ ਸੰਮੇਲਨ ਬੁਲਾਏ ਜਾਣ ਦਾ ਐਲਾਣ ਕੀਤਾ ਹੈ।        ਪਿੰਡ ਬਦਿਆਲਾ ਵਿਖੇ ਸੰਤ ਬਾਬਾ ਫਤਿਹ ਸਿੰਘ ਦੀ ਬਰਸੀ ਮੌਕੇ ਆਯੋਜਿਤ ਰਾਜ ਪੱਧਰੀ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਸੰਮਲੇਨ ਵਿਚ ਸਰਕਾਰ ਵੱਲੋਂ ਪ੍ਰਗਤੀਸ਼ੀਲ ਕਿਸਾਨਾਂ, ਖੇਤੀ ਮਾਹਿਰਾਂ ਅਤੇ ਮੋਹਰੀ ਖੇਤੀਬਾੜੀ ਅਧਾਰਿਤ ਕੰਪਨੀਆਂ ਨੂੰ ਦੁਨੀਆਂ ਭਰ ਤੋਂ ਸੱਦਾ ਦਿੱਤਾ ਜਾਵੇਗਾ ਤਾਂ ਜੋ ਕਿਸਾਨਾਂ ਨੂੰ ਮੌਜੂਦਾ ਖੇਤੀ ਸੰਕਟ ਵਿਚੋਂ ਕੱਢਣ ਲਈ ਸਾਰਥਕ ਉਪਰਾਲੇ ਕੀਤੇ ਜਾ ਸਕਣ। ਉਨ•ਾਂ ਕਿਹਾ ਕਿ ਰਾਜ ਦੇ ਉਦਯੋਗਿਕ ਵਿਕਾਸ ਦੇ ਨਾਲ ਨਾਲ ਖੇਤੀਬਾੜੀ ਸੈਕਟਰ ਦਾ ਵੀ ਵਿਕਾਸ ਕੀਤਾ ਜਾਵੇਗਾ ਤਾਂ ਜੋ ਰਾਜ ਦੀ ਆਰਥਿਕਤਾ ਦਾ ਸਰਵਪੱਖੀ ਵਿਕਾਸ ਹੋ ਸਕੇ।
ਮੁੱਖ ਮੰਤਰੀ ਨੇ ਮੋਹਾਲੀ ਵਿਚ ਹੋਏ ਪ੍ਰੋਗਰੈਸਿਵ ਨਿਵੇਸ ਸੰਮੇਲਨ ਨੂੰ ਪੂਰੀ ਤਰਾਂ ਨਾਲ ਸਫਲ ਦੱਸਦਿਆਂ ਕਿਹਾ ਕਿ ਸੂਬੇ ਵਿਚ 65 ਹਜਾਰ ਕਰੋੜ ਰੁਪਏ ਦਾ ਨਿਵੇਸ ਜਲਦ ਹੀ ਹੋਣ ਜਾ
ਰਿਹਾ ਹੈ। ਉਨ•ਾਂ ਕਿਹਾ ਕਿ ਇਸ ਸੰਮਲੇਨ ਤੋਂ ਅਨੇਕਾਂ ਨਵੀਆਂ ਗੱਲਾਂ ਪਤਾ ਲੱਗੀਆਂ ਹਨ ਅਤੇ ਉਦਯੋਗਿਕ ਵਿਕਾਸ ਲਈ ਨਵੇਂ ਰਾਹ ਖੁੱਲੇ ਹਨ  ਅਤੇ ਇਸੇ ਅਧਾਰ ਤੇ ਹੁਣ ਸਿਹਤ
ਅਤੇ ਸਿੱਖਿਆ ਖੇਤਰ ਲਈ ਵੱਖਰੇ ਸੰਮਲੇਨ ਬੁਲਾਉਣ ਦੀਆਂ ਸੰਭਾਵਨਾਵਾਂ ਵੀ ਤਲਾਸੀਆਂ ਜਾਣਗੀਆਂ। ਉਨ•ਾਂ ਕਿਹਾ ਕਿ ਫੂਡ ਪ੍ਰੋਸੈਸਿੰਗ ਸੈਕਟਰ ਵਿਚ ਹੋਣ ਜਾ ਰਹੇ ਨਿਵੇਸ ਦਾ
