Close
Menu

ਦੇਸ਼ ਅਤੇ ਸਮਾਜ ਨੂੰ ਸੁਨੱਖਾ ਬਣਾੳੁਣ ਵਾਲੇ ੲਿਮਾਨਦਾਰ ਲੋਕਾਂ ਦੀ ਲੋਡ਼: ਗਾਂਧੀ

-- 08 June,2015

ਬੁਢਲਾਡਾ, 8 ਜੂਨ
ਇੱਥੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਧਰਮਵੀਰ ਗਾਧੀ ਨੇ ਆਖਿਆ ਕਿ ਸਮਾਜ ਵਿੱਚ ਬਹੁਤ ਸਾਰੀਆਂ ਅਜਿਹੀਆਂ ਖੁਦਗ਼ਰਜ ਤਾਕਤਾਂ ਹਨ ਜਿਨ੍ਹਾਂ ਨੇ ਸਿਰਫ ਆਪਣੇ ਭਲੇ ਲਈ ਦੇਸ਼ ਦਾ ਮੁਹਾਂਦਰਾ ਹੀ ਵਿਗਾੜ ਕੇ ਰੱਖ ਦਿੱਤਾ। ਉਨ੍ਹਾਂ ਆਖਿਆ ਕਿ ਅੱਜ ਦੇਸ਼ ਅਤੇ ਸਮਾਜ ਨੂੰ ਸੁਨੱਖਾ ਬਣਾਉਣ ਵਾਲੇ ਇਮਾਨਦਾਰ ਲੋਕਾਂ ਦੀ ਜ਼ਰੂਰਤ ਹੈ। ਉਨ੍ਹਾਂ ਪੰਜਾਬੀ ਸਾਹਿਤ ਦੇ ਮਕਬੂਲ ਸ਼ਾਇਰ ਸੁਰਜੀਤ ਪਾਤਰ ਦੀ ਗ਼ਜਲ ਦੇ ਸ਼ੇਅਰ ਦਾ ਹਵਾਲਾ ਦਿੰਦਿਆਂ ਕਿਹਾ,‘ ਇੱਥੇ ਤਾਂ ਚੱਲਦੀਆਂ ਹੀ ਰਹਿਣੀਆਂ ਪੌਣਾਂ ਕੁਪੱਤੀਆਂ , ਉੱਠ ਤੂੰ ਜਗਾ ਦੇ ਮੋਮਬੱਤੀਆਂ ।’ ਲੋਕ ਸਭਾ ਮੈਂਬਰ ਧਰਮਵੀਰ ਗਾਂਧੀ ਇਥੋਂ ਦੇ ਇੱਕ ਪਬਲਿਕ ਸੈਨਿਕ ਸਕੂਲ ਵਿੱਚ ਸ਼ਹੀਦ ਭਗਤ ਸਿੰਘ ਜਾਗਰਤੀ ਮੰਚ ਵੱਲੋਂ ਚਲਾਏ ਜਾ ਰਹੇ ਮੁਫ਼ਤ ਕੰਪਿਉਟਰ ਟਰੇਨਿੰਗ ਸੈਂਟਰ ਦਾ ਉਦਘਾਟਨ ਕਰਨ ਮਗਰੋਂ ਲੋਕ ਇੱਕਠ ਨੂੰ ਸੰਬੋਧਨ ਕਰ ਰਹ ਸਨ। ਜਿੱਥੇ ਉਨ੍ਹਾਂ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ ਕਿ ਪੰਜਾਬ ਕੋਈ ਇੱਕ ਸੰਕਟ ਵਿੱਚ ਘਿਰਿਆ ਹੋਇਆ ਸੂਬਾ ਨਹੀਂ ਬਲਕਿ ਅਣਗਿਣਤ ਸੰਕਟਾਂ ਦਾ ਸੰਤਾਪ ਭੋਗ ਰਿਹਾ ਹੈ । ਪਰੰਤੂ ਦੁੱਖ ਇਸ ਗੱਲ ਦਾ ਹੈ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਨੇ ਸੂਬੇ ਦੇ ਸਾਰੇ ਸੰਕਟਾਂ ਦਾ ਅਧਾਰ ਨਸ਼ਿਆਂ ੳੁੱਤੇ ਲਿਆ ਡੇਗਿਆ ਹੈ।
