Close
Menu

ਦੇਸ਼ ਵਿਰੋਧੀ ਅਨਸਰਾਂ ਵਿਰੁੱਧ ਕਾਰਵਾਈ ਕਰੇ ਪਾਕਿ : ਅਮਰੀਕਾ

-- 29 September,2018

ਨਿਊਯਾਰਕ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਾਕਿਸਤਾਨ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਅਮਰੀਕਾ ਇਸਲਾਮਾਬਾਦ ਤੋਂ ਉਮੀਦ ਰੱਖਦਾ ਹੈ ਕਿ ਉਹ ਦੇਸ਼ ਵਿਰੋਧੀ ਅਨਸਰਾਂ ਦੀ ਭੂਮਿਕਾ ਖਤਮ ਕਰਨ ਲਈ ਕਦਮ ਚੁੱਕੇਗਾ।
ਦੱਖਣੀ ਅਤੇ ਕੇਂਦਰੀ ਏਸ਼ੀਆਈ ਖੇਤਰ ਬਿਊਰੋ ਦੀ ਪ੍ਰਿੰਸੀਪਲ ਡਿਪਟੀ ਸਹਾਇਕ ਸਕੱਤਰ ਐਲਿਸ ਵੇਲਸ ਨੇ ਦੱਖਣੀ ਅਤੇ ਕੇਂਦਰੀ ਏਸ਼ੀਆਈ ਖੇਤਰ ‘ਚ ਅਮਰੀਕੀ ਪਹਿਲਕਦਮੀਆਂ ਬਾਰੇ ਦੱਸਦਿਆਂ ਸ਼ਨੀਵਾਰ ਕਿਹਾ ਕਿ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਵੀ ਕਿਹਾ ਹੈ ਕਿ ਉਨ੍ਹਾਂ ਦੇ ਦੇਸ਼ ‘ਚ ਵਿਰੋਧੀ ਗਰੁੱਪਾਂ ਲਈ ਕੋਈ ਥਾਂ ਨਹੀਂ। ਭਾਰਤ-ਪਾਕਿ ਸਬੰਧਾਂ ਬਾਰੇ ਇਕ ਸਵਾਲ ਦੇ ਜਵਾਬ ‘ਚ ਵੇਲਸ ਨੇ ਕਿਹਾ ਕਿ ਉਨ੍ਹਾਂ ਦਰਮਿਆਨ ਕੁਝ ਅਜਿਹੇ ਮੁੱਦੇ ਹਨ, ਜਿਨ੍ਹਾਂ ਕਾਰਨ ਖੇਤਰ ਦੀ ਪ੍ਰਤੀਨਿਧਤਾ ਪ੍ਰਭਾਵਿਤ ਹੁੰਦੀ ਹੈ।

Facebook Comment
Project by : XtremeStudioz