ਸਿੱਧਾ ਲਾਭ ਰਾਜ ਦੇ ਕਿਸਾਨਾਂ ਨੂੰ ਮਿਲੇਗਾ।        ਇਕ ਹੋਰ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਦੇ ਉਪਰਾਲਿਆਂ ਕਾਰਨ ਪੰਜਾਬ ਬਿਜਲੀ ਸਰਪਲਸ ਸੂਬਾ ਬਣਨ ਜਾ ਰਿਹਾ ਹੈ ਪਰ ਫਿਰ ਵੀ ਸਰਕਾਰ ਸੂਰਜੀ ਊਰਜਾ ਅਤੇ ਖੇਤੀ ਰਹਿੰਦ-ਖੁੰਹਦ ਤੋਂ ਬਿਜਲੀ ਪੈਦਾ ਕਰਨ ਲਈ ਪਲਾਂਟ ਲਗਾਉਣ ਦੀ ਸੰਭਾਵਨਾਵਾਂ ਤੇ ਜੋਰ ਦੇ ਰਹੀ ਹੈ। ਇਸ ਨਾਲ ਜਿੱਥੇ ਵਾਤਾਵਰਨ ਨੂੰ ਪ੍ਰਦੁਸ਼ਿਤ ਹੋਣ ਤੋਂ ਬਚਾਇਆ ਜਾ ਸਕੇਗਾ ਉੱਥੇ ਕਿਸਾਨਾਂ ਨੂੰ ਪਰਾਲੀ ਤੋਂ ਕੁਝ ਆਮਦਨ ਵੀ ਹੋ ਸਕੇਗੀ।
ਇਸ ਤੋਂ ਪਹਿਲਾਂ ਸੰਤ ਬਾਬਾ ਫਤਿਹ ਸਿੰਘ ਨੂੰ ਉਨ•ਾਂ ਦੀ 41ਵੀਂ ਬਰਸੀ ਮੌਕੇ ਨਿੱਘੀ ਸ਼ਰਧਾਂਜਲੀ ਭੇਂਟ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ•ਾਂ ਨੇ ਇਕ ਪਾਸੇ ਜਿੱਥੇ
ਭਾਈਚਾਰਕ ਸਾਂਝ ਦੀ ਮਜਬੂਤੀ ਲਈ ਵੱਡਾ ਯੋਗਦਾਨ ਪਾਇਆ ਉਥੇ ਉਨ•ਾਂ ਆਪਣਾ ਸਾਰਾ ਜੀਵਨ ਮਨੁੱਖਤਾ ਦੀ ਭਲਾਈ ਲਈ ਲਗਾ ਦਿੱਤਾ। ਉਨ•ਾਂ ਪੰਜਾਬੀ ਸੂਬੇ ਦੇ ਗਠਨ ਵਿਚ ਸੰਤ
ਬਾਬਾ ਫਤਿਹ ਸਿੰਘ ਵੱਲੋਂ ਪਾਏ ਲਾਮਿਸ਼ਾਲ ਯੋਗਦਾਨ ਨੂੰ ਯਾਦ ਕਰਦਿਆਂ ਕਿਹਾ ਕਿ ਉਨ•ਾਂ ਨੇ ਸਮਾਜਿਕ, ਧਾਰਮਿਕ ਅਤੇ ਸਿਆਸੀ ਤਿੰਨਾਂ ਖੇਤਰਾਂ ਵਿਚ ਪੰਜਾਬ ਦੀ ਵੱਡਮੁੱਲੀ ਸੇਵਾ ਕੀਤੀ।
ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਅਗਲੇ ਸਾਲ ਤੋਂ ਸੰਤ ਬਾਬਾ ਫਤਿਹ ਸਿੰਘ ਦੀ ਬਰਸੀ ਸਰਕਾਰੀ ਪੱਧਰ ਤੇ ਹੀ ਮਨਾਇਆ ਜਾਇਆ ਕਰੇਗੀ।