ਉਨ੍ਹਾਂ ਆਖਿਆ ਕਿ ਪੰਜਾਬ ਦੇ ਵੱਖੋ-ਵੱਖ ਸੰਕਟ ਨਿਰੀਆਂ ਗੱਲਾਂ ਨਾਲ ਮੁੱਕਣ ਵਾਲੇ ਨਹੀਂ ਬਲਕਿ ਇਨ੍ਹਾਂ ਦੇ ਹੱਲ ਲਈ ਡੂੰਘੇ ਤਜ਼ਰਬੇ ਦੀ ਲੋੜ ਹੈ । ਉਨ੍ਹਾਂ ਕਿਹਾ ਕਿ ਪੰਜਾਬ ਦੇ ਕਲਿਆਣ ਲਈ ੳੁਨ੍ਹਾਂ ਸਮੇਤ ਪੰਜਾਬ ਦੇ ਪ੍ਰਸਿੱਧ ਡਾਕਟਰਾਂ ਦੀ ਇੱਕ ਟੀਮ ਨਸ਼ਿਆਂ ‘ਚ ਗੁਲਤਾਨ ਪੰਜਾਬ ਦੀ ਨੌਜਵਾਨ ਪੀੜ੍ਹੀ ਦੇ ਰੌਸ਼ਨ ਭਵਿੱਖ ਲਈ ਇੱਕ ਅਜਿਹਾ ਤਜ਼ਰਬਾ ਕਰਨ ਜਾ ਰਹੀ ਹੈ ਜਿਹੜੀ ਜਲਦੀ ਹੀ ਸੂਬੇ ਦੀ ਦਸ਼ਾ ਅਤੇ ਦਿਸ਼ਾ ਦਾ ਸ਼ੀਸ਼ਾ ਜਲਦੀ ਹੀ ਲੋਕਾਂ ਨੂੰ ਵਿਖਾ ਦੇਵੇਗੀ। ਉਨ੍ਹਾਂ ਆਖਿਆ ਕਿ ਪੰਜਾਬ ਵਿੱਚ ਇੱਕਲਾ ‘ ਬਾਦਲ ਭਜਾਓ ਪੰਜਾਬ ਬਚਾਓ ’ ਕਹਿਣ ਨਾਲ ਸੂਬੇ ਦੀ ਗੱਡੀ ਲੀਹ ੳੁੱਤੇ ਆਉਣ ਵਾਲੀ ਨਹੀਂ ਹੈ। ਇਸ ਲਈ ਸੂਬੇ ਦੇ ਲੋਕਾਂ ਨੂੰ ਇੱਕ ਮੰਚ ੳੁੱਤੇ ਇੱਕਠੇ ਹੋ ਕੇ ਵੱਡਾ ਉਪਰਾਲਾ ਕਰਨ ਦੀ ਜ਼ਰੂਰਤ ਹੈ। ਡਾ: ਗਾਂਧੀ ਦਾ ਕਹਿਣਾ ਸੀ ਕਿ ਸਮਾਜ ਵਿੱਚ ਅਧਿਆਪਕ ਅਤੇ ਡਾਕਟਰ ਦੋ ਹੀ ਇੱਕ ਅਜਿਹੇ ਪਵਿੱਤਰ ਪੇਸ਼ੇ ਹਨ ਜਿਨ੍ਹਾਂ ਉਤੇ ਪੂਰੇ ਸਮਾਜ ਦੀ ਨੀਂਹ ਟਿਕੀ ਹੋਈ ਹੈ । ਪਰ ਦੁੱਖ ਦੀ ਗੱਲ ਹੈ ਕਿ ਇਨ੍ਹਾਂ ਦੋਹਾਂ ਹੀ ਪੇਸ਼ਾਵਰਾਂ ਵੱਲੋਂ ਆਪਣੇ ਪੇਸ਼ੇ ਨਾਲ ਇਨਸਾਫ ਨਹੀਂ ਕੀਤਾ ਜਾ ਰਿਹਾ।
ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਚਾਰ ਮੁੱਖ ਮੁੱਦਿਆਂ ਦੇ ਆਧਾਰ ੳੁੱਤੇ ਹੋਂਦ ਵਿੱਚ ਆਈ ਸੀ । ਪਰ ਜਦੋਂ ਪਾਰਟੀ ਵਿੱਚੋਂ ਹੌਲੀ-ਹੌਲੀ ਮੁੱਖ ਮੁੱਦੇ ਖਤਮ ਹੋਣ ਲੱਗੇ ਤਾਂ ਪਾਰਟੀ ਦੇ ਇੱਕ ਹਿੱਸੇ ਦੇ ਮਨ ਵਿੱਚ ਕੁੜੱਤਣ ਆਉਣਾ ਲਾਜ਼ਮੀ ਹੋ ਗਿਆ ਸੀ । ਉਨ੍ਹਾਂ ਕਿਹਾ ਕਿ ਕਿ ਜੇ ਆਮ ਆਦਮੀ ਪਾਰਟੀ ਮੁੜ ਇੱਕ ਪਲੇਟ ਫਾਰਮ ੳੁੱਤੇ ਇੱਕਠੀ ਹੁੰਦੀ ਹੈ ਤਾਂ ਦੇਸ਼ ਦਾ ਚੇਹਰਾ ਮੋਹਰਾ ਜਲਦੀ ਸੁਨੱਖਾ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਅਗਵਾੲੀ ਚੁਟਕਲੇ ਸੁਣਾਉਣ ਵਾਲੇ ਭੰਡਾਂ ਦੇ ਹੱਥ ਨਹੀਂ ਹੋਣੀ ਚਾਹੀਦੀ ਸਗੋਂ ਕਿਸੇ ਸਾਫ ਸੁਥਰੀ ਦਿੱਖ ਵਾਲੇ ਆਮ ਵਿਅਕਤੀ ਦੇ ਹੱਥਾਂ ਵਿੱਚ ਹੋਣੀ ਚਾਹੀਦੀ ਹੈ ।
ਇਸ ਮੌਕੇ ਪਾਰਟੀ ਆਗੂ ਕ੍ਰਿਸ਼ਨ ਤਿਵਾੜੀ , ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਦੇ ਸਟੇਟ ਕਮੇਟੀ ਮੈਂਬਰ ਜਤਿੰਦਰ ਮੋਹਨ ਬਰੇਟਾ ਨੇ ਵੀ ਸੰਬੋਧਨ ਕੀਤਾ ਜਦੋਂ ਕਿ ਜ਼ਿਲ੍ਹੇ ਦੀ ਆਸ਼ਾ ਵਰਕਰ ਪ੍ਰਧਾਨ ਸੁਖਵਿੰਦਰ ਕੌਰ ਸੁੱਖੀ ਨੇ ਆਸ਼ਾ ਵਰਕਰਾਂ ਦੀਆਂ ਮੰਗਾਂ ਅਤੇ ਸਮੱਸਿਆਵਾਂ ਦਾ ਮੰਗ ਪੱਤਰ ਭੇਟ ਕਰਕੇ ਮੁੱਦਾ ਪਾਰਲੀਮੈਂਟ ਵਿੱਚ ਉਠਾਉਣ ਦੀ ਮੰਗ ਕੀਤੀ। ਡਾ: ਗਾਂਧੀ ਨੇ ਸ਼ਹੀਦ ਭਗਤ ਸਿੰਘ ਜਾਗਰਤੀ ਮੰਚ ਨੂੰ ਸੰਸਥਾ ਵਿੱਚ ਹੋਰ ਕੰਪਿੳੂਟਰ ਮੁਹਈਆ ਕਰਵਾਉਣ ਲਈ 1 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ ।

Facebook Comment
Project by : XtremeStudioz