ਸ: ਬਾਦਲ ਨੇ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੀ ਕੇਂਦਰ ਦੀ ਯੂ.ਪੀ.ਏ. ਸਰਕਾਰ ਕਿਸਾਨ ਅਤੇ ਮਜਦੂਰ ਵਿਰੋਧੀ ਹੈ। ਇਸ ਦੀਆਂ ਨੀਤੀਆਂ ਕਾਰਨ ਦੇਸ਼ ਵਿਚ ਮਹਿੰਗਾਈ ਵਧੀ ਹੈ। ਕਾਂਗਰਸ
ਨੇ ਲੰਬਾ ਸਮਾਂ ਦੇਸ਼ ਵਿਚ ਰਾਜ ਕੀਤਾ ਹੈ ਅਤੇ ਇਹ ਪਾਰਟੀ ਹਮੇਸਾ ਹੀ ਲੋਕਾਂ ਨੂੰ ਝੂਠੇ ਲਾਰਿਆਂ ਅਤੇ ਨਾਰਿਆਂ ਰਾਹੀਂ ਭਰਮਾ ਕੇ ਵੋਟਾ ਵਟੋਰ ਕੇ ਸੱਤਾ ਵਿਚ ਆਉਂਦੀ ਰਹੀ ਹੈ ਪਰ ਕਾਂਗਰਸ ਨੇ ਕਦੇ ਵੀ ਗਰੀਬ ਅਤੇ ਕਿਸਾਨਾਂ ਦੀ ਭਲਾਈ ਲਈ ਕੁਝ ਨਹੀਂ ਕੀਤਾ। ਪਰ ਹੁਣ ਦੇਸ਼ ਦਾ ਮਤਦਾਤਾ ਜਾਗਰੂਕ ਹੋ ਚੁੱਕਿਆ ਹੈ ਅਤੇ ਚਾਰ ਰਾਜਾਂ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਲੋਕਾਂ ਨੇ ਕਾਂਗਰਸ ਨੂੰ ਕਰਾਰੀ ਮਾਤ ਦਿੱਤੀ ਹੈ। ਉਨ•ਾਂ ਕਿਹਾ ਕਿ ਹੁਣ ਮੁਲਕ ਵਿਚ ਸਿਆਸੀ ਹਵਾ ਦਾ ਰੁੱਖ ਪੁਰੀ ਤਰਾਂ ਨਾਲ ਐਨ.ਡੀ.ਏ. ਦੇ ਪੱਖ ਵਿਚ ਹੈ ਅਤੇ ਅਗਲੀਆਂ ਆਮ ਚੋਣਾਂ ਤੋਂ ਬਾਅਦ ਦੇਸ਼ ਵਿਚ ਐਨ.ਡੀ.ਏ. ਦੀ ਸਰਕਾਰ ਬਣਨੀ ਤੈਅ ਹੈ। ਇਸ ਮੌਕੇ ਆਪਣੇ ਸੰਬੋਧਨ ਵਿਚ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਸੂਬੇ ਦੀ ਕਿਰਸਾਨੀ ਮੁਸਕਿਲ ਦੌਰ ਵਿਚ ਲੰਘ ਰਹੀ ਹੈ। ਕੇਂਦਰ ਸਰਕਾਰ ਨੇ ਫਸਲਾਂ ਦੀਆਂ ਲਾਗਤਾਂ ਅਤੇ ਉਪਜ ਦੇ ਮੁੱਲ ਨਿਰਧਾਰਿਤ ਕਰਨ ਦੇ ਸਾਰੇ ਅਧਿਕਾਰ ਆਪਣੇ ਤੱਕ ਸੀਮਤ ਕਰ ਰੱਖੇ ਹਨ ਜਿਸ ਕਾਰਨ ਅੱਜ ਖੇਤੀ ਮੁਨਾਫਾਬਖ਼ਸ ਧੰਦਾ ਨਹੀਂ ਰਹੀ। ਇਸੇ ਕਾਰਨ ਕਿਸਾਨਾਂ ਦੀ ਮਦਦ ਲਈ ਪੰਜਾਬ ਸਰਕਾਰ ਸਾਲਾਨਾ 5000 ਕਰੋੜ ਰੁਪਏ ਦੀ ਬਿਜਲੀ ਸਬਸਿਡੀ ਕਿਸਾਨਾਂ ਨੂੰ ਦੇ ਰਹੀ ਹੈ।
ਇਸ ਮੌਕੇ ਸਿੰਚਾਈ ਮੰਤਰੀ ਸ: ਜਨਮੇਜਾ ਸਿੰਘ ਸੇਖੋਂ ਨੇ ਮੁੱਖ ਮੰਤਰੀ ਪੰਜਾਬ ਨੂੰ ਇਸ ਸਮਾਗਮ ਵਿਚ ਪਹੁੰਚਣ ਲਈ ਜੀ ਆਇਆਂ ਨੂੰ ਆਖਿਆ ਅਤੇ ਪੰਜਾਬ ਸਰਕਾਰ ਵੱਲੋਂ ਇਲਾਕੇ ਵਿਚ ਸਿੰਚਾਈ ਸਹੁਲਤਾਂ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸੰਬੋਧਨ ਕਰਨ ਵਾਲਿਆਂ ਵਿਚ ਸਾਬਕਾ ਕੇਂਦਰੀ ਮੰਤਰੀ ਸ਼੍ਰੀ ਬਲਵੰਤ ਸਿੰਘ ਰਾਮੂਵਾਲੀਆ, ਸ:  ਮਰਜੀਤ ਸਿੰਘ ਸਿੱਧੂ , ਸ਼੍ਰੀ ਮੇਜਰ ਸਿੰਘ ਢਿੱਲੋਂ ਅਤੇ ਗੁਰਤੇਜ ਸਿੰਘ ਦੋਵੇਂ ਮੈਂਬਰ ਐਸ.ਜੀ.ਪੀ.ਸੀ , ਸਾਬਕਾ ਮੈਂਬਰ ਐਸ.ਜੀ.ਪੀ.ਸੀ  ਮਨਜੀਤ ਸਿੰਘ ਬੱਪੀਆਣਾ, ਸ: ਸੁਖਵਿੰਦਰ ਸਿੰਘ ਔਲਖ ਸਾਬਕਾ ਵਿਧਾਇਕ ਵੀ ਸ਼ਾਮਿਲ ਸਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਤ ਬਾਬਾ ਨੱਥਾ ਸਿੰਘ, ਸ਼੍ਰੀ ਸੁਖਵੀਰ ਸਿੰਘ ਬਦਿਆਲ (ਭਤੀਜਾ ਸੰਤ ਫਤਿਹ ਸਿੰਘ ),  ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਕਮਲ ਕਿਸ਼ੋਰ ਯਾਦਵ ਵੀ ਹਾਜ਼ਰ ਸਨ । ਇਸ ਮੌਕੇ ਪਿੰਡ ਦੀ ਪੰਚਾਇਤ ਨੇ ਮੁੱਖ ਮੰਤਰੀ ਨੂੰ ਯਾਦਗਾਰੀ ਚਿੰਨ• ਵੀ ਭੇਂਟ ਕੀਤਾ।

Facebook Comment
Project by : XtremeStudioz